ਟੈਲੀਵਿਜ਼ਨਾਂ ’ਤੇ ਹਰ ਪਾਰਟੀ ਦੇ ਨੁਮਾਇੰਦੇ ਬਹਿਸ ਤਾਂ ਬਹੁਤ ਹੀ ਵਧੀਆ ਕਰ ਲੈਂਦੇ ਹਨ ਪਰ ਕਿਉਂ ਅਜਿਹੇ ਮੁੱਦਿਆਂ ’ਤੇ ਬਹਿਸ ਨਹੀਂ ਕੀਤੀ ਜਾਂਦੀ। ਆਖਿਰ ਕਦੋਂ ਤੱਕ ਲੋਕਾਂ ਨੂੰ ਆਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਤਾਂ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਸਕਦੇ ਹਨ, ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵੱਧ ਸਕੇ, ਜੋ ਵੀ ਨੁਮਾਇੰਦੇ ਅਸੀਂ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ’ਚ ਭੇਜਦੇ ਹਾਂ, ਉਨ੍ਹਾਂ ਦੀ ਅਹਿਮਿ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਜਿਹੇ ਮੁੱਦਿਆਂ ਨੂੰ ਚੁੱਕਣ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।
ਦਿਨ ਪ੍ਰਤੀ ਦਿਨ ਆਵਾਰਾ ਪਸ਼ੂ ਤੇ ਕੁੱਤਿਆਂ ਦੀ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ। ਲੋਕਾਂ ਦੀ ਦਿਨ-ਪ੍ਰਤੀ ਦਿਨ ਸਿਰਦਰਦੀ ਵਧ ਰਹੀ ਹੈ। ਸੜਕਾਂ ਤੇ ਇਨ੍ਹਾਂ ਦਾ ਜਿਆਦਾ ਬੋਲਬਾਲਾ ਹੋ ਰਿਹਾ ਹੈ। ਕੋਈ ਦਿਨ ਹੀ ਅਜਿਹਾ ਹੋਣਾ ਜਿਸ ਦਿਨ ਅਖ਼ਬਾਰ ਵਿੱਚ ਖ਼ਬਰ ਨਾ ਛਪੀ ਹੋਵੇ ਕਿ ਫਲਾਣਾ ਸ਼ਹਿਰ ਦਾ ਨੌਜਵਾਨ ਆਵਾਰਾ ਪਸ਼ੂਆਂ ਦੀ ਚਪੇਟ ਵਿੱਚ ਆ ਗਿਆ। ਇਨ੍ਹਾਂ ਕਰਕੇ ਹਰ ਰੋਜ਼ ਪਤਾ ਨਹੀਂ ਕਿੰਨੇ ਪਰਿਵਾਰ ਉੱਜੜ ਰਹੇ ਹਨ। ਕਿੰਨੀਆਂ ਹੀ ਬੇਕਸੂਰ ਜਾਨਾਂ ਲਗਾਤਾਰ ਜਾ ਰਹੀਆਂ ਹਨ। ਸੜਕਾਂ ਤੇ ਇਹ ਝੁੰਡ ਬਣਾ ਕੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਕਈ ਵਾਰ ਤਾਂ ਅਜਿਹੀਆਂ ਵੀਡਓ ਦਿਲ ਕੰਬਾਉਣ ਵਾਲੀਆਂ ਹੁੰਦੀਆਂ ਹਨ। ਗੱਡੀਆਂ ਵਿੱਚ ਸਫ਼ਰ ਕਰਦੇ ਪਰਿਵਾਰ ਪੂਰੇ ਹੀ ਖ਼ਤਮ ਹੋ ਜਾਂਦੇ ਹਨ। ਇਸ ਤਰ੍ਹਾਂ ਆਵਾਰਾ ਕੁੱਤਿਆਂ ਦਾ ਸ਼ਹਿਰ ਵਿੱਚ ਬਹੁਤ ਜਿਆਦਾ ਖੌਫ ਹੈ। ਤਕਰੀਬਨ ਲੋਕਾਂ ਨੂੰ ਹੁਣ ਸ਼ੌਕ ਹੋ ਚੁੱਕਿਆ ਹੈ ਕਿ ਘਰ ਵਿੱਚ ਕੋਈ ਕੁੱਤਾ ਪਾਲਣਾ ਹੈ। ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੇ ਘਰ ਦੇ ਪਾਲੇ ਹੋਏ ਕੁੱਤੇ ਦੀ ਸੰਗਲੀ ਛੱਡ ਕੇ ਉਸ ਨੂੰ ਛੱਡ ਦਿੰਦੇ ਹਨ। ਜਿਸ ਕਾਰਨ ਉਹ ਵੀ ਲੋਕਾਂ ਨੂੰ ਵੱਢਦੇ ਹਨ। ਅਜਿਹੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਘਰ ਦੇ ਪਾਲੇ ਕੁੱਤੇ ਨੇ ਰਾਹਗੀਰ ਨੂੰ ਵੱਢਿਆਂ। ਫਿਰ ਗੱਲ ਥਾਣਿਆਂ ਤਹਿਸੀਲਾਂ ਤੱਕ ਵੀ ਜਾਂਦੀ ਹੈ। ਮਾਲਕ ਆਪਣਾ ਕਸੂਰ ਬਿਲਕੁਲ ਵੀ ਨਹੀਂ ਕੱਢਦੇ। ਇਹ ਕਹਿ ਕੇ ਗੱਲ ਸਾਰ ਦਿੰਦੇ ਹਨ ਕਿ ਆਪਣੇ ਆਪ ਸੰਗਲੀ ਖੁਲ੍ਹਾ ਕੇ ਚਲਾ ਗਿਆ। ਇੱਕ ਦੋ ਥਾਵਾਂ ਤੇ ਖ਼ਬਰ ਵੀ ਸੁਣਨ ਨੂੰ ਮਿਲੀ ਹੈ ਕਿ ਆਪਣੇ ਹੀ ਰੱਖੇ ਕੁੱਤੇ ਨੇ ਆਪਣੇ ਹੀ ਮਾਲਕ ਨੂੰ ਵੱਢ ਲਿਆ। ਅਕਸਰ ਦੇਖਿਆ ਜਾਂਦਾ ਹੈ ਕਿ ਘਰ ਵਿੱਚ ਬਜ਼ੁਰਗਾਂ ਦੀ ਕਿੰਨੀ ਬੇਕਦਰੀ ਹੁੰਦੀ ਹੈ। ਲੋਕ ਆਪਣੇ ਘਰ ਦੇ ਬਜ਼ੁਰਗਾਂ ਨੂੰ ਚੰਗੀ ਤਰ੍ਹਾਂ ਪੁੱਛਦੇ ਤੱਕ ਨਹੀਂ ਤੇ ਕੁੱਤਿਆਂ ਨੂੰ ਗੱਡੀਆਂ ਵਿੱਚ ਸੈਰ ਕਰਵਾਉਂਦੇ ਹਨ। ਜੋ ਆਵਾਰਾ ਕੁੱਤੇ ਹੁੰਦੇ ਹਨ ਉਹ ਸੁੰਨ ਸਾਨ ਜਗ੍ਹਾਂ ਤੇ ਆਮ ਦੇਖੇ ਜਾਂਦੇ ਹਨ। ਜੋ ਕੋਈ ਰਾਹਗੀਰ ਉੱਥੋਂ ਲੰਘ ਰਿਹਾ ਹੁੰਦਾ ਹੈ ਉਸ ਨੂੰ ਵੱਢ ਲੈਂਦੇ ਹਨ। ਛੋਟੇ ਬੱਚਿਆਂ ਨੂੰ ਤਾਂ ਇਹ ਨੋਚ-ਨੋਚ ਕੇ ਖਾ ਜਾਂਦੇ ਹਨ। ਅਜਿਹੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ। ਹਾਲ ਹੀ ਵਿੱਚ ਹਰਿਆਣਾ ਸਰਕਾਰ ਨੇ ਕੁੱਤੇ ਪਾਲਣ ਲਈ ਨਿਯਮ ਬਣਾ ਦਿੱਤਾ ਹੈ। ਲਾਇਸੈਂਸ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ। ਸਬੰਧਿਤ ਅਧਿਕਾਰੀ ਉਸ ਦੀ ਛਾਣਬੀਣ ਕਰਕੇ ਹੀ ਲਾਇਸੈਂਸ ਬਣਾਉਣਗੇ। ਕੁੱਤੇ ਪਾਲਣ ਲਈ ਪਹਿਲਾਂ ਸਰਕਾਰ ਦੀ ਪਰਮਿਸ਼ਨ ਲੈਣੀ ਪਵੇਗੀ। ਘਰ ਵਿੱਚ ਇੱਕ ਹੀ ਕੁੱਤਾ ਰੱਖਣਾ ਪਵੇਗਾ। ਉਸ ਨੂੰ ਘਮਾਉਣ ਲਈ ਮਾਸਕ ਲਗਾਉਣਾ ਪਵੇਗਾ ਤਾਂ ਕਿ ਉਹ ਕਿਸੇ ਨੂੰ ਵੱਢ ਨਾ ਸਕੇ। ਆਏ ਦਿਨ ਅਖ਼ਬਾਰਾਂ ਵਿੱਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਆਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਲਿਆ। ਪ੍ਰਸ਼ਾਸ਼ਨ ਕੁੰਭਕਰਨ ਦੀ ਨੀਂਦ ਸੌ ਰਿਹਾ ਹੈ। ਕੁੱਝ ਦਿਨ ਪਹਿਲਾਂ ਹੀ ਖੰਨਾ ਸ਼ਹਿਰ ਵਿੱਚ ਦੋ ਸਾਲਾਂ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਲਿਆ। ਪਿਛਲੇ ਮਹੀਨੇ ਅੰਮ੍ਰਿਤਸਰ ਵਿੱਚ ਆਵਾਰਾ ਕੁੱਤਿਆਂ ਨੇ ਦੋ ਸਾਲਾਂ ਮਾਸੂਮ ਨੂੰ ਚੁੱਕਿਆ ਤੇ ਕਿੱਤੇ ਦੂਰ ਲੈ ਗਏ ਤੇ ਨੋਚ-ਨੋਚ ਕੇ ਮਾਰ ਦਿੱਤਾ। ਆਵਾਰਾ ਕੁੱਤਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਝੁੰਡ ਦੇ ਝੁੰਡ ਬਣਾ ਕੇ ਇਹ ਆਵਾਰਾ ਕੁੱਤੇ ਗਲੀਆਂ ਸ਼ਹਿਰਾਂ ਵਿੱਚ ਘੁੰਮਦੇ ਹਨ। ਪਾਰਕਾਂ ਵਿੱਚ ਵੀ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ। ਰਾਤ ਨੂੰ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਰਾਹਗੀਰ ਆਪਣੇ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਇਹ ਆਵਾਰਾ ਕੁੱਤੇ ਝੁੰਡ ਬਣਾ ਕੇ ਉਸ ’ਤੇ ਹਮਲਾ ਕਰ ਦਿੰਦੇ ਹਨ, ਜਿਸ ਕਰਕੇ ਕੋਈ ਨਾ ਕੋਈ ਵਾਰਦਾਤ ਵਾਪਰ ਜਾਂਦੀ ਹੈ। ਲੋਕਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਡਰ ਹੈ। ਸਾਰਾ ਦਿਨ ਹੱਡਾ ਰੋੜੀਆਂ ਵਿੱਚ ਇਹ ਆਵਾਰਾ ਕੁੱਤੇ ਜਾਨਵਰਾਂ ਦਾ ਮਾਸ ਖਾਂਦੇ ਹਨ ਤੇ ਫਿਰ ਲੋਕਾਂ ਨੂੰ ਵੱਢਦੇ ਹਨ। ਹਾਲ ਹੀ ਵਿੱਚ ਖ਼ਬਰ ਪੜ੍ਹਨ ਨੂੰ ਮਿਲੀ ਕਿ ਕਿਸੇ ਅਫ਼ਸਰ ਦੀ ਘਰਵਾਲੀ ਨੂੰ ਕੁੱਤੇ ਨੇ ਖਾਂ ਲਿਆ। ਛੋਟੇ-ਛੋਟੇ ਬੱਚਿਆਂ ਨੂੰ ਵੀ ਇਹ ਆਵਾਰਾ ਕੁੱਤਿਆਂ ਨੇ ਸ਼ਿਕਾਰ ਬਣਾ ਲਿਆ ਹੈ। ਜਦੋਂ ਵੀ ਰਾਹਗੀਰ ਆਪਣੇ ਕੰਮ ਲਈ ਸ਼ਹਿਰ ਵੱਲ ਨਿਕਲਦਾ ਤਾਂ ਫਿਰ ਇਹ ਆਵਾਰਾ ਕੁੱਤੇ ਉਸ ਉੱਤੇ ਹਮਲਾ ਕਰ ਦਿੰਦੇ ਹਨ। ਪਿਛਲੇ ਕਈ ਸਾਲਾਂ ’ਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਆਵਾਰਾ ਕੁੱਤਿਆ ਨੂੰ ਮਾਰਨ ਤੇ ਪਾਬੰਦੀ ਹੈ। ਟੈਲੀਵਿਜ਼ਨ ਤੇ ਹਰ ਪਾਰਟੀ ਦਾ ਨੁਮਾਇੰਦਾ ਬਹਿਸ ਤਾਂ ਬਹੁਤ ਹੀ ਵਧੀਆ ਕਰ ਲੈਂਦੇ ਹਨ ਪਰ ਕਿਉਂ ਅਜਿਹੇ ਮੁੱਦਿਆ ਤੇ ਬਹਿਸ ਨਹੀਂ ਕੀਤੀ ਜਾਂਦੀ। ਆਖਿਰ ਕਦੋਂ ਤੱਕ ਆਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਤਾਂ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਸਕਦੇ ਹਨ। ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵੱਧ ਸਕੇ। ਜੋ ਵੀ ਨੁਮਾਇੰਦੇ ਅਸੀਂ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ’ਚ ਭੇਜਦੇ ਹਨ, ਉਹਨਾਂ ਦੀ ਅਹਿਮ ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।
ਪੰਜਾਬ ਵਿੱਚ ਆਵਾਰਾ ਪਸ਼ੂਆਂ ਦੀ ਸਾਂਭ- ਸੰਭਾਲ ਕਰਨ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ- ਸੰਭਾਲ ਨਾ ਹੋਣ ਕਰਕੇ ਹਰ ਰੋਜ਼ ਪਤਾ ਨਹੀਂ ਕਿੰਨੀਆਂ ਹੀ ਮਨੁੱਖੀ ਜਾਨਾਂ ਜਾ ਰਹੀਆਂ ਹਨ। ਹੁਣ ਤਾਂ ਇਹ ਆਵਾਰਾ ਪਸ਼ੂ ਰਾਹ ਜਾਂਦਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹਰਲ-ਹਰਲ ਕਰਦੇ ਇਹ ਆਵਾਰਾ ਪਸ਼ੂ ਸੜਕਾਂ ਤੇ ਝੁੰਡ ਦੇ ਝੁੰਡ ਬਣਾ ਕੇ ਫਿਰਦੇ ਹੋਏ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਆਵਾਰਾ ਪਸ਼ੂ ਲੋਕਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ। ਪਹਿਲਾਂ ਤਾਂ ਲੋਕ ਪਿੰਡਾਂ ਵਿੱਚ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ ਤੇ ਜਦੋਂ ਇਹ ਦੁੱਧ ਦੇਣ ਤੋਂ ਹੱਟ ਜਾਂਦੇ ਹਨ, ਫਿਰ ਇਨ੍ਹਾਂ ਨੂੰ ਸ਼ਹਿਰ ਵੱਲ ਧੱਕ ਦਿੰਦੇ ਹਨ। ਪਿੰਡਾਂ ਵਿੱਚ ਇਹ ਆਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਵਿਚਾਰੇ ਜਿਮੀਂਦਾਰ ਰਾਤ ਨੂੰ ਠੀਕਰੀ ਪਹਿਰੇ ਦਿੰਦੇ ਹਨ। ਤਾਂ ਜੋ ਪੁੱਤਾਂ ਵਾਂਗ ਪਾਲੀ ਹੋਈ ਉਨ੍ਹਾਂ ਦੀ ਫ਼ਸਲ ਬਚ ਸਕੇ। ਅਖ਼ਬਾਰਾਂ ਵਿੱਚ ਅਸੀਂ ਆਮ ਪੜ੍ਹਦੇ ਹਾਂ ਕਿ ਕਿਸਾਨ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਡੀਸੀ ਦਫ਼ਤਰ ਛੱਡ ਕੇ ਜਾਂਦੇ ਹਨ। ਸ਼ਹਿਰਾਂ ਵਿੱਚ ਇਹ ਸੜਕਾਂ ਤੇ ਆਮ ਘੁੰਮਦੇ ਵੇਖੇ ਜਾਂਦੇ ਹਨ। ਜਿਸ ਕਾਰਨ ਇਹ ਹਾਦਸਿਆਂ ਦਾ ਮੁੱਖ ਕਾਰਨ ਹਨ। ਕਿੰਨੇ ਹੀ ਨਿਰਦੋਸ਼ ਲੋਕਾਂ ਦੀਆਂ ਇਹਨਾਂ ਆਵਾਰਾ ਪਸ਼ੂਆਂ ਨੇ ਜਾਨਾਂ ਲੈ ਲਈਆਂ ਹਨ। ਜਦੋਂ ਕੋਈ ਅਜਿਹੀ ਘਟਨਾ ਸੁਣਨ ਨੂੰ ਮਿਲਦੀ ਹੈ ਤਾਂ ਦਿਲ ਕੰਬ ਉੱਠਦਾ ਹੈ। ਇਹ ਆਵਾਰਾ ਪਸ਼ੂ ਹੁਣ ਬਜਾਰਾਂ ਭੀੜ ਭੜੱਕੇ ਵਾਲੀ ਥਾਵਾਂ, ਸੜਕਾਂ, ਗਲੀਆਂ ਵਿੱਚ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਗਲੀ ਵਿੱਚ ਖੜ੍ਹੇ ਸਕੂਟਰ ਗੱਡੀਆਂ ਨੂੰ ਵੀ ਇਹ ਆਵਾਰਾ ਪਸ਼ੂ ਤੋੜ ਦਿੰਦੇ ਹਨ। ਕਿਸਾਨ ਯੂਨੀਅਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੋ ਗਉ ਸੈੱਸ ਸਰਕਾਰ ਇੱਕਠਾ ਕਰਦੀ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇ, ਉਹ ਖੁਦ ਪਸ਼ੂਆ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਗੇ। ਹਾਲਾਂਕਿ ਅਸੀਂ ਨੁਮਾਇੰਦੇ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਭੇਜਦੇ ਹਨ। ਫਿਰ ਉਹ ਸਾਡੇ ਮੁੱਦੇ ਕਿਉਂ ਨਹੀਂ ਚੁੱਕਦੇ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਨੂੰ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਨਿਜਾਤ ਮਿਲ ਸਕੇ।