ਲ਼ਾਡੋਵਾਲ ਨੇੜੇ ਤੂੜੀ ਦੀ ਟਰਾਲੀ ਪਲਟੀ, ਦੋ ਵਿਅਕਤੀਆਂ ਦੀ ਮੌਤ, ਦੋ ਜਖ਼ਮੀ

ਲ਼ਾਡੋਵਾਲ, 08 ਦਸੰਬਰ 2024 : ਲ਼ਾਡੋਵਾਲ ਦੇ ਨੇੜੇ ਵਾਪਰੇ ਇੱਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ।ਜਾਣਕਾਰੀ ਅਨੁਸਾਰ ਜਲੰਧਰ ਵਾਲੀ ਸਾਇਡ ਤੋਂ ਇੱਕ ਤੂੜੀ ਨਾਲ ਭਰੀ ਟਰਾਲੀ ਲੁਧਿਆਣਾ ਵੱਲ ਨੂੰ ਆ ਰਹੀ ਸੀ ਕਿ ਲਾਡੋਵਾਲ ਨੇੜੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਤੂੜੀ ਨਾ ਭਰੀ ਟਰਾਲੀ ਪਲਟ ਗਈ ਅਤੇ ਟਰੈਕਟਰ ਦੇ ਬੈਠੇ 4 ਵਿਅਕਤੀ ਹੇਠਾਂ ਆ ਗਏ, ਜਿੰਨ੍ਹਾਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਜਖ਼ਮੀ ਦੱਸੇ ਜਾ ਰਹੇ ਹਨ। ਇਸ ਹਾਦਸੇ ਦੀ ਸੂਚਨਾਂ ਮਿਲਦਿਆਂ ਥਾਣਾ ਲਾਡੋਵਾਲ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਦੋਵੇਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।