ਚੰਡੀਗੜ੍ਹ, 25 ਮਾਰਚ : ਪੰਜਾਬ ਵਿੱਚ ਹੁਣ ਟੋਲ ਸੜਕਾਂ ਤੇ ਆਉਣ ਜਾਣ ਵਾਲਿਆਂ ਦੀਆਂ ਜੇਬਾਂ ਉਤੇ ਹੋਰ ਬੋਝ ਪਵੇਗਾ। ਪੰਜਾਬ ਵਿੱਚ ਟੋਲ ਟੈਕਸਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ 31 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਵਧਾਈਆਂ ਗਈਆਂ ਟੋਲ ਟੈਕਸ ਦੀਆਂ ਕੀਮਤਾਂ 31 ਮਾਰਚ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਟੋਲ ਟੈਕਸ ਵਿੱਚ ਲਗਭਗ 10 ਫੀਸਦੀ ਵਧਾ ਕੀਤਾ ਗਿਆ ਹੈ। ਐਨਐਚਏਆਈ ਵੱਲੋਂ ਟੋਲ ਨਗਦ ਦੇਣ ਲਈ ਇਕ ਲਾਈਨ ਰੱਖੀ ਜਾਵੇਗੀ, ਜੋ ਬਾਅਦ ਵਿੱਚ ਬੰਦ ਕੀਤੀ ਜਾਵੇਗੀ। ਇਸ ਤੋਂ ਬਾਅਦ ਜੇਕਰ ਕੋਈ ਫਾਸਟੈਗ ਤੋਂ ਬਿਨਾਂ ਟੋਲ ਤੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ ਡਬਲ ਟੋਲ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਖਿਲਾਫ ਸਾਲ ਤੋਂ ਵੱਧ ਲੰਮਾ ਸਮਾਂ ਚੱਲੇ ਕਿਸਾਨ ਅੰਦੋਲਨ ਦੌਰਾਨ ਟੋਲ ਵੀ ਬੰਦ ਹੋਏ ਸਨ, ਜਿਸ ਤੋਂ ਬਾਅਦ ਪੰਜਾਬ ਵਿੱਚ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵੀ ਵਧ ਗਈਆਂ ਸਨ।