ਬਾਲਿਆਂਵਾਲੀ, 25 ਸਤੰਬਰ : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਢੱਡੇ ‘ਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਸਮੇਤ ਇੱਕੋਂ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸ਼ਿੰਦਰਪਾਲ ਕੌਰ (65) ਆਪਣੇ ਘਰ ਵਿੱਚ ਇੱਕਲੀ ਰਹਿੰਦੀ ਸੀ, ਪਰ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਉਸਦੀ ਧੀ ਮਨਜੀਤ ਕੌਰ (30) ਤੇ ਦੋਹਤਾ ਪ੍ਰਭਜੋਤ ਸਿੰਘ (5) ਪਿੰਡ ਰਤੀਆ ਤੋਂ ਆ ਕੇ ਰਹਿਣ ਲੱਗੇ ਸਨ। ਬੀਤੀ ਰਾਤ ਜਦੋਂ ਉਹ ਸੁੱਤੇ ਹੋਏ ਸਨ ਤਾਂ ਸ਼ਿੰਦਰਪਾਲ ਕੌਰ, ਮਨਜੀਤ ਕੌਰ ਤੇ ਪ੍ਰਭਜੋਤ ਸਿੰਘ ਤੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਜਦੋਂ ਇਸ ਘਟਨਾਂ ਦਾ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੌਕੇ ਤੇ ਪੁੱਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।