ਰਾਸ਼ਟਰੀ

ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੂੰ ਗੈਰ-ਸੰਸਦੀ ਅਤੇ ਗੈਰ-ਸੰਵਿਧਾਨਕ ਨਾਅਰੇ ਲਗਾਉਣ ਤੋਂ ਨਹੀਂ ਰੋਕਿਆ ਗਿਆ : ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ, 28 ਜੂਨ 2024 : 18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਸ਼ਨ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੂੰ ਗੈਰ-ਸੰਸਦੀ ਅਤੇ ਗੈਰ-ਸੰਵਿਧਾਨਕ ਨਾਅਰੇ ਲਗਾਉਣ ਤੋਂ ਨਹੀਂ ਰੋਕਿਆ ਗਿਆ। ਦਰਅਸਲ, ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ 'ਜੈ ਸੰਵਿਧਾਨ' ਦੇ ਨਾਅਰੇ ਲਗਾਏ, ਉਨ੍ਹਾਂ ਦੇ ਨਾਲ ਹੀ....
NEET 'ਤੇ ਪਹਿਲਾਂ ਹੋਵੇ ਚਰਚਾ, ਅਸੀਂ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ : ਰਾਹੁਲ ਗਾਂਧੀ
ਨਵੀਂ ਦਿੱਲੀ, 28 ਜੂਨ 2024 : ਲੋਕ ਸਭਾ ਵਿੱਚ ਸਦਨ ਦੀ ਮੀਟਿੰਗ ਦੌਰਾਨ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ NEET ਵਿਵਾਦ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ NEET ਪ੍ਰੀਖਿਆ ਦੇ ਆਯੋਜਨ ਵਿੱਚ ਕਥਿਤ ਬੇਨਿਯਮੀਆਂ ਦੇ ਮੁੱਦੇ 'ਤੇ ਸੰਸਦ ਵਿੱਚ ਸਨਮਾਨਜਨਕ ਅਤੇ ਚੰਗੀ ਚਰਚਾ ਦੀ ਮੰਗ ਕਰਨ ਦੀ ਅਪੀਲ ਕੀਤੀ ਹੈ। ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ....
ਭਾਰਤ ’ਚ ਨਵਾਂ ‘ਟੈਲੀ ਕਮਿਊਨੀਕੇਸ਼ਨ ਐਕਟ 2023’ ਲਾਗੂ, ਹੁਣ ਸਿਰਫ 9 ਸਿਮ ਖਰੀਦ ਸਕੋਗੇ
ਨਵੀਂ ਦਿੱਲੀ, 27 ਜੂਨ 2024 : ਭਾਰਤ ’ਚ ਨਵਾਂ ‘ਟੈਲੀ ਕਮਿਊਨੀਕੇਸ਼ਨ ਐਕਟ 2023’ 26 ਜੂਨ ਤੋਂ ਨਵਾਂ ‘ਟੈਲੀਕਮਿਊਨੀਕੇਸ਼ਨ ਐਕਟ 2023’ ਲਾਗੂ ਹੋ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਦੂਰਸੰਚਾਰ ਖੇਤਰ ‘ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਹੁਣ ਭਾਰਤੀ ਆਪਣੀ ਪੂਰੀ ਜ਼ਿੰਦਗੀ ‘ਚ ਵੱਧ ਤੋਂ ਵੱਧ 9 ਸਿਮ ਕਾਰਡ ਲੈ ਸਕਣਗੇ। ਹੁਣ ਜਾਅਲੀ ਸਿਮ ਕਾਰਡ ਖਰੀਦਣ ‘ਤੇ 3 ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਇਹ ਨਵਾਂ ਕਾਨੂੰਨ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਸਰਕਾਰ ਨੂੰ....
ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ
ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ, ਕਿਹਾ-ਰਾਸ਼ਟਰਪਤੀ ਦਾ ਪੂਰਾ ਸਤਿਕਾਰ, ਪਰ ਸੰਬੋਧਨ ਸਰਕਾਰ ਨੇ ਲਿਖਿਆ ਨਵੀਂ ਦਿੱਲੀ, 27 ਜੂਨ 2024 : ਆਮ ਆਦਮੀ ਪਾਰਟੀ (ਆਪ) ਦੇ ਸਾਰੇ ਸੰਸਦ ਮੈਂਬਰਾਂ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਦੁਆਰਾ ਗ੍ਰਿਫ਼ਤਾਰੀ ਦੇ ਖ਼ਿਲਾਫ਼ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਇਹ ਸਿੱਧੇ ਤੌਰ ਉੱਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਹੈ। ‘ਆਪ’ ਦੇ ਸੰਸਦ ਮੈਂਬਰਾਂ ਨੇ ਵੀ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਦਿਆਂ ਕਿਹਾ....
25 ਜੂਨ 1975 ਨੂੰ ਲਗਾਈ ਐਮਰਜੈਂਸੀ ਸੰਵਿਧਾਨ ਤੇ ਵੱਡੇ ਅਤੇ ਸਿੱਧੇ ਹਮਲੇ ਦਾ ਇੱਕ ਕਾਲਾ ਅਧਿਆਏ ਸੀ : ਰਾਸ਼ਟਰਪਤੀ
ਸੰਸਦ ਦੇ ਸਾਂਝੇ ਸਦਨ ਨੂੰ ਰਾਸ਼ਟਰਪਤੀ ਮੁਰਮੁ ਨੇ ਕੀਤਾ ਸੰਬੋਧਿਤ ਨਵੀਂ ਦਿੱਲੀ, 27 ਜੂਨ 2024 : ਰਾਸ਼ਟਰਪਤੀ ਦ੍ਰੋਪਦੀ ਮੁਰਮੁ ਨੇ ਅੱਜ ਸੰਸਦ ਦੇ ਸਾਂਝੇ ਸਦਨ ਨੂੰ ਸੰਬੋਧਿਤ ਕੀਤਾ। ਆਪਣਾ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਨੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੀ ਸ਼ਲਾਘਾ ਵੀ ਕੀਤੀ। ਜੰਮੂ-ਕਸ਼ਮੀਰ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਰ ਘਾਟੀ ਵਿੱਚ ਦਹਾਕਿਆਂ ਦਾ ਰਿਕਾਰਡ....
ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ, ਤਿੰਨ ਅੱਤਵਾਦੀ ਮਾਰੇ ਗਏ, ਇੱਕ ਪੁਲਿਸ ਮੁਲਾਜ਼ਮ 
ਡੋਡਾ, 26 ਜੂਨ 2024 : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ‘ਚ ਤਿੰਨ ਅੱਤਵਾਦੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਮੁਕਾਬਲਾ ਸਵੇਰੇ ਕਰੀਬ 9.50 ਵਜੇ ਜ਼ਿਲ੍ਹੇ ਦੇ ਗੰਡੋਹ ਇਲਾਕੇ ਦੇ ਬਜਾਦ ਪਿੰਡ ਵਿੱਚ ਸ਼ੁਰੂ ਹੋਇਆ, ਗੋਲ਼ੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਪਿੰਡ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ....
ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ, 12 ਮਜ਼ਦੂਰ ਜ਼ਖਮੀ
ਭਿਵਾੜੀ, 26 ਜੂਨ 2024 : ਖੁਸ਼ਖੇੜਾ ਇੰਡਸਟਰੀਅਲ ਏਰੀਆ 'ਚ ਸਥਿਤ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 12 ਮਜ਼ਦੂਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰ ਯੂਪੀ ਅਤੇ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਜ਼ਖਮੀਆਂ ਨੂੰ ਭਿਵੜੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਦੋਂ ਅੱਗ ਲੱਗੀ ਤਾਂ ਫੈਕਟਰੀ ਵਿੱਚ ਪੰਜਾਹ ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਅੱਗ ਲੱਗਣ ਕਾਰਨ ਫੈਲੀ ਦਹਿਸ਼ਤ, ਚਾਰੇ ਪਾਸੇ ਫੈਕਟਰੀ ਦਾ ਮਲਬਾ ਨਜ਼ਰ ਆ ਰਿਹਾ ਹੈ ਅਤੇ....
ਮੰਗਲੁਰੂ ‘ਚ ਪਏ ਭਾਰੀ ਮੀਂਹ ਕਾਰਨ ਘਰ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ
ਮੰਗਲੁਰੂ, 26 ਜੂਨ 2024 : ਕਰਨਾਟਕਾ ਦੇ ਜਿਲ੍ਹਾ ਮੰਗਲੁਰੂ ਦੇ ਕਟਾਰੂ ਮਦਨੀਨਗਰ ਪਿੰਡ ‘ਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਪਿੰਡ ਦੇ ਲੋਕਾਂ ਦੀ ਮੱਦਦ ਨਾਲ ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਆਏ ਭਾਰੀ ਮੀਂਹ ਕਾਰਨ....
ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ, ਹਾਈਕੋਰਟ ਨੇ ਜ਼ਮਾਨਤ 'ਤੇ ਬਰਕਰਾਰ ਰੱਖੀ ਰੋਕ 
ਦਿੱਲੀ, 25 ਜੂਨ 2024 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਹੈ। ਫਿਲਹਾਲ ਉਸ ਦੀ ਜ਼ਮਾਨਤ 'ਤੇ ਰੋਕ ਜਾਰੀ ਰਹੇਗੀ। ਦਿੱਲੀ ਹਾਈਕੋਰਟ ਨੇ ਜ਼ਮਾਨਤ 'ਤੇ ਰੋਕ ਬਰਕਰਾਰ ਰੱਖੀ ਹੈ। ਹੁਣ ਹਾਈਕੋਰਟ ਦੇ ਅੰਤਿਮ ਫੈਸਲੇ ਤੱਕ ਕੇਜਰੀਵਾਲ ਜੇਲ 'ਚ ਹੀ ਰਹਿਣਗੇ। ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਭਲਕੇ ਸੁਣਵਾਈ ਹੈ। ਹਾਈਕੋਰਟ ਨੇ....
