ਸੁਨਾਮ ਉਧਮ ਸਿੰਘ ਵਾਲਾ, 2 ਨਵੰਬਰ : ਸਥਾਨਕ ਸ਼ਹਿਰ ਦੇ 6 ਵਿਅਕਤੀ ਜਿਨਾਂ ਵਿੱਚ ਇੱਕ ਚਾਰ ਸਾਲ ਦਾ ਬੱਚਾ ਵੀ ਸੀ ਮਲੇਰਕੋਟਲੇ ਤੋਂ ਵਾਪਸ ਸੁਨਾਮ ਵੱਲ ਨੂੰ ਆ ਰਹੇ ਸੀ ਤਾਂ ਸੁਨਾਮ ਮਹਿਲਾ ਰੋਡ ਤੇ ਟਰਾਲੇ ਦੇ ਨਾਲ ਕਾਰ ਐਕਸੀਡੈਂਟ ਦੇ ਚਲਦੇ 6 ਵਿਅਕਤੀਆਂ ਦੀ ਮੌਤ ਹੋ ਗਈ ਜਿਨਾਂ ਨੂੰ ਵੈਲਡਿੰਗ ਮਸ਼ੀਨ ਨਾਲ ਲੋਹਾ ਕੱਟ ਕੇ ਬਾਹਰ ਕੱਢਿਆ ਗਿਆ, ਇਸ ਮੌਕੇ ਤੇ ਥਾਣਾ ਛਾਜਲੀ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਮਹਿਲਾ ਸੁਨਾਮ ਰੋਡ ਤੇ ਟਰਾਲਿਆਂ ਦੀ ਕਾਰ ਨਾਲ ਐਕਸੀਡੈਂਟ ਦੇ ਚਲਦੇ ਇੱਕ ਬੱਚੇ ਸਣੇ 6 ਵਿਅਕਤੀਆਂ ਦੀ ਮੌਤ ਹੋ ਗਈ, ਹਾਦਸੇ ਚ ਨੀਰਜ ਸਿੰਗਲਾ, ਮਾਧਵ ਸਿੰਗਲਾ, ਲਲਿਤ ਬਾਂਸਲ,ਦੀਵੇਸ਼ ਜਿੰਦਲ,ਵਿਜੇ ਕੁਮਾਰ, ਦੀਪਕ ਜਿੰਦਲ ਦੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਾਂ ਦੇ ਬਿਆਨ ਲਿੱਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮ੍ਰਿਤਕ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਬਹੁਤ ਕਹਿਰ ਟੁੱਟਿਆ ਹੈ ਸ਼ਹਿਰ ਦੇ ਪੰਜ ਪਰਿਵਾਰਾਂ ਦੇ 6 ਜੀਆਂ ਦੀ ਮੌਤ ਹੋ ਗਈ ਪਰਮਾਤਮਾ ਅਜਿਹਾ ਕਿਸੇ ਨਾਲ ਨਾ ਕਰੇ ਇਹ ਸਾਰੇ ਦੋਸਤ ਮਲੇਰਕੋਟਲਾ ਵਿਖੇ ਦਰਗਾਹ ਤੇ ਮੱਥਾ ਟੇਕਣ ਗਏ ਸੀ ਅਤੇ ਵਾਪਸ ਆ ਰਹੇ ਸੀ ਪਰ ਰਸਤੇ ਚ ਇਹਨਾਂ ਦਾ ਐਕਸੀਡੈਂਟ ਹੋਣ ਕਾਰਨ ਸਾਰਿਆਂ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਮਨ ਨੂੰ ਬਹੁਤ ਭਾਰੀ ਠੇਸ ਲੱਗੀ ਹੈ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ, ਇਸ ਮੌਕੇ ਭਾਜਪਾ ਨੇਤਰੀ ਮੈਡਮ ਦਾਮਨ ਥਿੰਦ ਬਾਜਵਾ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੀ ਅਤੇ ਉਹਨਾਂ ਨੇ ਕਿਹਾ ਕਿ ਬਹੁਤ ਭਿਆਨਕ ਹਾਦਸਾ ਹੋਇਆ ਹੈ ਗੱਡੀ ਦਾ ਹਾਲ ਦੇਖਿਆ ਨਹੀਂ ਸੀ ਜਾ ਰਿਹਾ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਹਾ ਕਿ ਪੁਲ ਬਾਰੇ ਸੰਜੀਦਗੀ ਨਾਲ ਕੰਮ ਕਰੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਕੁਝ ਲੋਕ ਇਸੇ ਕਾਰਨ ਮਹਿਲਾ ਵੱਲ ਤੋਂ ਆ ਰਹੇ ਹਨ ਇਸ ਪੁੱਲ ਨੂੰ ਛੇਤੀ ਤੋਂ ਛੇਤੀ ਰਿਪੇਅਰ ਕੀਤਾ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ ਇਸ ਮੌਕੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਸੋਨੀ , ਸੰਜੇ ਗੋਇਲ ਭਾਜਪਾ ਨੇਤਾ ਅਤੇ ਨਗਰ ਕੌਂਸਲਰ ਆਸ਼ੂ ਖਡੀਆਲੀਆ, ਅਗਰਵਾਲ ਸਭਾ ਚੇਅਰਮੈਨ ਪ੍ਰੇਮ ਗੁਪਤਾ ਨੇ ਕਿਹਾ ਕਿ ਅੱਜ ਕਈ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਜਿਸ ਨਾਲ ਪੂਰੇ ਸ਼ਹਿਰ ਦੇ ਵਿੱਚ ਸ਼ੋਕ ਦੀ ਲਹਿਰ ਹੈ ਅੱਜ ਦਾ ਦਿਨ ਸਾਰੇ ਸ਼ਹਿਰ ਲਈ ਮਾੜਾ ਚੜਿਆ ਹੈ