ਅੰਮ੍ਰਿਤਸਰ, 22 ਦਸੰਬਰ 2024 : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ CIA Staff-1 ਵੱਲੋਂ ਸਰਹੱਦ ਪਾਰ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ 10 ਕਿਲੋ ਹੈਰੋਇਨ ਅਤੇ 01 ਕਾਰ ਬ੍ਰਾਮਦ ਕੀਤਾ ਗਿਆ। ਫੜੇ ਗਏ ਦੋਸ਼ੀਆ ਤੋਂ ਬੈਕਵਰਡ ਅਤੇ ਫਾਰਵਰਡ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜੋ ਇਸ ਵਿੱਚ ਡਰਾਈਵਰੀ ਦਾ ਕੰਮ ਵੀ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ ਪਹਿਲਾਂ ਵੀ ਢਾਈ ਕਿਲੋ ਹੈਰੋਇਨ ਅਤੇ 65 ਲੱਖ ਦੇ ਕਰੀਬ ਡਰੱਗ ਮਣੀ ਬਰਾਮਦ ਹੋਈ ਸੀ। ਅਤੇ ਇਸ ਦੇ ਨਾਲ ਦੋ ਪਾਕਿਸਤਾਨੀ ਸਮਗਲਰ ਵੀ ਭਾਰਤ ਵਿੱਚ ਸ਼ਾਮਿਲ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਬੀਤੇ ਦਿਨ ਬੇਸ਼ੱਕ ਅੰਮ੍ਰਿਤਸਰ ਦੇ ਵਿੱਚ ਚੋਣਾਂ ਸਨ ਲੇਕਿਨ ਇਸ ਦੇ ਦੌਰਾਨ ਵੀ ਉਹਨਾਂ ਵੱਲੋਂ ਪੁਲਿਸ ਵੱਲੋਂ ਪੈਨੀ ਨਜ਼ਰ ਬਣਾਈ ਰੱਖੀ ਗਈ ਸੀ ਜਿਸ ਦੌਰਾਨ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਬਠਿੰਡਾ ਜੇਲ ਦੇ ਵਿੱਚ ਦੋਨੋਂ ਬੰਦ ਸਨ ਅਤੇ ਇਸ ਦੌਰਾਨ ਉਹਨਾਂ ਕੋਲੋਂ ਪਹਿਲਾਂ ਵੀ ਢਾਈ ਕਿਲੋ ਗ੍ਰਾਮ ਹੈਰੋਇਨ ਤੇ 65 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੁਲਿਸ ਆਪਣੇ ਮੁਸਤੈਦੀ ਦੇ ਨਾਲ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਤਾਰੀਫ ਦੇ ਕਾਬਿਲ ਹੈ ਉਹਨਾਂ ਨੇ ਕਿਹਾ ਕਿ ਕਈ ਨੌਜਵਾਨਾਂ ਨੂੰ ਇਹ ਜਾਣ ਬੁਝ ਕੇ ਆਪਣੇ ਬਿਕਾਵੇ ਵਿੱਚ ਲਿਆਉਂਦੇ ਹਨ ਅਤੇ ਕੁਝ ਸਕਰੀਨਸ਼ੋਟ ਵਿਖਾ ਕੇ ਇਹਨਾਂ ਨੂੰ ਕੋਲੋਂ ਨਸ਼ਾ ਤਸਕਰੀ ਦਾ ਕੰਮ ਵੀ ਕਰਵਾਉਂਦੇ ਹਨ। ਉੱਥੇ ਇਹ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਪਾਕਿਸਤਾਨੀ ਤਸਕਰ ਵੀ ਇਸੇ ਦੇ ਦੌਰਾਨ ਹੀ ਫੜੇ ਗਏ ਸਨ ਜੋ ਕਿ ਭਾਰਤ ਦੀ ਜੇਲਾਂ ਚ ਬੰਦ ਹਨ। ਉਹ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਧੁੰਦ ਅਤੇ ਅੰਧੇਰੀ ਰਤਨ ਦਾ ਫਾਇਦਾ ਚੁੱਕਦੇ ਹੋਏ ਆਪਣੇ ਗਲਤ ਮਸੂਬਿਆਂ ਨੂੰ ਕਾਮਯਾਬ ਕੀਤਾ ਜਾਂਦਾ ਹੈ ਹਾਲਾਂਕਿ ਬਾਰਡਰ ਤੇ ਕਈ ਨੌਜਵਾਨ ਜੋ ਕਿ ਇਹਨਾਂ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਲੈ ਕੇ ਜਲਦ ਮੀਟਿੰਗਾਂ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਉਹਨਾਂ ਨੂੰ ਇਹਨਾਂ ਦੇ ਸ਼ਿਕੰਜੇ ਸੋਦੂਰ ਕੀਤਾ ਜਾ ਸਕਦਾ ਹੈ। ਇੱਥੇ ਦੱਸਣਯੋਗ ਹੈ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ 10 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉੱਥੇ ਹੀ ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਅਪਰਾਧਿਤ ਮਾਮਲੇ ਦਰਜ ਹਨ ਅਤੇ ਇਹਨਾਂ ਦੋਸ਼ੀਆਂ ਦਾ ਨਾਮ ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਦੱਸੇ ਜਾ ਰਿਹਾ ਹੈ। ਜੋ ਕਿ ਨੌ ਸਾਲ ਬਾਅਦ ਜੇਲ ਚੋਂ ਬਾਹਰ ਨਿਕਲਦਾ ਦੌਰਾਨ ਫਿਰ ਨਸ਼ਾ ਤਸਕਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਅਸੀਂ ਇਹਨਾਂ ਕੋਲੋਂ ਪਹਿਲਾਂ ਵੀ ਪਿਸਤੋਲ ਅਤੇ ਭਾਰੀ ਮਾਤਰਾ ਚ ਪੈਸੇ ਅਤੇ ਢਾਈ ਕਿਲੋ ਦੇ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਹਨਾਂ ਕੋਲੋਂ ਕੁਛ ਦੇ ਦੌਰਾਨ ਹੋਰ ਕਿਹੜੇ ਕਿਹੜੇ ਹੋਰ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਇਹ ਤਾਂ ਸਮਾਂ ਦੱਸੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।