ਅੰਮ੍ਰਿਤਸਰ, 05 ਜਨਵਰੀ 2025 : ਨਸ਼ਿਆਂ ਕਾਰਨ ਅੱਜ ਪੰਜਾਬ ਦੇ ਹਲਾਤ ਅਜਿਹੇ ਬਣ ਚੁੱਕੇ ਹਨ ਕਿ ਰੋਜਾਨਾ ਹੀ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਜਿਸ ਦਾ ਖਮਿਆਜਾ ਉਨ੍ਹਾਂ ਮਾਪਿਆਂ ਨੂੰ ਝੱਲਣਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ਵਿੱਚ ਨਸ਼ੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਦੋਵੇਂ ਮ੍ਰਿਤਕ ਨੌਜਵਾਨਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿੰਨ੍ਹਾਂ ਦੀ ਉਮਰ ਤਕਰੀਬਨ 22 ਸਾਲ ਦੱਸੀ ਜਾ ਰਹੀ ਹੈ। ਨੌਜਵਾਨਾਂ ਦੀ ਮੌਤ ਕਾਰਨ ਜਿੱਥੇ ਦੋਵੇਂ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੈ, ਉੱਥੇ ਪਿੰਡ ਵਿੱਚ ਵੀ ਮਾਤਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਦਾ ਪੁੱਤਰ ਨਸ਼ਿਆਂ ਦੀ ਦਲ ਦਲ ਵਿੱਚ ਫਸ ਗਿਆ ਸੀ, ਜਿਸਦਾ ਉਨ੍ਹਾਂ ਨੇ ਬਹੁਤ ਇਲਾਜ ਕਰਵਾਇਆ, ਬੀਤੀ ਰਾਤ ਉਹ ਬਾਹਰ ਤੋਂ ਨਸ਼ੇ ਦਾ ਟੀਕਾ ਲਗਾ ਕੇ ਘਰ ਆਇਆ ਅਤੇ ਸੌ ਗਿਆ, ਜਦੋਂ ਸ਼ਾਮ ਨੂੰ ਉਨ੍ਹਾਂ ਨੇ ਉਸਨੂੰ ਉਠਾਇਆ ਤਾਂ ਉਹ ਉੱਠਿਆ ਨਹੀਂ, ਚੰਗੀ ਤਰ੍ਹਾਂ ਚੈੱਕ ਕਰਨ ਤੇ ਪਤਾ ਲੱਗਾ ਕਿ ਉਹ ਦੁਨੀਆਂ ਛਡਗਿਆ ਹੈ। ਦੂਸਰੇ ਨੌਜਵਾਨ ਸੁਖਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰ ਅਰਵਿੰਦਰ ਸਿੰਘ ਨੇ ਦiੱਸਆ ਕਿ ਸੁਖਮਨਪ੍ਰੀਤ ਸਿੰਘ ਚੋਰੀ ਨਸ਼ਾ ਕਰਦਾ ਸੀ, ਜਿਸ ਦੀ ਅੱਜ ਮੌਤ ਹੋ ਗਈ ਹੈ॥