
ਚੰਡੀਗੜ੍ਹ, 16 ਮਈ, 2025: ਤਰਨਤਾਰਨ ਪੁਲਿਸ ਵੱਲੋ 2025 ਦੀ ਸਭ ਤੋਂ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ, ਯੂਕੇ-ਅਧਾਰਤ ਡਰੱਗ ਤਸਕਰ ਲਾਲੀ ਦੁਆਰਾ ਸੰਚਾਲਿਤ ਇੱਕ ਸਰਹੱਦ ਪਾਰ, ISI-ਨਿਯੰਤਰਿਤ-ਪਾਕਿਸਤਾਨ ਅਧਾਰਤ ਨਸ਼ਾ -ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਕੇ ਉਸਦੇ ਭਾਰਤ-ਅਧਾਰਤ ਆਪਰੇਟਿਵ, ਅਮਰਜੋਤ ਸਿੰਘ ਉਰਫ ਜੋਤਾ ਸੰਧੂ, ਵਾਸੀ ਪਿੰਡ ਭਿੱਟੇਵੱਡ, ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕਰਕੇ 85 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਅਮਰਜੋਤ ਸਰਹੱਦ ਪਾਰ ਤਸਕਰਾਂ ਤੋਂ ਖੇਪਾਂ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀ। ਉਸਦੀ ਰਿਹਾਇਸ਼ ਨੈੱਟਵਰਕ ਲਈ ਇੱਕ ਪ੍ਰਮੁੱਖ ਭੰਡਾਰ ਬਿੰਦੂ ਵਜੋਂ ਕੰਮ ਕਰਦੀ ਸੀ। ਐਫ.ਆਈ.ਆਰ. ਦਰਜ ਕੀਤੀ ਗਈ ਹੈ, ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੁੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ 85 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਅਭਿਮਨਿਓ ਰਾਣਾ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਇੰਟੈਲੀਜੈਂਸ ਦੇ ਅਧਾਰ ਤੇ ਅਪ੍ਰੇਸ਼ਨ ਸ਼ੁਰੂ ਕੀਤਾ ਸੀ, ਜਿਸ ਵਿੱਚ ਅਮਰਜੋਤ ਸਿੰਘ ਭਿੱਟੇਵੱਡ (ਅੰਮ੍ਰਿਤਸਰ) ਤੋਂ 85 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਉਨ੍ਹਾਂ ਦੱਸਿਆ ਕਿ ਪਹਿਲਾਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਤੋਂ ਬਾਅਦ 40 ਹੈਰੋਇਨ ਪਿੰਡ ਭਿੱਟੇਵੱਡ ਵਿਖੇ ਵਾਸਿੰਗ ਮਸ਼ੀਨ ਵਿੱਚ ਲੁਕੋ ਕੇ ਰੱਖੀ ਸੀ, ਰਕਸ਼ਰਾਏ ਪਿੰਡ ਵਿੱਚ ਉੱਥੋਂ ਵੀ 40 ਕਿਲੋ ਹੈਰੋਇਨ ਬਰਾਮਦ ਹੋਈ ਹੈ। ਡੀਜੀਪੀ ਯਾਦਵ ਨੇ ਦੱਸਿਆ ਕਿ ਯੂਕੇ ਤੋਂ ਡਰੱਗ ਸਮਗਲਰ ਲਾਲੀ ਦਾ ਨਾਮ ਸਾਹਮਣੇ ਆਇਆ ਹੈ, ਜਿਸ ਦੇ ਨਾਲ ਇਹ ਪਾਕ ਦੇ ਡਰੱਗ ਸਮਗਲਰਾਂ ਦੇ ਟੱਚ ਵਿੱਚ ਸੀ। ਉਨ੍ਹਾਂ ਦੱਸਿਆ ਕਿ ਹਵਾਲੇ ਰਾਹੀਂ ਇੰਨ੍ਹਾਂ ਦਾ ਪੈਸਾ ਵਾਪਸ ਕਰਦਾ ਸੀ।ਪਾਕਿਸਤਾਨ ਦੀ ਆਈਐਸਆਈ ਦੀ ਭਾਰਤ ਵਿੱਚ ਨਾਰੋਟਿਕਸ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ।
https://www.facebook.com/PunjabPoliceIndia/videos/1360456908499626