ਖੰਨਾ, 19 ਨਵੰਬਰ : ਥਾਣਾ ਮਲੌਦ ਦੇ ਅਧੀਨ ਆਉਂਦੇ ਪਿੰਡ ਲਹਿਲ ਵਿੱਚ ਤੇਜ਼ ਰਫਤਾਰ ਕਾਰ ਨੇ ਦੋ ਔਰਤਾਂ ਨੂੰ ਕੁਲਚ ਦਿੱਤਾ, ਜਿੰਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਦੋਂ ਕਿ ਤੀਸਰੀ ਔਰਤ ਨੇ ਸੂਏ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਅਨੁਸਾਰ ਮਨਰੇਗਾ ਦੇ ਤਹਿਤ ਔਰਤਾਂ ਸੜਕ ਦੇ ਕੰਮ ਕਰ ਰਹੀਆਂ ਸਨ, ਕਿ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਮ੍ਰਿਤਕਾਂ ਦੀ ਪਛਾਣ ਬੁੱਧਾ (70), ਬਲਜਿੰਦਰ ਕੌਰ (55) ਵਾਸੀ ਪਿੰਡ ਲਹਿਲ ਵਜੋਂ ਹੋਈ ਹੈ। ਸੜਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੀ ਔਰਤ ਨੇ ਦੱਸਿਆ ਕਿ ਉਹ ਮਨਰੇਗਾ ਦੇ ਤਹਿਤ ਸੜਕ ਦੇ ਕਿਨਾਰਿਆ ਦੀ ਸਫਾਈ ਕਰ ਰਹੀਆਂ ਸਨ ਕਿ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਆਈ ਤੇ ਕਾਰ ਚਾਲਕ ਜੋ ਫੋਨ ਸੁਣ ਰਿਹਾ ਸੀ ਨੇ ਕਾਰ ਉਨ੍ਹਾਂ ਤੇ ਚੜਾ ਦਿੱਤੀ, ਉਸਨੇ ਤਾਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਪਰ ਉਸਦੀਆਂ ਦੋ ਸਾਥਣਾਂ ਤੇ ਗੜ੍ਹੀ ਚੜ੍ਹ ਗਈ, ਜਿੰਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।