ਰਾਸ਼ਟਰੀ

ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਕਾਂਗਰਸ ਨੇ ਜਤਾਈ ਨਾਰਾਜ਼ਗੀ, ਸੋਨੀਆ ਗਾਂਧੀ ਨਾਲ ਵੀ ਸਹਿਮਤ ਨਹੀਂ
ਨਿਊ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 6 ਕਾਤਲਾਂ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਕਾਂਗਰਸ ਨੇ ਨਾਰਾਜ਼ਗੀ ਜਤਾਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ‘ਚ ਸੋਨੀਆ ਗਾਂਧੀ ਨਾਲ ਵੀ ਸਹਿਮਤ ਨਹੀਂ ਹਨ, ਜਿਨ੍ਹਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਮੁਆਫੀ ਦਿੱਤੀ ਸੀ। ਇੱਕ ਗੱਲਬਾਤ ਦੌਰਾਨ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ‘ਇਸ ਮਾਮਲੇ ਵਿੱਚ ਕਾਂਗਰਸ ਦਾ ਸਟੈਂਡ ਉਹੀ ਹੈ ਜੋ ਕੇਂਦਰ ਸਰਕਾਰ ਦਾ ਹੈ। ਪਾਰਟੀ ਸੋਨੀਆ ਗਾਂਧੀ ਦੇ ਵਿਚਾਰ ਨਾਲ ਸਹਿਮਤ ਨਹੀਂ ਹੈ। ਅਸੀਂ....
ਭਜਨ ਪਰਿਵਾਰ ਨੇ ਆਦਮਪੁਰ ਸੀਟ 'ਤੇ ਲਗਾਤਾਰ 16ਵੀਂ ਵਾਰ ਜਿੱਤ ਕੀਤੀ ਦਰਜ, ਬੀਜੇਪੀ ਦੇ ਭਵਿਆ ਬਿਸ਼ਨੋਈ ਜਿੱਤੇ 
ਚੰਡੀਗੜ੍ਹ : ਹਿਸਾਰ ਜ਼ਿਲ੍ਹੇ ਦੀ 47- ਆਦਮਪੁਰ ਵਿਧਾਨ ਸਭਾ ਸੀਟ, ਜੋ ਕਿ ਤਿੰਨ ਮਹੀਨੇ ਪਹਿਲਾਂ 3 ਅਗਸਤ ਨੂੰ ਤਤਕਾਲੀ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਅਸਤੀਫੇ ਨਾਲ ਖਾਲੀ ਹੋਈ ਸੀ ਅਤੇ ਜਿੱਥੇ 3 ਨਵੰਬਰ ਨੂੰ ਉਪ ਚੋਣ ਹੋਈ ਸੀ, ਲਈ ਅੱਜ ਵੋਟਾਂ ਦੀ ਗਿਣਤੀ ਦੌਰਾਨ ਕੁਲਦੀਪ ਵੱਡੇ ਪੁੱਤਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇ ਮਰਹੂਮ ਭਜਨ ਲਾਲ ਦੇ ਪੋਤੇ ਭਵਿਆ ਬਿਸ਼ਨੋਈ ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਜੈ ਪ੍ਰਕਾਸ਼ ਨੂੰ 15,740 ਵੋਟਾਂ ਦੇ ਫਰਕ ਨਾਲ ਹਰਾ ਕੇ ਨਵੇਂ ਵਿਧਾਇਕ ਚੁਣੇ ਗਏ ਹਨ।....
ਸਰਕਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ : ਕੇਂਦਰੀ ਮੰਤਰੀ ਪੁਰੀ
ਨਵੀਂ ਦਿੱਲੀ (ਏ.ਐਨ.ਆਈ.) : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਬਣੀ ਹੋਈ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। 'ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹਨ, ਜੋ ਚੁਣੀ ਹੋਈ ਸਰਕਾਰ ਨੂੰ ਨਿਭਾਉਣੀਆਂ ਪੈਂਦੀਆਂ ਹਨ' ਦਿੱਲੀ 'ਚ ਹਵਾ ਪ੍ਰਦੂਸ਼ਣ 'ਤੇ ਪੁਰੀ ਨੇ ਕਿਹਾ, ''ਪ੍ਰਦੂਸ਼ਣ ਹਰ ਜਗ੍ਹਾ ਇਕ ਮੁੱਦਾ ਹੈ। ਚੁਣੀ ਹੋਈ ਸਰਕਾਰ ਨੂੰ....
ਕਰਜ਼ਦਾਰ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਮਾਮਲਾ ਨਿਪਟਾਉਣ ਲਈ ਸਮਾਂ ਦੇਣ ਦੀ ਮੰਗ ਨਹੀਂ ਕਰ ਸਕਦਾ : ਸੁਪਰੀਮ ਕੋਰਟ
ਨਵੀਂ ਦਿੱਲੀ (ਪੀਟਆਈ) : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਕਮੁਸ਼ਤ ਭੁਗਤਾਨ ਯੋਜਨਾ (ਓਟੀਐੱਸ) ਤਹਿਤ ਕੋਈ ਕਰਜ਼ਦਾਰ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਮਾਮਲਾ ਨਿਪਟਾਉਣ ਲਈ ਵਾਧੂ ਸਮਾਂ ਦੇਣ ਦੀ ਮੰਗ ਨਹੀਂ ਕਰ ਸਕਦਾ। ਕਰਜ਼ਦਾਰ ਨੂੰ ਅਧਿਕਾਰ ਦੇ ਰੂਪ ਵਿਚ ਸਮਾਂ ਵਧਾਉਣ ਦਾ ਦਾਅਵਾ ਕਰਨ ਲਈ ਕੋਈ ਅਧਿਕਾਰ ਸਥਾਪਤ ਕਰਨਾ ਹੋਵੇਗਾ। ਜਸਟਿਸ ਐੱਮਆਰ ਸ਼ਾਹ ਅਤੇ ਕ੍ਰਿਸ਼ਣ ਮੁਰਾਰੀ ਦੇ ਬੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਰਚ 2022 ਦੇ ਇਕ ਫ਼ੈਸਲੇ ਨੂੰ ਰੱਦ ਕਰ ਦਿੱਤਾ। ਇਸ ਵਿਚ ਇਕ ਕਰਜ਼ਦਾਰ ਕੰਪਨੀ ਨੂੰ....
ਜਨਮ ਦਿਨ 'ਤੇ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੀਆਂ ਕੁਝ ਦਿਲਚਸਪ ਤਸਵੀਰਾਂ ਸ਼ੇਅਰ ਕਰ ਦਿੱਤੀਆਂ ਸ਼ੁਭਕਾਮਨਾਵਾਂ
ਮੁੰਬਈ : ਕ੍ਰਿਕਟਰ ਵਿਰਾਟ ਕੋਹਲੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ। ਵਿਰਾਟ ਕੋਹਲੀ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਵੀ ਉਨ੍ਹਾਂ ਨੂੰ ਪਿਆਰ ਅਤੇ ਦੁਆਵਾਂ ਭੇਜ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਨਜ਼ਰ ਅਨੁਸ਼ਕਾ ਸ਼ਰਮਾ ਦੀ ਪੋਸਟ ‘ਤੇ ਵੀ ਹੈ। ਹੁਣ ਅਦਾਕਾਰਾ ਨੇ ਵਿਰਾਟ ਕੋਹਲੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੀਆਂ....
ਲਖਨਊ ਹਾਈ ਕੋਰਟ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਤੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਡਾਂਸਰ ਸਪਨਾ ਚੌਧਰੀ ਅਤੇ ਪੰਜ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ
ਲਖਨਊ : ਲਖਨਊ ਵਿੱਚ ਹਾਈ ਕੋਰਟ ਦੀ ਬੈਂਚ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਅਤੇ ਪੰਜ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਸਪਨਾ ਚੌਧਰੀ ਚੋਰੀ-ਛਿਪੇ ਅਦਾਲਤ ‘ਚ ਪਹੁੰਚੀ ਅਤੇ ਅਦਾਲਤ ਵਲੋਂ ਦੋਸ਼ ਤੈਅ ਕੀਤੇ ਜਾਣ ਸਮੇਂ ਸਪਨਾ ਚੌਧਰੀ ਅਦਾਲਤ ‘ਚ ਮੌਜੂਦ ਸੀ। ਇਸ ਦੇ ਨਾਲ ਹੀ 5 ਹੋਰ ਦੋਸ਼ੀ ਵੀ ਅਦਾਲਤ ‘ਚ ਪੇਸ਼ ਹੋਏ।....
‘ਕੇਜੀਐਫ ਚੈਪਟਰ 2’ ਫੇਮ ਐਮਆਰਟੀ ਮਿਊਜ਼ਿਕ ਨੇ ਕਾਪੀਰਾਈਟ ਐਕਟ ਤਹਿਤ ਰਾਹੁਲ ਗਾਂਧੀ ਤੇ ਦਰਜ ਕਰਵਾਈ ਸ਼ਿਕਾਇਤ
ਨਿਊ ਦਿੱਲੀ : ਯਸ਼ ਦੀ ਫਿਲਮ ‘KGF’ ਕਾਂਗਰਸ ਨੇਤਾ ਰਾਹੁਲ ਗਾਂਧੀ ਲਈ ਮੁਸੀਬਤ ਬਣ ਗਈ ਹੈ। ਰਾਹੁਲ ਖਿਲਾਫ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਰਾਹੁਲ ਗਾਂਧੀ ਅੱਜਕਲ੍ਹ ਆਪਣੀ ਭਾਰਤ ਜੋੜੋ ਯਾਤਰਾ ਦੇ ਕੰਮ ਵਿੱਚ ਰੁੱਝੇ ਹੋਏ ਹਨ। ਕਾਂਗਰਸ ਚੋਣਾਂ ਤੋਂ ਪਹਿਲਾਂ ਇਸ ਯਾਤਰਾ ਦਾ ਪ੍ਰਚਾਰ ਕਰ ਰਹੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਕਾਂਗਰਸ ਨੇ ਯਸ਼ ਦੀ ਫਿਲਮ ‘ਕੇਜੀਐਫ’ ਦਾ ਮਿਊਜ਼ਿਕ ਵਰਤਿਆ ਹੈ, ਕਾਰਨ....
ਭਾਰਤ ਜੋੜੋ ਯਾਤਰਾ ਮਹਾਰਾਸ਼ਟਰ ‘ਚ ਪਹੁੰਚਣ ਤੋਂ ਬਾਅਦ ਰਾਹੁਲ ਗਾਂਧੀ ਦੋ ਰੈਲੀਆਂ ਨੂੰ ਕਰਨਗੇ ਸੰਬੋਧਨ
ਮਹਾਰਾਸ਼ਟਰ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ਪੜਾਅ 7 ਨਵੰਬਰ ਨੂੰ ਸਮਾਪਤ ਹੋਵੇਗਾ। ਇਸ ਤੋਂ ਬਾਅਦ ਸੋਮਵਾਰ ਤੋਂ ਮਹਾਰਾਸ਼ਟਰ ‘ਚ ਪਦਯਾਤਰਾ ਦਾ ਦੌਰ ਸ਼ੁਰੂ ਹੋਵੇਗਾ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਮਹਾਰਾਸ਼ਟਰ ‘ਚ ਪਹੁੰਚਣ ਤੋਂ ਬਾਅਦ ਨੇਤਾ ਰਾਹੁਲ ਗਾਂਧੀ 10 ਅਤੇ 18 ਨਵੰਬਰ ਨੂੰ ਸੂਬੇ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 7 ਨਵੰਬਰ ਨੂੰ....
ਦਿੱਲੀ ਦੇ ਕਿਰਤ ਮੰਤਰਾਲੇ ‘ਚ ਘੁਟਾਲਾ ਹੋਇਆ ਹੈ : ਪਾਤਰਾ/ਤਿਵਾਰੀ
ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਅਤੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦਿੱਲੀ ਦੇ ਕਿਰਤ ਮੰਤਰਾਲੇ ‘ਚ ਘੁਟਾਲਾ ਹੋਇਆ ਹੈ। ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ 2006 ਤੋਂ ਹੁਣ ਤੱਕ 13 ਲੱਖ ਤੋਂ ਵੱਧ ਕਾਮੇ ਰਜਿਸਟਰਡ ਹੋ ਚੁੱਕੇ ਹਨ। ਇਸ ਵਿੱਚ ਭੂਤ ਰਜਿਸਟਰੀ ਕੀਤੀ ਗਈ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਪ੍ਰਦੂਸ਼ਣ ਸਿਰਫ ਹਵਾ ਅਤੇ ਪਾਣੀ ਵਿੱਚ ਨਹੀਂ ਹੈ। ਕੇਜਰੀਵਾਲ ਅਤੇ....
ਬੱਦੀ (ਹਿਮਾਚਲ) 'ਚ 6 ਨਵੰਬਰ ਨੂੰ ਮਾਇਆਵਤੀ ਕਰੇਗੀ ਰੈਲੀ
ਹਿਮਾਚਲ : ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਬਹੁਜਨ ਸਮਾਜ ਪਾਰਟੀ ਵੀ ਮੈਦਾਨ ‘ਚ ਹੈ, ਇਸ ਵਾਰ ਵਿਧਾਨ ਸਭਾ ਦੀਆਂ 68 ‘ਚੋਂ 55 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਅਜਿਹੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਵੀ ਵਰਕਰਾਂ ਅਤੇ ਲੋਕਾਂ ਵਿੱਚ ਜੋਸ਼ ਭਰਨ ਲਈ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨ ਲਈ ਬੱਦੀ ਪਹੁੰਚ ਰਹੀ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ BSP ਦੀ ਕੌਮੀ ਪ੍ਰਧਾਨ ਮਾਇਆਵਤੀ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ....
ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ, ਡੇਢ ਘੰਟੇ ਚੱਲਿਆ ਆਪ੍ਰੇਸ਼ਨ
ਚੰਡੀਗੜ੍ਹ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਦਾ ਆਪ੍ਰੇਸ਼ਨ ਡੇਢ ਘੰਟੇ ਚੱਲਿਆ। ਪੈਰ ਵਿਚ ਗੋਲੀ ਦੇ ਕੁਝ ਟੁਕੜੇ ਫਸੇ ਹੋਏ ਸਨ, ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਸ਼ੌਕਤ ਖਾਨਮ ਹਸਪਤਾਲ ਦੇ ਡਾ. ਫੈਜਲ ਸੁਲਤਾਨ ਮੁਤਾਬਕ ਗੋਲੀ ਲੱਗਣ ਨਾਲ ਉਨ੍ਹਾਂ ਦੇ ਪੈਰ ਦੀ ਹੱਡੀ ਸੱਜੇ ਪਾਸੇ ਵੱਲ ਕੱਟੀ ਗਈ ਹੈ। ਦੂਜੇ ਪਾਸੇ ਹਮਲੇ ਦੇ ਵਿਰੋਧ ਵਿਚ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਵੀਰਵਾਰ ਦੀ ਦੇਰ ਰਾਤ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਦਰਸ਼ਨਕਾਰੀ....
ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਕ ਵਾਰ ਫਿਰ ਦੇਸ਼ ਦੀ ਸੱਤਾ 'ਤੇ ਕਾਬਜ਼
ਨਵੀਂ ਦਿੱਲੀ (ਜੇਐੱਨਐੱਨ) : ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਕ ਵਾਰ ਫਿਰ ਦੇਸ਼ ਦੀ ਸੱਤਾ 'ਤੇ ਕਾਬਜ਼ ਹਨ। ਦੇਸ਼ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿਣ ਵਾਲੇ ਉਹ ਇਕਲੌਤੇ ਨੇਤਾ ਹਨ। ਇੰਨਾ ਹੀ ਨਹੀਂ, ਦੇਸ਼ ਦੇ 7 ਦਹਾਕਿਆਂ ਤੋਂ ਵੱਧ ਦੇ ਇਤਿਹਾਸ 'ਚ ਨੇਤਨਯਾਹੂ ਵਾਂਗ ਕਿਸੇ ਹੋਰ ਨੇਤਾ ਨੇ ਵਾਪਸੀ ਨਹੀਂ ਕੀਤੀ ਹੈ। ਯਾਰ ਲਿਪਿਡ ਦੇ ਹੱਥੋਂ ਹਾਰ ਤੋਂ ਬਾਅਦ ਨੇਤਨਯਾਹੂ ਨੂੰ ਜੂਨ 2021 ਵਿੱਚ ਅਹੁਦਾ ਛੱਡਣਾ ਪਿਆ ਸੀ। ਉਸ ਸਮੇਂ ਜਿੱਥੇ ਕੁਝ ਲੋਕਾਂ....
ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ
ਚੰਡੀਗੜ੍ਹ : ਦਿੱਲੀ ਅਤੇ ਐੱਨਸੀਆਰ ‘ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਚੁੱਕਾ ਹੈ | ਇਸ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਅਦਾਲਤ ਨੇ ਇਸ ਪਟੀਸ਼ਨ ਨੂੰ ਵੀ ਸਵੀਕਾਰ ਕਰ ਲਿਆ ਹੈ। ਦਾਇਰ ਪਟੀਸ਼ਨ ਵਿੱਚ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਘਟਾਉਣ ਦੇ ਤਰੀਕਿਆਂ ਬਾਰੇ ਨਿਰਦੇਸ਼ ਮੰਗੇ ਗਏ ਹਨ। ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਲਈ 10 ਨਵੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (National Human Rights....
ਝੋਨੇ ਦੇ ਅਗਲੇ ਸੀਜ਼ਨ ਤੱਕ ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ - ਮਾਨ 
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਅਗਲੇ ਸਾਲ ਤੱਕ ਸੂਬੇ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਅੱਜ ਇੱਥੇ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧ ਵਿਚ ਸੂਬਾ ਸਰਕਾਰ ਬਹੁ-ਪੱਖੀ ਰਣਨੀਤੀ 'ਤੇ ਕੰਮ ਕਰ ਰਹੀ ਹੈ ਅਤੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਣ ਲਈ ਪਹਿਲਾਂ ਹੀ ਖੇਤੀ ਮਾਹਿਰਾਂ ਅਤੇ ਕਿਸਾਨ ਯੂਨੀਅਨਾਂ ਨਾਲ ਕੰਮ ਕਰ....
ਪਰਾਲੀ ਸਾੜਨਾ ਕੋਈ ਸਿਆਸੀ ਮੁੱਦਾ ਨਹੀਂ ਹੈ, ਸੂਬਾ ਸਰਕਾਰਾਂ ਨੂੰ ਇਸ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ : ਮੰਤਰੀ ਤੋਮਰ
ਨਵੀਂ ਦਿੱਲੀ (ਜੇਐੱਨਐੱਨ) : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਵਿਗੜਦੀ ਗੁਣਵੱਤਾ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਦਿੱਲੀ 'ਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਲੈ ਕੇ ਭਾਜਪਾ ਅਤੇ 'ਆਪ' ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਇਸ ਮਾਮਲੇ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪਰਾਲੀ ਸਾੜਨਾ ਕੋਈ ਸਿਆਸੀ ਮੁੱਦਾ ਨਹੀਂ ਹੈ, ਸੂਬਾ ਸਰਕਾਰਾਂ ਨੂੰ ਇਸ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਵੱਲੋਂ ਰਾਜਾਂ ਨੂੰ ਫੰਡ ਅਤੇ ਮਸ਼ੀਨਾਂ....