ਹੈਦਰਾਬਾਦ, 03 ਅਪ੍ਰੈਲ : ਤੇਲੰਗਾਨਾ ਦੇ ਸੰਗਰੇਡੀ ਵਿਚ ਬੁੱਧਵਾਰ ਨੂੰ ਇਕ ਰਸਾਇਣਕ ਫੈਕਟਰੀ ਵਿਚ ਰਿਐਕਟਰ ਵਿਚ ਧਮਾਕਾ ਹੋਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ 8 ਤੋਂ 10 ਹੋਰ ਲੋਕ ਅੰਦਰ ਫਸੇ ਹੋਏ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸੂਤਰਾਂ ਅਨੁਸਾਰ ਹਟਨੂਰਾ ਮੰਡਲ ਜ਼ਿਲ੍ਹੇ ਦੇ ਚਾਂਦਪੁਰ ਵਿਖੇ ਐਸਬੀ ਆਰਗੈਨਿਕ ਉਦਯੋਗ ਦਾ ਮੈਨੇਜਰ ਰਵੀ ਵੀ ਇਸ ਭਿਆਨਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਸੀ। ਮ੍ਰਿਤਕ....
ਰਾਸ਼ਟਰੀ
ਦਿੱਲੀ, 03 ਅਪ੍ਰੈਲ : ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਾਰ ਲਗਾਤਾਰ ਤੇਜੀ ਨਾਲ ਘੱਟ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ਦਾ ਭਾਰ ਕਰੀਬ ਸਾਢੇ ਚਾਰ ਕਿਲੋ ਘੱਟ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਭਾਰ ਲਗਾਤਾਰ ਤੇਜੀ ਨਾਲ ਘੱਟ ਰਿਹਾ ਹੈ ਜਿਸ ‘ਤੇ ਡਾਕਟਰਾਂ ਨੇ ਚਿੰਤਾ ਜਿਤਾਈ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ....
ਰੁਦਰਪੁਰ. 2 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ‘ਚ ਭਾਜਪਾ ਫਿਰ ਤੋਂ ਜਿੱਤੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੀਜੇ ਕਾਰਜਕਾਲ ਵਿੱਚ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਬਣਾ ਰਹੀ ਹੈ। ਹਰ ਘਰ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਵੀ ਯੋਜਨਾ ਹੈ। ਉਨ੍ਹਾਂ ਕਿਹਾ, "ਸਰਕਾਰ ਦੀ ਨੀਅਤ ਸਹੀ ਹੋਵੇ ਤਾਂ ਨਤੀਜੇ ਵੀ ਸਹੀ ਆਉਂਦੇ ਹਨ। ਪੀਐੱਮ ਮੋਦੀ ਨੇ ਕਿਹਾ ਮੋਦੀ ਦੀ ਗਾਰੰਟੀ ਨੇ ਉੱਤਰਾਖੰਡ ਦੇ ਹਰ ਘਰ ‘ਚ ਸੁਵਿਧਾਵਾਂ ਪਹੁੰਚਾਈਆਂ ਹਨ....
ਬੀਜਾਪੁਰ, 2 ਅਪ੍ਰੈਲ : ਛੱਤੀਸਗੜ੍ਹ 'ਚ ਨਕਸਲੀਆਂ ਖਿਲਾਫ ਲਗਾਤਾਰ ਆਪਰੇਸ਼ਨ ਜਾਰੀ ਹੈ। ਬੀਜਾਪੁਰ ਜ਼ਿਲੇ ਦੇ ਗੰਗਲੂਰ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਡੀਆਰਜੀ, ਐਸਟੀਐਫ, ਕੋਬਰਾ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਚਾਰ ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਇਸ ਤੋਂ ਇਲਾਵਾ 7 ਨਕਸਲੀ ਗੋਲੀਆਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੀਆਂ ਲਾਸ਼ਾਂ ਸਵੇਰੇ ਮੌਕੇ ਤੋਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਘਟਨਾ ਵਾਲੀ....
