ਸਮਾਣਾ, 07 ਅਪ੍ਰੈਲ : ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਖੁੰਭਾਂ ਉਗਾਉਣ ਅਤੇ ਬਾਗਬਾਨੀ ਸਮੇਤ ਨਗ਼ਦ ਫ਼ਸਲਾਂ ਦੀ ਖੇਤੀ ਕਰਨ ਨੂੰ ਤਰਜੀਹ ਦੇਣ। ਜੌੜਾਮਾਜਰਾ ਨੇ ਸਮਾਣਾ-ਰਾਜਲਾ ਰੋਡ 'ਤੇ ਸਥਿਤ ਹਾਈਲਾਈਨ ਫੂਡਜ਼ ਮਸ਼ਰੂਮ ਫਾਰਮ ਦਾ ਦੌਰਾ ਕਰਕੇ ਖੁੰਭ ਉਦਪਾਦਕਾਂ ਗੌਰਵ ਜਿੰਦਲ, ਅਮਿਤ ਗਰਗ, ਸੋਨੂੰ ਬਾਂਸਲ ਤੇ ਸਿਕੰਦਵੀਰ ਜਿੰਦਲ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ....
ਮਾਲਵਾ

ਮਾਨਸਾ, 7 ਅਪ੍ਰੈਲ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਬਠਿੰਡਾ ਜੇਲ੍ਹ ਵਿੱਚ ਹੀ ਬਣੀ ਹੈ। ਇਸ ਅਜੇ ਤੱਕ ਕਿੰਨਾ ਵੀ ਝੂਠਲਾਇਆ ਜਾਵੇ, ਪਰ ਉਨ੍ਹਾਂ ਪੱਕਾ ਸ਼ੱਕ ਹੈ ਕਿ ਇਹ ਵੀਡੀਓ ਉਥੋਂ ਦੀ ਹੀ ਹੈ। ਉਨ੍ਹਾਂ ਪੰਜਾਬ ਦੀਆਂ ਜੇਲ੍ਹਾਂ ਦੇ ਸਿਸਟਮ ’ਤੇ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਪਹਿਲੀ ਵੀਡੀਓ ਜਾਰੀ ਹੋਈ ਤਾਂ ਪੰਜਾਬ ਦੇ ਡੀ.ਜੀ.ਪੀ ਨੇ ਸਪੱਸ਼ਟੀਕਰਨ ਦੇ ਕੇ ਉਸ ਨੂੰ ਝੂਠਲਾਇਆ....

ਮੋਹਾਲੀ, 7 ਅਪਰੈਲ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ, ਉੱਥੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੇ ਸਨਮਾਨ ਲਈ ਵੀ ਉਸਾਰੂ ਯਤਨ ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸੂਬੇ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦਾ ਇੱਕ ਅਤੇ ਦੋ ਸਾਲ ਦਾ ਸਨਮਾਨ ਵਜੋਂ ਮਿਲਦਾ ਸੇਵਾ ਵਾਧਾ ਬਹਾਲ ਕਰ ਦਿੱਤਾ ਹੈ, ਜਿਸ ਨੂੰ ਕਿ ਪਿਛਲੀ ਸਰਕਾਰ ਨੇ 2018 ਤੋਂ....

ਸਿੰਘ ਸਾਹਿਬ ਵੱਲੋਂ ਪੀੜਤ ਪੱਤਰਕਾਰ ਧਿਰਾਂ ਨਾਲ ਖੜਨ ਦਾ ਦ੍ਰਿੜ ਇਰਾਦਾ ਕੀਤਾ ਪ੍ਰਗਟ ਖਾਲਸਾ ਪ੍ਰਗਟ ਦਿਵਸ ਵਿਸਾਖੀ ਮੌਕੇ ਵੱਡੀ ਗਿਣਤੀ *ਚ ਸੰਗਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ : ਸਿੰਘ ਸਾਹਿਬ 75 ਸਾਲਾਂ 'ਚ ਸਰਕਾਰਾਂ ਨੇ ਸਿੱਖ ਕੌਮ ਨਾਲ 75 ਤੋਂ ਵੱਧ ਅਹਿਮ ਵਾਅਦੇ ਕੀਤੇ ਪਰ ਅਫਸੋਸ ਪੂਰਾ ਇੱਕ ਵੀ ਨਹੀਂ ਕੀਤਾ। ਤਲਵੰਡੀ ਸਾਬੋ, 07 ਅਪ੍ਰੈਲ : ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੀ ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ....

ਸਿਵਲ ਹਸਪਤਾਲ ਮਲੋਟ ਵਿਖੇ ਲੋਕਾਂ ਨੂੰ ਪੀਣ ਲਈ ਮਿਲੇਗਾ ਸਾਫ ਸੁਥਰਾ ਪਾਣੀ ਸ੍ਰੀ ਮੁਕਤਸਰ ਸਾਹਿਬ, 07 ਅਪ੍ਰੈਲ : ਪਿੰਡ ਚੱਕ ਦੂਹੇਵਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਨਾਉਣ ਲਈ ਖੋਲੇ੍ਹ ਗਏ ਮੁਫਤ ਸਿਲਾਈ ਸਿਖਲਾਈ ਸੈਂਟਰ ਦਾ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਮਲੋਟ ਵਿਧਾਨ ਸਭਾ ਹਲਕੇ ਦੇ ਉਦਘਾਟਨ ਕਰਦਿਆਂ ਕਿਹਾ ਕਿ ਖੁਦ ਦਾ ਕਾਰੋਬਾਰ ਕਰਨ ਵਾਲੀਆਂ ਲੜਕੀਆਂ ਨੂੰ ਪੰਜਾਬ ਸਰਕਾਰ ਉਚੇਚੇ ਤੌਰ ਤੇ....

ਮੁੱਲਾਂਪੁਰ ਦਾਖਾ, 07 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਅਤੇ ਪ੍ਰਧਾਨ ਲੁਧਿਆਣਾ ਦਿਹਾਤੀ ਮੇਜਰ ਸਿੰਘ ਮੁੱਲਾਂਪੁਰ ਅਤੇ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਸਰਪੰਚ ਵਲੋ ਬੀਤੇ ਦਿਨੀਂ ਦਲਜੀਤ ਸਿੰਘ ਜਾਂਗਪੁਰ ਨੂੰ ਮੁੱਲਾਂਪੁਰ ਦਾਖਾ ਦੇ ਮੁੱਖ ਦਫਤਰ ਵਿੱਚ ਬਲਾਕ ਮੁੱਲਾਂਪੁਰ ਦਾਖਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਸੀ। ਇਸ ਨੌਜਵਾਨ ਆਗੂ ਦੀ ਇਸ ਨਿਯੁਕਤੀ ਤੋ ਬਾਅਦ ਇਸਦੇ ਪਿੰਡ ਜਾਂਗਪੁਰ ਵਿੱਚ....

ਪਟਿਆਲਾ 6 ਅਪ੍ਰੈਲ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਯੋਗ ਅਗਵਾਈ ਵਿੱਚ ਆਉਣ ਵਾਲੇ ਝੋਨੇ/ਗਰਮੀਆਂ ਦੇ ਮੋਸਮ ਦੌਰਾਨ ਬਿਜਲੀ ਖ਼ਪਤਕਾਰਾਂ ਨੂੰ ਪਾਏਦਾਰ , ਨਿਰਵਿਘਨ ਬਿਜਲੀ ਅਤੇ ਹੋਰ ਵਧੇਰੇ ਬਿਜਲੀ ਸਹੂਲਤਾਂ ਦੇਣ ਲਈ ਅਜ ਇਥੇ ਪਟਿਆਲਾ ਦੇ ਸੰਚਾਲਨ ਸਰਕਲ ਦੇ ਨਾਲ ਸਬੰਧਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਫਸਰਾਂ ਦੀ ਇਕ ਵਿਸ਼ੇਸ਼ ਮੀਟਿੰਗ ਇੰਜ:ਦਲਜੀਤ ਇੰਦਰ ਪਾਲ ਸਿੰਘ ਗਰੇਵਾਲ ਡਾਇਰੈਕਟਰ ਸੰਚਾਲਨ ਪੰਜਾਬ ਸਟੇਟ ਪਾਵਰ....

ਸ੍ਰੀ ਆਨੰਦਪੁਰ ਸਾਹਿਬ, 6 ਅਪਰੈਲ : ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੰਜਾਬ ਸਰਕਾਰ ਨੂੰ ਪਿਛਲੇ ਦਿਨੀਂ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਦੌਰਾਨ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਇੱਥੋਂ ਜਾਰੀ ਇੱਕ ਬਿਆਨ ਵਿੱਚ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕੁਦਰਤ ਨੇ ਮੀਂਹ ਨਾਲ ਕਿਸਾਨਾਂ 'ਤੇ ਕਹਿਰ ਢਾਹ ਦਿੱਤਾ ਹੈ ਅਤੇ ਖੇਤਾਂ ਵਿੱਚ ਪੱਕਣ ਲਈ ਤਿਆਰ ਕਣਕ ਦੀ ਫ਼ਸਲ ਉੱਥੇ ਹੀ....

32% ਦੀ ਵਰਤੋਂ ਕੀਤੀ ਜਾਣੀ ਬਾਕੀ, ਗਡਕਰੀ ਨੇ ਸੰਸਦ ਵਿੱਚ ਐਮਪੀ ਅਰੋੜਾ ਨੂੰ ਦਿੱਤਾ ਜਵਾਬ ਲੁਧਿਆਣਾ, 06 ਅਪ੍ਰੈਲ : ਪੰਜਾਬ ਰਾਜ ਵਿੱਚ ਨੈਸ਼ਨਲ ਹਾਈਵੇਅ 'ਤੇ ਜ਼ਮੀਨ ਐਕਵਾਇਰ ਕਰਨ ਲਈ ਪਿਛਲੇ ਪੰਜ ਸਾਲਾਂ ਵਿੱਚ ਐਨਐਚਏਆਈ ਵੱਲੋਂ 13281.03 ਕਰੋੜ ਰੁਪਏ ਖਰਚ ਕੀਤੇ ਗਏ ਹਨ। 6036.90 ਕਰੋੜ ਰੁਪਏ ਦੀ ਰਕਮ ਜ਼ਮੀਨ ਐਕੁਆਇਰ ਕੀਤੇ ਜਾਣ ਦੀ ਉਡੀਕ ਵਿਚ ਪੈਂਡਿੰਗ ਹਨ। ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਜੈਰਾਮ ਗਡਕਰੀ ਨੇ ਇਹ ਗੱਲ ਲੁਧਿਆਣਾ ਤੋਂ ‘ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ....

ਮਾਨਸਾ, 6 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲ੍ਹੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਲਾ (ਕੋਠੇ) ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ,ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਰੱਲਾ ਨੇ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ, ਡਿਪਟੀ ਡੀਈਓ ਗੁਰਲਾਭ ਸਿੰਘ,ਸਿਹਤ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਪਵਨ....

ਫਾਜ਼ਿਲਕਾ, 6 ਅਪ੍ਰੈਲ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਦ ਬਾਂਡਡ ਲੇਬਰ ਸਿਸਟਮ (ਅਬੋਲਿਸ਼) ਐਕਟ, 1976 (ਸੰਵਿਧਾਨ ਦਾ ਆਰਟੀਕਲ 23) 24 ਅਕਤੂਬਰ 1975 ਤੋਂ ਦੇਸ਼ ਵਿੱਚ ਬੰਧੂਆ ਮਜ਼ਦੂਰੀ ਕਰਵਾਉਣੀ ਇੱਕ ਅਪਰਾਧ ਹੈ। ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਮਾਲਕ ਲੇਬਰ ਪਾਸੋਂ ਬੰਧੂਆ ਮਜ਼ਦੂਰੀ ਕਰਵਾਉਂਦਾ ਹੈ ਤਾਂ ਸ਼ਿਕਾਇਤ ਮਿਲਣ ਤੇ 24 ਘੰਟੇ ਅੰਦਰ ਹੀ ਸਬ ਡਵੀਜ਼ਨਲ ਵਿਜੀਲੈਂਸ ਕਮੇਟੀ ਟੀਮ ਮੌਕੇ ਤੇ ਪਹੁੰਚ ਕੇ ਬੰਧੂਆ ਮਜ਼ਦੂਰ ਨੂੰ ਛੁਡਵਾਏਗੀ ਅਤੇ ਬੰਧੂਆ ਮਜ਼ਦੂਰ ਦੇ ਪੁਨਰਵਾਸ ਸਬੰਧੀ....

ਰਾਏਕੋਟ, 06 ਅਪ੍ਰੈਲ (ਚਮਕੌਰ ਸਿੰਘ ਦਿੳਲ) : ਅੱਜ ਭਾਰਤੀ ਕਿਸਾਨ ਯੂਨੀਅਨ ਡਕੌੰਦਾ ਵੱਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਨਿਯੁਕਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਦਫਤਰਾਂ ਦੇ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਕਿਉਂਕਿ ਬੇਮੌਸਮੀ ਬਾਰਿਸ਼,ਝੱਖੜ ਤੇ ਗੜੇਮਾਰੀ ਨਾਲ ਕਿਸਾਨਾਂ ਦੀਆ ਫਸਲਾਂ ਦੇ ਹੋਏ ਨੁਕਸਾਨ ਦੀ ਖੇਤੀਬਾੜੀ ਵਿਭਾਗ ਵੱਲੋਂ ਸਰਕਾਰ ਨੂੰ ਸਹੀ ਰਿਪੋਰਟ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਹੋਣ ਵਿੱਚ ਦੇਰੀ ਹੋ ਰਹੀਂ ਹੈ। ਇਹ....

ਲਹਿਰਾਗਾਗਾ, 06 ਅਪ੍ਰੈਲ : ਪੰਜਾਬ ਦੇ ਹਾਲਾਤ ਦਿਨੋ-ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਪੁਲਿਸ ਦੇ ਹੱਥ ਖੜ੍ਹੇ ਹਨ, ਲੁੱਟਾਂ-ਖੋਹਾਂ ਤੇ ਕਤਲੋਗਾਰਤ ਜ਼ੋਰਾਂ 'ਤੇ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਲਹਿਰਾਗਾਗਾ ਗੁਰੂ ਘਰ ਵਿਖੇ ਰਜਿੰਦਰ ਸਿੰਘ ਬਿੱਟੂ ਨੂੰ ਰਸੀਵਰ ਨਿਯੁਕਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਮਾਨ ਸਰਕਾਰ 'ਤੇ ਹੋਰ ਸ਼ਬਦੀ ਹਮਲੇ ਕਰਦਿਆਂ....

ਲੁਧਿਆਣਾ, 06 ਅਪ੍ਰੈਲ : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਾਣਯੋਗ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਸਿਖਲਾਈ ਪ੍ਰੋਗਰਾਮ 2023-24 ਦਾ ਪਹਿਲਾ ਬੈਚ 10 ਅਪ੍ਰੈਲ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ....

ਸਮਰਾਲਾ, 06 ਅਪ੍ਰੈਲ : ਸਮਰਾਲਾ ਦੇ ਪਿੰਡ ਕਟਾਲਾ ਢਾਹਾ ਵਿਚ ਨਸ਼ੇੜੀ ਪਿਓ ਨੇ ਆਪਣੇ 12ਵੀਂ ਜਮਾਤ 'ਚ ਪੜ੍ਹਦੇ ਪੁੱਤ ਅਤੇ ਪਤਨੀ ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦੇਣ ਤੋਂ ਬਾਅਦ ਇੱਕ ਬੱਚੇ ਨੂੰ ਨਾਲ ਲੈ ਕੇ ਭੱਜ ਜਾਣ ਦੀ ਖ਼ਬਰ ਹੈ। ਜਖ਼ਮੀ ਔਰਤ ਜਸਵਿੰਦਰ ਕੌਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਰਜੀਤ ਸਿੰਘ ਜੋ ਨਸ਼ਾ ਕਰਨ ਦਾ ਆਦੀ ਹੈ, ਅੱਜ ਸਵੇਰ ਸਮੇਂ ਜਦੋਂ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਤਾਂ ਉਸਨੇ ਘਰ ਵਿੱਚ ਲੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ....