ਚੰਡੀਗੜ੍ਹ, 25 ਸਤੰਬਰ 2024 : ਸੂਬੇ ਵਿੱਚ ਅੱਜ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕੀਤਾ ਗਿਆ। ਪੰਜਾਬ ਵਿੱਚ 15 ਅਕਤੂਬਰ 2024 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। 27 ਸਤੰਬਰ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। 4 ਅਕਤੂਬਰ 3 ਵਜੇ ਤੱਕ ਫਾਰਮ ਭਰਨ ਦੀ ਆਖਰੀ ਤਾਰੀਕ ਹੋਵੇਗੀ। ਉਨ੍ਹਾਂ ਦੱਸਿਆ ਕਿ 7 ਅਕਤੂਬਰ ਤੱਕ ਉਮੀਦਵਾਰ ਆਪਣਾ ਫਾਰਮ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 13237 ਗ੍ਰਾਮ ਪੰਚਾਇਤਾਂ ਹਨ। 19110 ਪੋਲਿੰਗ ਬੂਥ ਤਿਆਰ ਬਣਨਗੇ। ਇਨ੍ਹਾਂ ਚੋਣਾਂ ਵਿੱਚ 1 ਕਰੋੜ 33 ਲੱਖ 97 ਹਜ਼ਾਰ 932 ਵੋਟਰ ਹਨ। ਉਨ੍ਹਾਂ ਕਿਹਾ ਕਿ ਇਹ ਬੋਲਟ ਬਾਕਸ ਰਾਹੀਂ ਹੀ ਹੋਣਗੀਆਂ। ਉਮੀਦਵਾਰਾਂ ਲਈ ਨੋਮੀਨੇਸ਼ਨ ਵਜੋਂ 100 ਰੁਪਏ ਫੀਸ ਭਰਨੀ ਪਵੇਗੀ, ਜਦੋਂ ਕਿ ਐਸਸੀ ਬੀਸੀ ਨੂੰ 50 ਫੀਸਦੀ ਫੀਸ ਦੀ ਛੋਟ ਹੋਵੇਗੀ।