ਖੰਨਾ, 23 ਮਾਰਚ : ਖੰਨਾ ‘ਚ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਤੇ ਇੱਕ ਬੇਕਾਬੂ ਟਰੱਕ ਢਾਬੇ ‘ਚ ਜਾਣ ਕਰਕੇ ਵਾਪਰੇ ਹਾਦਸੇ ‘ਚ ਢਾਬੇ ਤੇ ਕੰਮ ਕਰਨ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਢਾਬੇ ਤੇ ਮੌਜ਼ੂਦ 15 ਦੇ ਕਰੀਬ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ ਤੇ ਮੌਕੇ ਤੇ ਹਾਜ਼ਰ ਲੋਕਾਂ ਨੇ ਵੀ ਦੱਸਿਆ ਕਿ ਸਰਵਿਸ ਲੇਨ ਤੇ ਤੇਜ਼ ਰਫਤਾਰ ਟਰੱਕ ਆ ਰਿਹਾ ਸੀ, ਜਦੋਂ ਕਿ ਨੈਸ਼ਨਲ ਹਾਈਵੇ ਤੋਂ ਇੱਕ ਕਾਰ ਸਰਵਿਸ ਰੋਡ ਨੂੰ ਆਈ ਤਾਂ ਟਰੱਕ ਚਾਲਕ ਨੇ ਅਚਾਨਕ ਟਰੱਕ ਨੂੰ ਮੋੜ ਦਿੱਤਾ, ਜਿਸ ਕਾਰਨ ਢਾਬੇ ਤੇ ਕੰਮ ਕਰਨ ਵਾਲਾ ਨੌਜਵਾਨ ਜੋ ਬਾਹਰ ਖੜ੍ਹਾ ਸੀ ਤੇ ਚੜ੍ਹ ਗਿਆ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮੌਕੇ ਮੌਜ਼ੂਦ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਟਰੱਕ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ।