ਪਟਿਆਲਾ, 14 ਮਾਰਚ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਘਾਟ ਨੂੰ ਲੈ ਕੇ ਐਨ.ਐਸ.ਯੂ.ਆਈ ਦੇ ਪੰਜਾਬ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਡੂੰਘੇ ਚਿੰਤਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਰਕਾਰ ਸਿੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਵਿੱਚ ਨਿਵੇਸ਼ ਕਰਨ ਨੂੰ ਬਿਲਕੁਲ ਤਰਜੀਹ ਨਹੀਂ ਦੇ ਰਹੀ। ਈਸ਼ਰਪ੍ਰੀਤ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਲਈ ਤੁਰੰਤ....
ਮਾਲਵਾ

ਪੰਜਾਬ ਸਰਕਾਰ ਵਲੋਂ ਜੋ ਵਾਅਦੇ ਕੀਤੇ ਸਨ, ਨੂੰ ਕੀਤਾ ਜਾ ਰਿਹਾ ਹੈ ਪੂਰਾ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦਾ ਜਲਦੀ ਹੋਵੇ ਨਿਰਮਾਣ ਸ਼ੁਰੂ ਸ੍ਰੀ ਮੁਕਤਸਰ ਸਾਹਿਬ, 14 ਮਰਚ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਮਲੋਟ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ 34.47 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਡਾ. ਬਲਜੀਤ ਕੌਰ ਨੇ ਅੱਜ ਮਲੋਟ ਹਲਕੇ ਦੇ 18 ਪਿੰਡਾਂ ਦੇ ਵਿਕਾਸ ਲਈ 12 ਕਰੋੜ ਰੁਪਏ ਦੀ ਗਰਾਂਟ ਦਿੱਤੀ। ਇਸ....

ਬਰਨਾਲਾ, 14 ਮਾਰਚ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਅੰਮ੍ਰਿਤਸਰ ਵਿਖੇ ਹੋ ਰਹੇ ਜੀ-20 ਸੰਮੇਲਨ ਨੂੰ ਕਾਰਪੋਰੇਟ ਡਾਕੂਆਂ ਦਾ ਮੁਜਰਾ ਕਰਾਰ ਦਿੰਦਿਆਂ ਕਿਹਾ ਕਿ ਮਨਮੋਹਕ ਅਤੇ ਗੁੰਝਲਦਾਰ ਸ਼ਾਬਦਿਕ ਬਣਤਰ ਦੇ ਉਹਲੇ ਕਾਰਪੋਰੇਟ ਲੁਟੇਰੇ ਦੁਨੀਆਂ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਵਿਉਂਤਾਂ ਬਣਾ ਰਹੇ ਹਨ। ਇਸ ਦਾ ਸਬੂਤ ਇਸ ਤੋਂ ਹੀ ਮਿਲ ਜਾਂਦਾ ਹੈ ਕਿ....

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ਤੇ ਹੀ ਦਿਸ਼ਾ ਨਿਰਦੇਸ਼ ਜਾਰੀ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਖਰੜ, 14 ਮਾਰਚ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਹਲਕਾ ਖਰੜ ਦੇ ਵੱਖੋ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਵੱਖੋਂ-ਵੱਖ ਵਿਭਾਗਾਂ ਦੇ....

ਮਾਲੇਰਕੋਟਲਾ, 14 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਅੱਜ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਕੰਗਣਵਾਲ ਦੇ ਸੇਵਾ ਕੇਂਦਰ ਵਿਖੇ ਤਾਇਨਾਤ ਕੰਪਿਊਟਰ ਆਪਰੇਟਰ ਮੰਗਜੀਤ ਸਿੰਘ ਨੂੰ 4000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਸਰਦਾਰਾਂ....

ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਭਾਗਾਂ ਦੇ ਡਾਕਟਰ ਮੁੱਖੀਆਂ ਨਾਲ ਕੀਤੀ ਮੀਟਿੰਗ ਲੋਕਾਂ ਦੇ ਇਲਾਜ, ਸਹੂਲਤਾਂ ਚ ਵਾਧਾ ਕਰਨ ਲਈ ਡਾਕਟਰ ਮੁੱਖੀਆਂ ਤੋਂ ਲਏ ਸੁਝਾਅ ਫਰੀਦਕੋਟ 14 ਮਾਰਚ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਭਾਗਾਂ ਦੇ ਡਾਕਟਰ ਮੁੱਖੀਆਂ ਨਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੀਟਿੰਗ ਕੀਤੀ ਅਤੇ ਲੋਕਾਂ ਦੇ ਇਲਾਜ ਲਈ ਹੋਰ ਸਹੂਲਤਾਂ ਚ ਵਾਧਾ ਕਰਨ ਲਈ ਸੁਝਾਅ ਵੀ ਲਏ ਗਏ। ਇਸ ਮੌਕੇ ਬਾਬਾ....

ਮਾਲੇਰਕੋਟਲਾ ਦੇ ਪਿੰਡ ਨਿਆਮਤਪੁਰਾ ਵਿਖੇ ਫੁੱਲਾਂ ਦੀ ਪ੍ਰਦਰਸ਼ਨੀ ਦਾ ਕੀਤਾ ਦੌਰਾ ਸੂਬਾ ਸਰਕਾਰ ਬਾਗਬਾਨੀ ਨੂੰ ਲਾਭਦਾਇਕ ਉੱਦਮ ਬਣਾਉਣ ਲਈ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਕਰ ਰਹੀ ਹੈ ਉਤਸ਼ਾਹਿਤ: ਜੌੜਾਮਾਜਰਾ ਮਾਲੇਰਕੋਟਲਾ, 14 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਬਾਗਬਾਨੀ ਨੂੰ ਲਾਹੇਵੰਦ ਉੱਦਮ ਬਣਾਉਣ ਅਤੇ ਫ਼ਸਲੀ ਵਿਭਿੰਨਤਾ ਲਿਆਉਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ....

ਬਠਿੰਡਾ, 14 ਮਾਰਚ : ਜ਼ਿਲ੍ਹੇ ਅਧੀਨ ਪੈਂਦੇ ਪਿੰਡ ਹਰਰਾਇਪੁਰ ਦੇ ਇਤਿਹਾਸਿਕ ਗੁਰਦੁਆਰਾ ਜੰਡ ਸਾਹਿਬ ਵਿਖੇ ਗੁਰੂ ਹਰਰਾਇ ਜੀ ਦੇ ਗੁਰੂਗੱਦੀ ਦਿਵਸ ਅਤੇ ਵਾਤਾਵਰਣ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿੰਤਲਾਲ ਅਗਰਵਾਲ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।....

ਲੁਧਿਆਣਾ, 13 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਬੇਹੱਦ ਸੰਵੇਦਨਸ਼ੀਲ ਰਹੀ ਹੈ ਜਿਸ ਤਹਿਤ ਹੁਣ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਹਲਕੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦੇ ਗੱਫ਼ੇ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 89 ਵਿੱਚ ਇੰਟਰਲਾਕ....

ਕਿਹਾ! ਬੀਤੇ ਕਰੀਬ 27 ਸਾਲਾਂ ਤੋਂ ਨਹੀਂ ਲਈ ਪਾਰਕ ਦੀ ਸਾਰ ਕਰੀਬ 41 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪਾਰਕ ਦਾ ਸੁੰਦਰੀਕਰਨ : ਵਿਧਾਇਕ ਸਿੱਧੂ ਲੁਧਿਆਣਾ, 13 ਮਾਰਚ : ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 41 ਵਿਖੇ ਗਿੱਲ ਚੌਂਕ ਤੋਂ ਪ੍ਰਤਾਪ ਚੌੱਕ ਤੱਕ ਦੇ ਪਾਰਕ ਦੇ ਨਵੀਨੀਕਰਣ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ 'ਤੇ ਕਰੀਬ 41.26 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਸਿੱਧੂ....

ਲੁਧਿਆਣਾ, 13 ਮਾਰਚ : ਬੀਤੇ ਦਿਨ ਖੂਨਦਾਨ ਕੈਂਪ,ਅੱਖਾਂ ਦਾ ਚੈੱਕਅਪ ਅਤੇ ਦੰਦਾਂ ਦਾ ਚੈੱਕਅਪ ਕੈਂਪ ਲੁਧਿਆਣਾ ਦੇ ਦੱਖਣੀ ਵਿਧਾਇਕਾ ਮੈਡਮ ਰਾਜਿੰਦਰ ਕੌਰ ਛੀਨਾ ਜੀ ਅਤੇ ਜਸਜੋਤ ਸਿੰਘ ਰੋਬੀ ਬਤਰਾ ਜੀ (ਸਰਬਹਿਤਕਾਰੀ ਵੈਲਫੇਅਰ ਸੋਸਾਇਟੀ) ਵੱਲੋਂ ਲਗਾਇਆ ਗਿਆ। ਜਿਸ ਵਿੱਚ ਪੀ ਏ ਹਰਪ੍ਰੀਤ, ਵਾਰਡ ਨੰਬਰ 22 ਤੋਂ ਅਜੇ ਮਿੱਤਲ , ਗਗਨ ਗੱਗੀ, ਮਹਿੰਦਰ ਧੁੰਨਾ, ਨੂਰ ਅਹਮਿਦ, ਧਰਮੇਂਦਰ ਪ੍ਰਧਾਨ, ਵਿਨੋਦ ਕੁਮਾਰ ਸਮੇਤ ਪਾਰਟੀ ਦੇ ਕਈ ਵਲੰਟੀਅਰ ਨੇ ਖੂਨਦਾਨ ਕੀਤਾ। ਏਕ ਮੌਕੇ ਕਈ ਲੇਡੀਜ਼ ਵੀ ਖੂਨਦਾਨ ਲਈ ਆਈਆਂ।....

ਲੁਧਿਆਣਾ, 13 ਮਾਰਚ : ਹਿਮਾਚਲ ਪ੍ਰਦੇਸ਼ ਵੱਲੋਂ ਪਿਛਲੇ ਦਿਨੀਂ ਦਰਿਆਈ ਪਾਣੀਆਂ ਦਾ ਮਾਲਕ ਐਲਾਨਣ ਦੇ ਪਾਸ ਕੀਤੇ ਗਏ ਆਰਡੀਨੈਂਸ ਨੂੰ ਕੋਰਾ ਝੂਠ ਅਤੇ ਗੁਮਰਾਹ ਕਰਨ ਵਾਲਾ ਦੱਸਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਮਤੇ ਤੇ ਪਹਿਰਾ ਦਿੰਦੇ ਹੋਏ ਤੁਰੰਤ ਦਿੱਲੀ, ਹਰਿਆਣਾ ਅਤੇ ਰਾਜਸਥਾਨ ਨੂੰ ਜਾ ਰਹੇ ਪਾਣੀ ਦੀ ਕੀਮਤ ਵਸੂਲੀ ਦਾ ਬਿੱਲ ਬਣਾ ਕੇ ਭੇਜੇ। ਸਾਬਕਾ ਵਿਧਾਇਕ ਸਿਮਰਜੀਤ....

ਐਸ.ਏ.ਐਸ. ਨਗਰ, 13 ਮਾਰਚ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਘੜੂੰਆਂ ਵਿਚ ਅਮਰੀਕਾ ਵਾਸੀ ਲਾਲੀ ਧਨੋਵਾ ਦੇ ਪਿਤਾ ਸਵਰਗਵਾਸੀ ਸ. ਸੁਰਜੀਤ ਸਿੰਘ ਦੀ ਯਾਦ ਵਿੱਚ ਨਵੀਂ ਬਣਨ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰੱਖਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਵਿੱਚੋਂ ਅੱਵਲ ਸੂਬਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਇਸ ਮੌਕੇ ਲੜਕੀਆਂ ਦੇ....

ਪਟਿਆਲਾ, 13 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮਾਜ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੇ ਸਮਲਿੰਗੀ ਵਿਆਹ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮਲਿੰਗੀ ਵਿਆਹ ਇਕ ਵਿਨਾਸ਼ਕਾਰੀ ਪ੍ਰਵਿਰਤੀ ਹੈ ਤੇ ਦੋ ਸਮਲਿੰਗੀ ਵਿਅਕਤੀਆਂ ਦੇ ਮੇਲ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ, ਜਿਸ ਤੋਂ ਸੰਤਾਨ ਉਤਪੰਨ ਨਾ ਹੋ ਸਕੇ ਤੇ ਇਹ ਧਾਰਨਾ ਜਿਥੇ ਵਿਆਹ ਦੇ ਸੰਸਕਾਰ ਦੀ ਉਲੰਘਣਾ ਤੇ ਅਪਮਾਨ ਹੈ, ਉੱਥੇ ਕੁਦਰਤੀ ਨਿਯਮਾ ਦੇ ਵੀ ਵਿਰੁੱਧ ਹੈ ।....

ਚੰਡੀਗੜ੍ਹ, 13 ਮਾਰਚ : ਬੀਤੀ ਸਮੇਂ ਦੌਰਾਨ ਅਜਨਾਲਾ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਨੇ ਵੱਡਾ ਬਿਆਨ ਦਿੱਤਾ ਹੈ। ਕੌਮੀ ਇਨਸਾਫ ਮੋਰਚ ਨੇ ਕਿਹਾ ਕਿ ਅਜਨਾਲਾ ਵਿਚ ਗੁਰੂ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ। ਅੰਮ੍ਰਿਤਪਾਲ ਸਿੰਘ ਨੇ ਗਲਤੀ ਕੀਤੀ ਹੈ, ਉਸ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਕਿਹਾ ਅਜਨਾਲਾ ਦੀ ਲੜਾਈ ਦੀ ਸਿੱਖਾਂ ਦੀਆਂ ਇਤਿਹਾਸਕ ਲੜਾਈਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਕੌਮੀ ਇਨਸਾਫ ਮੋਰਚੇ ਆਗੂਆਂ ਨੇ ਆਖਿਆ ਹੈ....