ਸ੍ਰੀ ਮੁਕਤਸਰ ਸਾਹਿਬ, 17 ਨਵੰਬਰ : ਸ੍ਰੀ ਮੁਕਤਸਰ ਸਾਹਿਬ ‘ਚ ਰਾਜਸਥਾਨ ਦੇ ਜਲੌਰ ਦੇ ਇੱਕ ਵਿਅਕਤੀ ਨੇ ਆਪਣੇ ਬੱਚਿਆਂ ਨੂੰ ਗੁਜਰਾਤੀ-ਰਾਜਸਥਾਨ ਫੀਡਰ ਨਹਿਰ ਵਿੱਚ ਧੱਕਾ ਦੇਣ ਤੋਂ ਬਾਅਦ ਖੁਦ ਛਾਲ ਮਾਰ ਦੇਣ ਦੀ ਖਬਰ ਹੈ। ਇਸ ਸਬੰਧੀ ਸੂਚਨਾਂ ਮਿਲਦਿਆਂ ਪੁਲਿਸ ਪਾਰਟੀ ਮੌਕੇ ਤੇ ਪੁੱਜੀ, ਤਿੰਨੋ ਬੱਚਿਆਂ ਤੇ ਉਨ੍ਹਾਂ ਦੇ ਬਾਪ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ। ਜਾਣਕਾਰੀ ਅਨੁਸਾਰ ਜੈਰੂਪ ਰਾਮ (40) ਜੋ ਰਾਜਸਥਾਨ ਦੇ ਜਲੌਰ ਦਾ ਵਾਸੀ ਸੀ, ਉਹ ਵੀਰਵਾਰ ਨੂੰ ਹੀ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9) ਅਤੇ ਮਨੀਸ਼ਾ (5) ਨੂੰ ਨਾਲ ਲੈ ਕੇ ਪੰਜਾਬ ਆਇਆ ਸੀ। ਜਦੋਂ ਕਿ ਉਸਦੀ ਪਤਨੀ ਹਾਲੇ ਪਿੰਡ ਜਲੌਰ ਰਾਜਸਥਾਨ ਵਿੱਚ ਹੀ ਹੈ। ਸਦਰ ਥਾਣਾ ਮੁਕਤਸਰ ਸਾਹਿ ਦੀ ਪੁਲਿਸ ਵੱਲੋਂ ਇਸ ਘਟਨਾਂ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਵਿਅਕਤੀ ਨੇ ਆਪਣੇ ਬੱਚਿਆਂ ਨਾਲ ਨਹਿਰ ਵਿੱਚ ਛਾਲ ਕਿਉਂ ਮਾਰੀ ਇਸ ਬਾਰੇ ਹਾਲੇ ਕੁੱਝ ਪਤਾ ਨਹੀਂ ਲੱਗ ਸਕਿਆ।