ਬਾਰਾਬੰਕੀ, 2 ਅਪ੍ਰੈਲ : ਯੂਪੀ ਦੇ ਬਾਰਾਬੰਕੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਲਖਨਊ ਚਿੜੀਆਘਰ 'ਚ ਪਿਕਨਿਕ ਮਨਾਉਣ ਗਏ ਸੂਰਤਗੰਜ ਕੰਪੋਜ਼ਿਟ ਸਕੂਲ ਹਰਕਾ ਦੇ ਬੱਚਿਆਂ ਦੀ ਬੱਸ ਦੇਵਾ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ 25 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਸਥਾਨਕ ਲੋਕਾਂ ਦੇ ਨਾਲ ਬਚਾਅ ਕਾਰਜਾਂ 'ਚ ਜੁੱਟ ਗਈ। ਪੁਲਸ ਨੇ ਜ਼ਖਮੀਆਂ ਨੂੰ ਨੇੜੇ....
ਨਵੀਂ ਦਿੱਲੀ 2 ਅਪ੍ਰੈਲ : ਆਮ ਆਦਮੀ ਪਾਰਟੀ ਦੇ ਐਮ ਪੀ ਸੰਜੇ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਅੱਜ ਦੀ ਪੇਸ਼ੀ ਦੌਰਾਨ ਈ ਡੀ ਨੇ ਸੰਜੇ ਸਿੰਘ ਦੀ ਜ਼ਮਾਨਤ ਦਾ ਕੋਈ ਵਿਰੋਧ ਨਹੀਂ ਕੀਤਾ। ਬੈਂਚ ਦੀ ਦਲੀਲ ਸੀ ਕਿ ਸੰਜੇ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਹੋਰ ਰੱਖਣ ਦੀ ਲੇੋੜ ਨਹੀਂ ਹੈ । ਭਾਵੇਂ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਸੰਜੇ ਸਿੰਘ ਕੇਸ ਨਾਲ ਸੰਬੰਧਤ ਗਵਾਹਾਂ ਨੂੰ ਨਹੀਂ ਮਿਲਣਗੇ ਪਰ ਜ਼ਮਾਨਤ ਦੌਰਾਨ ਉਹ ਲੋਕ ਸਭਾ ਚੋਣਾਂ ਲਈ ਸਿਆਸੀ ਰੈਲੀਆਂ ਵਿੱਚ ਸ਼ਮੂਲੀਅਤ ਕਰ ਸਕਣਗੇ ਜਾਣਕਾਰੀ....
ਨਵੀਂ ਦਿੱਲੀ, 1 ਅਪ੍ਰੈਲ : ਸਰਕਾਰ ਨੇ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਨਵੀਂ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 30.50 ਰੁਪਏ, ਮੁੰਬਈ ਵਿੱਚ 31.50 ਰੁਪਏ, ਚੇਨਈ ਵਿੱਚ 30.50 ਰੁਪਏ ਅਤੇ ਕੋਲਕਾਤਾ ਵਿੱਚ 32 ਰੁਪਏ ਘੱਟ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਸਮੀਖਿਆ ਤੋਂ ਬਾਅਦ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਕਟੌਤੀ ਤੋਂ ਬਾਅਦ....
ਜਲਪਾਈਗੁੜੀ, 01 ਅਪ੍ਰੈਲ : ਉੱਤਰੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਉਣ ਵਾਲੇ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ। 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਦੋਂ ਕਿ ਕਈ ਝੌਂਪੜੀਆਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਕਿਉਂਕਿ ਐਤਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਦੇ ਜ਼ਿਆਦਾਤਰ ਹਿੱਸਿਆਂ ਅਤੇ ਗੁਆਂਢੀ ਮੈਨਾਗੁੜੀ ਦੇ ਕਈ ਖੇਤਰਾਂ ਵਿੱਚ ਗੜਿਆਂ....