ਪਾਣੀ ਨੂੰ ਲੈ ਕੇ ਆਤਿਸ਼ੀ ਦੀ ਅਣਮਿੱਥੇ ਸਮੇਂ ਭੁੱਖ ਹੜਤਾਲ ਖਤਮ, ‘ਆਪ’ ਸੰਸਦ ਮੈਂਬਰ ਪੀਐੱਮ ਮੋਦੀ ਨੂੰ ਲਿਖਣਗੇ ਪੱਤਰ
ਨਵੀਂ ਦਿੱਲੀ, 25 ਜੂਨ : ਦਿੱਲੀ ਦੇ ਜਲ ਮੰਤਰੀ ਆਤਿਸ਼ੀ ਪਿਛਲੇ ਪੰਜ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਸਨ। ਉਨ੍ਹਾਂ ਦੀ ਮੰਗ ਸੀ ਕਿ ਦਿੱਲੀ ਦੇ 28 ਲੱਖ ਲੋਕਾਂ ਨੂੰ 623 ਐਮਜੀਡੀ ਪਾਣੀ ਦਿੱਤਾ ਜਾਵੇ। ਆਤਿਸ਼ੀ ਦਾ ਕਹਿਣਾ ਸੀ ਕਿ 100 MGD ਪਾਣੀ ਲਗਾਤਾਰ ਘੱਟ ਆ ਰਿਹਾ ਸੀ ਇਸ ਲਈ ਉਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਗਏ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਦੱਸਿਆ ਹੈ ਕਿ ਪਾਰਟੀ ਵੱਲੋ ਅਣਮਿੱਥੇ ਸਮੇ ਦੀ ਇਹ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ।....
ਦਿੱਲੀ 'ਚ ਇਨਵਰਟਰ ਨੂੰ ਅੱਗ ਲੱਗਣ ਨਾਲ 4 ਦੀ ਮੌਤ; ਪਰਿਵਾਰ ਖਤਮ 
ਨਵੀਂ ਦਿੱਲੀ, 25 ਜੂਨ 2024 : ਦਿੱਲੀ ਵਿੱਚ ਇੱਕ ਵਾਰ ਫਿਰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰੇਮਨਗਰ 'ਚ ਇਕ ਘਰ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਧੂੰਏਂ ਵਿੱਚ ਦਮ ਘੁੱਟਣ ਕਾਰਨ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਦੀ ਜਾਨ ਚਲੀ ਗਈ। ਅੱਗ ਸਭ ਤੋਂ ਪਹਿਲਾਂ ਇਨਵਰਟਰ ਨੂੰ ਲੱਗੀ। ਘਟਨਾ ਮੰਗਲਵਾਰ ਤੜਕੇ ਵਾਪਰੀ। ਪ੍ਰੇਮ ਨਗਰ ਦੇ ਇੱਕ ਘਰ ਵਿੱਚ ਦੁਪਹਿਰ ਸਾਢੇ ਤਿੰਨ ਵਜੇ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਪਹਿਲੀ ਮੰਜ਼ਿਲ 'ਤੇ ਰੱਖੇ ਇਨਵਰਟਰ 'ਚ ਲੱਗੀ....
ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਤੋਂ ਬਿਨਾਂ ਪੰਜਾਬ ਦੇ 12 ਚੁਣੇ ਗਏ ਲੋਕ ਸਭਾ ਮੈਂਬਰਾਂ ਨੇ ਚੁੱਕੀ ਸੋਹੁੰ
ਨਵੀਂ ਦਿੱਲੀ 25 ਜੂਨ 2024 : ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਲੋਕ ਸਭਾ ਦੇ ਐਮਪੀ ਵਜੋਂ ਸੋਹੁੰ ਨਹੀਂ ਚੁੱਕ ਸਕੇ। ਲੋਕ ਸਭਾ ਦੇ ਸਪੀਕਰ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਕਈ ਵਾਰੀ ਲਿਆ ਗਿਆ, ਪਰ ਕਿਉਂਕਿ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ‘ਚ ਮੌਜੂਦ ਨਹੀਂ ਸਨ, ਇਸ ਕਰਕੇ ਉਹ ਅੱਜ ਸੋਹੁੰ ਨਹੀਂ ਚੁੱਕ ਸਕੇ। ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ ਦਾ ਕਾਨੂੰਨ ਲੱਗਾ ਹੋਇਆ ਹੈ, ਜਿਸ ਕਾਰਨ ਉਹਨਾਂ ਨੂੰ ਅਸਮ ਦੀ ਡਿਬਰੂਗੜ ਜੇਲ....
ਰਾਜਸਥਾਨ ਸੋਨਾ ਪੈਦਾ ਕਰਨ ਵਾਲਾ ਚੌਥਾ ਰਾਜ ਬਣਿਆ
ਐਮਪੀ ਅਧਾਰਤ ਫਰਮ ਨੂੰ ਬਾਂਸਵਾੜਾ ਲਈ ਮਾਈਨਿੰਗ ਲਾਇਸੈਂਸ ਮਿਲਿਆ ਜੈਪੁਰ, 25 ਜੂਨ 2024 : ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਤੋਂ ਬਾਅਦ ਰਾਜਸਥਾਨ ਸੋਨੇ ਦੀ ਪੈਦਾਵਾਰ ਕਰਨ ਵਾਲਾ ਭਾਰਤ ਦਾ ਚੌਥਾ ਰਾਜ ਬਣ ਗਿਆ ਹੈ, ਅਧਿਕਾਰੀਆਂ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਰਾਜ ਸਰਕਾਰ ਨੇ ਬਾਂਸਵਾੜਾ ਵਿੱਚ ਸੋਨੇ ਤੇ ਧਾਤ ਦੀ ਖੁਦਾਈ ਲਈ ਭੂਕੀਆ-ਜਗਪੁਰਾ ਮਾਈਨਿੰਗ ਬਲਾਕ ਦੀ ਨਿਲਾਮੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਬਲਾਕ ਦਾ ਲਾਇਸੈਂਸ ਰਤਲਾਮ ਦੀ ਸਈਅਦ ਓਵੈਸ ਅਲੀ ਫਰਮ ਨੂੰ ਦਿੱਤਾ ਗਿਆ ਹੈ। ਮਾਈਨਿੰਗ....
ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਸਖ਼ਤ ਮਿਹਨਤ ਕਰੇਗੀ ਅਤੇ ਤਿੰਨ ਗੁਣਾ ਨਤੀਜੇ ਦੇਵੇਗੀ : ਪੀਐਮ ਮੋਦੀ 
ਪੀਐਮ ਮੋਦੀ ਨੇ ਐਮਰਜੈਂਸੀ ਨੂੰ ਲੈ ਕੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕਿਹਾ 25 ਜੂਨ ਲੋਕਤੰਤਰ ਲਈ ਸੀ ਕਾਲਾ ਦਿਨ ਨਵੀਂ ਦਿੱਲੀ 24 ਜੂਨ 2024 : 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੰਸਦ ਭਵਨ ਕੰਪਲੈਕਸ ‘ਚ ਕਿਹਾ ਕਿ ਅੱਜ ਦਾ ਦਿਨ ਸੰਸਦੀ ਲੋਕਤੰਤਰ ‘ਚ ਸ਼ਾਨ ਦਾ ਦਿਨ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਨਵੀਂ ਸੰਸਦ ਵਿੱਚ ਇਹ ਸਹੁੰ ਚੁੱਕੀ ਜਾ ਰਹੀ ਹੈ, ਹੁਣ ਤੱਕ ਇਹ ਪ੍ਰਕਿਰਿਆ ਪੁਰਾਣੀ ਸੰਸਦ ਵਿੱਚ....
ਜਿੰਨੀ ਮਰਜੀ ਵਿਗੜੇ ਸਿਹਤ ਭੁੱਖ ਹੜਤਾਲ ਤੋਂ ਨਹੀਂ ਉਠਾਂਗੀ : ਆਤਿਸ਼ੀ 
ਨਵੀਂ ਦਿੱਲੀ 24 ਜੂਨ 2024 : ‘ਆਪ’ ਨੇਤਾ ਅਤੇ ਦਿੱਲੀ ਸਰਕਾਰ ਦੇ ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਹੈ। ਉਨ੍ਹਾਂ ਨੇ ਚੌਥੇ ਦਿਨ ਦਿੱਲੀ ਦੇ ਲੋਕਾਂ ਲਈ ਨਵਾਂ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਉਦੋਂ ਤੱਕ ਆਪਣਾ ਵਰਤ ਨਹੀਂ ਛੱਡਾਂਗੀ ਜਦੋਂ ਤੱਕ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਪਾਣੀ ਨਹੀਂ ਮਿਲ ਜਾਂਦਾ। ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਆਤਿਸ਼ੀ ਨੇ ਆਪਣੀ....