ਜਗਰਾਓਂ ਵਿਵਾਦਿਤ ਕੋਠੀ ਮਾਮਲੇ ਵਿਚ ਨਵਾਂ ਮੋੜ, ਕਰਮ ਸਿੰਘ ਦੀ ਪਾਵਰ ਆਫ ਅਟਾਰਨੀ ਨਿਕਲੀ ਜਾਅਲੀ, ਅਸ਼ੋਕ ਕੁਮਾਰ ਖਿਲਾਫ ਸ਼ਿਕਾਇਤ ਕਰਾਈ ਦਰਜ 

ਜਗਰਾਓਂ, 19 ਜੂਨ : ‘ਆਪ’ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਕਬਜ਼ੇ ਦੀ ਵਿਵਾਦਿਤ ਕੋਠੀ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਇਕ ਐੱਨਆਰਆਈ ਬਜ਼ੁਰਗ ਮਹਿਲਾ ਅਮਰਜੀਤ ਕੌਰ ਤੇ ਉਨ੍ਹਾਂ ਦੀ ਨੂੰਹ ਕੁਲਦੀਪ ਕੌਰ ਨੇ ਖੁਦ ਨੂੰ ਕੋਠੀ ਦਾ ਅਸਲ ਮਾਮਲ ਦੱਸਿਆ। ‘ਆਪ’ ਵਿਧਾਇਕ ਮਾਣੂੰਕੇ ਨੇ ਕੋਠੀ ਦਾ ਮਾਲਕ ਕਰਮ ਸਿੰਘ ਨੂੰ ਦੱਸਿਆ ਸੀ, ਪਰ ਹੁਣ ਕਰਮ ਸਿੰਘ ਕੋਲ ਜੋ ਪਾਵਰ ਆਫ ਅਟਾਰਨੀ ਮਿਲੀ ਹੈ, ਉਹ ਜਾਅਲੀ ਪਾਈ ਗਈ ਹੈ। ਉਨ੍ਹਾਂ ਨੇ ਜਾਅਲੀ ਕਾਗਜ਼ਾਤਾਂ ਦੇ ਚੱਲਦੇ ਕੋਠੀ ਦੀ ਰਜਿਸਟਰੀ ਕਰਵਾ ਲਈ। ਇਸ ਕਾਰਨ ਹੁਣ ਕਰਮ ਸਿੰਘ ਨੇ ਪੁਲਿਸ ਸਟੇਸ਼ਨ ਸਿਟੀ ਜਗਰਾਓਂ ਵਿਚ ਅਸ਼ੋਕ ਕੁਮਾਰ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਜਾਂਚ ਦੇ ਬਾਅਦ ਪੁਲਿਸ ਨੇ ਅਸ਼ੋਕ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੋਠੀ 25 ਹਜ਼ਾਰ ਰੁਪਏ ਮਹੀਨਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤੀ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਅਸ਼ੋਕ ਕੁਮਾਰ ਨੇ 21 ਮਈ 2005 ਨੂੰ ਵਸੀਕਾ ਨੰਬਰ 3701 ਜ਼ਰੀਏ ਜਾਅਲੀ ਪਾਵਰ ਆਫ ਅਟਾਰਨੀ ਤੋਂ ਰਜਿਸਟਰੀ ਕਰਵਾ ਕੇ ਦਿੱਤੀ ਹੈ। ਮਾਲ ਵਿਭਾਗ ਵਿਚ ਇਸ ਦਾ ਕਿਤੇ ਕੋਈ ਰਿਕਾਰਡ ਨਹੀਂ ਹੈ। ਕਰਮ ਸਿੰਘ ਨੇ ਪੁਲਿਸ ਨੇ ਦੱਸਿਆ ਕਿ ਉਸ ਨੇ ਜਦੋਂ ਅਸ਼ੋਕ ਕੁਮਾਰ ਤੋਂ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਉਸੇ ਸਮੇਂ ਉਸ ਨੂੰ ਪਤਾ ਲੱਗਾ ਕਿ NRI ਅਮਰਜੀਤ ਕੌਰ ਵਾਸੀ ਲੋਪੋ ਜ਼ਿਲ੍ਹਾ ਮੋਗਾ ਵੀ ਉਸ ਦੇ ਖਰੀਦੇ ਹੋਏ ਪਲਾਟ ‘ਤੇ ਆਪਣਾ ਹੱਕ ਜਤਾ ਰਹੀ ਹੈ। NRI ਅਮਰਜੀਤ ਕੌਰ ਨੇ ਵੀ ਉਸ ਨੂੰ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਅਮਰਜੀਤ ਕੌਰ ਦੀ ਪੰਚਾਇਤ ਵਿਚ ਬੈਠ ਮਾਮਲਾ ਹੱਲ ਕਰਨ ਲਈ ਕਿਹਾ ਪਰ ਉਹ ਨਹੀਂ ਮੰਨੀ। ਕਰਮ ਸਿੰਘ ਮੁਤਾਬਕ ਉਸ ਨੂੰ ਪਤਾ ਲੱਗਾ ਕਿ ਅਸ਼ੋਕ ਕੁਮਾਰ ਅਮਰਜੀਤ ਕੌਰ ਨੂੰ ਹੀ ਖੁਦ ਮੁਖਤਿਆਰ ਦੱਸ ਰਿਹਾ ਸੀ, ਜੋ ਮਾਲ ਵਿਭਾਗ ਵਿਚ ਸਾਬਤ ਨਹੀਂ ਹੋ ਰਿਹਾ ਹੈ। ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ 13,6000 ਰੁਪਏ ਦੀ ਧੋਖਾਦੇਹੀ ਹੋਈ ਹੈ। ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਅਸ਼ੋਕ ਕੁਮਾਰ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਵਿਦੇਸ਼ ਭੱਜਣ ਦਾ ਫਿਰਾਕ ਵਿਚ ਹੈ। 

ਜੋ ਵੀ ਗਲਤ ਵਿਅਕਤੀ ਹੋਵੇ, ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ : ਵਿਧਾਇਕ ਮਾਣੂੰਕੇ 
ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉਨ੍ਹਾਂ ਨੇ ਕਰਮ ਸਿੰਘ ਤੋਂ ਕੋਠੀ ਕਿਰਾਏ ‘ਤੇ ਲਈ ਸੀ। ਉਸ ਨੇ ਚਾਬੀਆਂ ਵਾਪਸ ਦੇ ਦਿੱਤੀਆਂ ਹਨ। ਕਰਮ ਸਿੰਘ, ਅਸ਼ੋਕ ਕੁਮਾਰ ਜਾਂ NRI ਅਮਰਜੀਤ ਕੌਰ ਜੋ ਵੀ ਅਸਲ ਮਾਲਕ ਹੋਵੇ, ਪੁਲਿਸ ਜਾਂਚ ਦੌਰਾਨ ਉਸ ਨੂੰ ਚਾਬੀਆਂ ਸੌਂਪ ਸਕਦੀ ਹੈ। ਜੋ ਵੀ ਗਲਤ ਵਿਅਕਤੀ ਹੋਵੇ, ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

01