ਨਵੀਂ ਦਿੱਲੀ, 01 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ 90ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਇਕ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦਾ ਭਰੋਸਾ ਪ੍ਰਗਟਾਇਆ। ਇਸ ਦੌਰਾਨ ਪੀਐੱਮ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਯੋਜਨਾ ਵੀ ਦੱਸੀ। ਉਨ੍ਹਾਂ ਨੇ ਨੌਕਰਸ਼ਾਹਾਂ ਨੂੰ ਕੰਮ ਦੇ ਹੜ੍ਹ ਲਈ ਤਿਆਰ ਰਹਿਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਤੀਜੀ ਵਾਰ ਸਹੁੰ....
ਨਵੀਂ ਦਿੱਲੀ, 01 ਅਪ੍ਰੈਲ : ਅਪ੍ਰੈਲ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਦੁਪਹਿਰ ਵੇਲੇ ਸੂਰਜ ਨੇ ਅੱਗ ਬੁਝਣੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਕੁਝ ਦਿਨਾਂ 'ਚ ਦੁਪਹਿਰ ਵੇਲੇ ਸੂਰਜ ਕੜਕਦਾ ਰਹੇਗਾ ਅਤੇ ਗਰਮੀ ਦੀਆਂ ਲਹਿਰਾਂ ਵੀ ਸਰੀਰ ਨੂੰ ਝੁਲਸਾਉਣਗੀਆਂ। ਮੌਸਮ ਵਿਭਾਗ ਨੇ ਹੀਟਵੇਵ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਦੀ ਰਿਪੋਰਟ ਮੁਤਾਬਕ ਅਪ੍ਰੈਲ ਵਿੱਚ ਹੀਟਵੇਵ ਦਾ ਸਭ ਤੋਂ ਵੱਧ ਅਸਰ ਗੁਜਰਾਤ, ਮਹਾਰਾਸ਼ਟਰ, ਉੱਤਰੀ ਕਰਨਾਟਕ, ਓਡੀਸ਼ਾ, ਪੱਛਮੀ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਉੱਤੇ ਪੈਣ....
ਦਿੱਲੀ, 1 ਅਪ੍ਰੈਲ : ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਬੰਧਤ ਦੋ ਕੇਸਾਂ ਦੀ ਅੱਜ ਸੋਮਵਾਰ ਦੋ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਹੋਈ। ਕੋਰਟ ਨੇ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ। ਪਹਿਲਾ ਮਾਮਲਾ ਜੇਲ ਤੋਂ ਕੇਜਰੀਵਾਲ ਸਰਕਾਰ ਦੇ ਹੁਕਮਾਂ ਖਿਲਾਫ ਸੀ। ਸੁਰਜੀਤ ਸਿੰਘ ਯਾਦਵ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਜੇਲ੍ਹ ਵਿੱਚੋਂ ਸਰਕਾਰੀ ਹੁਕਮ ਦੇਣ ’ਤੇ....
ਮੁਰਾਦਾਬਾਦ, 31 ਮਾਰਚ : ਦੇਹਰਾਦੂਨ ਦੇ ਤਿਲਕ ਰੋਡ ਦਾ ਰਹਿਣ ਵਾਲਾ ਯਸ਼ ਰਸਤੋਗੀ ਆਪਣੇ ਪਰਿਵਾਰ ਨਾਲ ਸਕਾਰਪੀਓ ਵਿੱਚ ਸਵਾਰ ਹੋ ਕੇ ਮੁਰਾਦਾਬਾਦ ਜਾ ਰਿਹਾ ਸੀ। ਕੰਠ ਦੇ ਰਸੂਲਪੁਰ ਰੇਲਵੇ ਕਰਾਸਿੰਗ ਨੇੜੇ ਐਤਵਾਰ ਸਵੇਰੇ ਗੱਡੀ ਇੱਕ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਯਸ਼ ਰਸਤੋਗੀ, ਆਰਤੀ ਰਸਤੋਗੀ, ਸੰਗੀਤਾ ਰਸਤੋਗੀ, ਅੰਸ਼ਿਕਾ ਦੀ ਮੌਤ ਹੋ ਗਈ। ਗੱਡੀ ਚਲਾ ਰਿਹਾ ਅਤੁਲ ਰਸਤੋਗੀ ਅਤੇ ਉਸ ਦੀ ਭੈਣ ਮਾਨਵੀ ਰਸਤੋਗੀ ਜ਼ਖਮੀ ਹੋ ਗਏ। ਯਸ਼ ਰਸਤੋਗੀ ਪੁੱਤਰ ਪੰਕਜ ਰਸਤੋਗੀ ਵਾਸੀ ਤਿਲਕ ਰੋਡ, ਦੇਹਰਾਦੂਨ....
ਮੇਰਠ, 31 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮੇਰਠ ਤੋਂ ਆਗਾਮੀ ਆਮ ਚੋਣਾਂ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਨੂੰ ਇਨਕਲਾਬ ਅਤੇ ਕ੍ਰਾਂਤੀਕਾਰੀਆਂ ਦੀ ਧਰਤੀ ਵਜੋਂ ਸੰਬੋਧਨ ਕੀਤਾ। ਵਿਰੋਧੀ ਧਿਰ ਅਤੇ ਗ੍ਰਿਫਤਾਰ ਨੇਤਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਇਸ ਲਈ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਪਿਛਲੇ 10 ਸਾਲਾਂ 'ਚ ਦੇਸ਼ ਨੇ ਦੇਖਿਆ ਹੈ ਕਿ ਅਸੀਂ ਭ੍ਰਿਸ਼ਟਾਚਾਰ....
ਨਵੀਂ ਦਿੱਲੀ, 31 ਮਾਰਚ : ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੈਗਾ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਤੇ ਵੱਡਾ ਹਮਲਾ ਕੀਤਾ ਅਤੇ ਕਿਹਾ ਕਿ, ਭਾਜਪਾ ਦੇਸ਼ ਦੇ ਟੁਕੜੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ, ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ, ਇਹ 140 ਕਰੋੜ ਦੇਸ਼ ਵਾਸੀਆਂ ਦਾ ਦੇਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ, BJP ਵਾਲਿਆਂ ਨੂੰ ਲੱਗਦੈ ਕਿ ਐਵੇਂ ਧੱਕੇ ਨਾਲ ਜਿੱਤ ਜਾਣਗੇ, ਕਿਸੇ ਦੇ ਬੈਂਕ ਅਕਾਊਂਟ freeze ਕਰ ਰਹੇ ਨੇ, ਕਿਸੇ ਦੇ ਨੇਤਾ freeze ਕਰ....
ਦਿੱਲੀ ਵਾਲਿਆਂ ਨੇ ਉੱਚੀ ਆਵਾਜ਼ ਵਿੱਚ ਕਿਹਾ, ਮੋਦੀ ਜੀ ਨੇ ਸੀਐਮ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਚੰਗਾ ਨਹੀਂ ਕੀਤਾ, ਉਨ੍ਹਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਕੇਜਰੀਵਾਲ ਸ਼ੇਰ ਹੈ, ਉਹ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਵਸਦੇ ਹਨ, ਉਹ ਉਨਾਂਨੂੰ ਜ਼ਿਆਦਾ ਦੇਰ ਜੇਲ੍ਹ ਵਿਚ ਨਹੀਂ ਰੱਖ ਸਕਣਗੇ : ਕੇਜਰੀਵਾਲ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਝੂਠਾ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ, ਉਹ ਆਪਣੇ ਆਪ ਨੂੰ ਕੀ ਸਮਝਦੇ ਹਨ?-....