ਮੋਹਾਲੀ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ਾਂ ਨੇ ਅਜੇਵੀਰ ਸਿੰਘ ਦੀ ਗੱਡੀ ਘੇਰ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਦਰਅਸਲ ਉਹਨਾਂ ਦੀ ਗੱਡੀ ਸੜਕ ਉਪਰ ਜਾ ਰਹੀ ਸੀ ਤਾਂ ਰਸਤਾ ਦੇਣ ਨੂੰ ਲੈ ਕੇ ਅਣਪਛਾਤਿਆਂ ਨੇ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਰੋਪੜ ਦੇ SSP ਵਿਵੇਕਸ਼ੀਲ ਸੋਨੀ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ....
ਮਾਲਵਾ
ਲੁਧਿਆਣਾ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਵੱਲੋਂ 69ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਬੈਂਕ ਬਿਲਡਿੰਗ ਵਿਖੇ ਮਨਾਇਆ ਗਿਆ।ਇਸ ਮੋਕੇ ਬੈਂਕ ਦੇ ਸਹਾਇਕ ਮੈਨੇਜਰ ਸ਼੍ਰੀ ਸੁਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਹਿਕਾਰੀ ਸਪਤਾਹ ਦੀ ਵਧਾਈ ਦਿੱਤੀ। ਬੈਂਕ ਮੈਨੇਜਰ ਸ਼੍ਰੀ ਸ਼ਵਿੰਦਰ ਸਿੰਘ ਬਰਾੜ ਵੱਲੋਂ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ. ਸੁਰਿੰਦਰ ਪਾਲ ਸਿੰਘ ਹੁੰਦਲ ਹਵਾਸ, ਬੈਂਕ ਚੇਅਰਮੈਨ ਨੇ ਸਹਿਕਾਰਤਾ ਲਹਿਰ ਸਬੰਧੀ ਜਾਣਕਾਰੀ ਦਿੰਦਿਆਂ....
ਦੋਰਾਹਾ (ਬਲਜੀਤ ਸਿੰਘ ਜੀਰਖ) : ਕਦੇ ਹਾਕਮ ਧਿਰ ਦੀ ਸਰਪ੍ਰਸਤੀ ਨਾਲ ਸ਼ਹਿਰ ਦੋਰਾਹਾ ਅੰਦਰ ਕੁਰਸੀਆਂ ਤੇ ਸੁਭਾਇਮਾਨ ਸਿਆਸੀ ਲੋਕਾ ਦੀ ਸਰਪਰਸਤੀ ਹੇਠ ਨਜਾਇਜ ਅਤੇ ਅਣਅਧਿਕਾਰਤ ਕਲੋਨੀਆ ਕੱਟ ਕੇ ਨਕਸੇ ਪਾਸ ਕਰ ਦਿੱਤੇ ਜਾਦੇ ਰਹੇ ਹਨ। ਪਰ ਇਨਾਂ ਕਲੋਨੀਆਂ 'ਚ ਮੁੱਢਲੀਆਂ ਸਹੂਲਤਾਂ ਨੁੂੰ ਲੈ ਕੇ ਲੋਕ ਮੁਸ਼ਕਿਲਾਂ ਨਾਲ ਜੂਝਦੇ ਰਹਿ ਜਾਂਦੇ ਸਨ। ਜਿੰਨਾ ਜਿੰਮੇਵਾਰ ਲੋਕਾਂ ਨੇ ਅਜਿਹੇ ਗੈਰ ਕਾਨੂੰਨੀ ਕਾਰਜਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਜਿੰਮੇਵਾਰੀ ਲਈ ਸੀ । ਉਹ ਖੁਦ ਅਜਿਹੇ ਕਾਰਜਾਂ ਚ ਲਿਪਤ ਹੋ ਕੇ ਰਹਿ ਗਏ....
ਰਾੜਾ ਸਾਹਿਬ (ਬਲਜੀਤ ਸਿੰਘ ਜੀਰਖ) :1999 ਵਿੱਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਮੌਕੇ ਇੱਕ ਦਿਨ ਵਿੱਚ 5202 ਖੂਨਦਾਨੀਆਂ ਵੱਲੋਂ ਖੂਨਦਾਨ ਕਰਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਰਬ ਧਰਮਾਂ ਦੇ ਸਾਂਝੇ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਹੁਣ ਉਸੇ ਪਿਰਤ ਨੂੰ ਅੱਗੇ ਵਧਾਉਂਦਿਆਂ ਤਿਲਕ ਜੰਝੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮਿਤੀ 23 ਨਵੰਬਰ ਦਿਨ ਬੁੱਧਵਾਰ ਨੂੰ ਮੱਸਿਆ ਦੇ....
ਲੁਧਿਆਣਾ : ਤਿੰਨ ਰੋਜ਼ਾ 23ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕ ਖੇਡਾਂ ਦਾ ਉਦਘਾਟਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਝੰਡਾ ਲਹਿਰਾ ਕੇ ਕੀਤਾ। ਇਹ ਸਮਾਗਮ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਲੁਧਿਆਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਝੰਡਾ ਲਹਿਰਾਉਣ ਤੋਂ ਬਾਅਦ ਅਰੋੜਾ ਨੇ ਕਿਹਾ ਕਿ ਉਹ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਹਾਜ਼ਰ ਹੋ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼....
ਬਰਨਾਲਾ (ਧਨੇਰ) : ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੀ ਬਦੌਲਤ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਸੀ। ਇਸ ਲਈ ਸਯੁੰਕਤ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਦਿਨ ਨੂੰ ਫਤਿਹ ਦਿਵਸ ਵਜੋਂ ਮਨਾਇਆ ਜਾਏਗਾ। ਇਸ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ....
ਲੁਧਿਆਣਾ : ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਬੀਤੇ ਦਿਨੀਂ ਭਾਜਪਾ ਦੇ ਆਗੂ ਦੇ ਪਟਰੋਲ ਪੰਪ ਤੇ ਲੁੱਟ ਅਤੇ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ, ਸੀਸੀਟੀਵੀ ਫੁਟੇਜ ਵਿੱਚ ਇੱਕ ਏ ਟੀ ਐਮ ਤੇ ਮੁਲਜ਼ਮ ਹਥਿਆਰਾਂ ਦੇ ਨਾਲ ਨਜ਼ਰ ਆ ਰਹੇ ਹਨ। ਪਹਿਚਾਣ ਹੋ ਜਾਣ ਤੇ ਮੁਲਜ਼ਮਾਂ ਵੱਲੋਂ ਮੌਕੇ ਤੇ ਪਹੁੰਚੀ ਪੁਲਿਸ ਤੇ ਹਮਲਾ ਵੀ ਕੀਤਾ ਗਿਆ ਸੀ ਚਾਕੂ ਦੇ ਨਾਲ ਪੁਲਿਸ ਤੇ ਵਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਇਹਨਾਂ ਮੁਲਜ਼ਮਾਂ ਦੀ ਭਾਲ ਕਰ....
ਰਾਏਕੋਟ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਾਬਕਾ ਸਕੱਤਰ ਜਗਮੋਹਨ ਭਨੋਟ ਜੋ ਆਪਣੇ ਕਰੀਬੀ ਦੇ ਘਰ ਰਾਏਕੋਟ ਵਿਖੇ ਆਏ ਹੋਏ ਸਨ, ਅੱਜ ਤੜਕਸਾਰ ਉਨ੍ਹਾਂ ਨੂੰ ਜਬਰਦਸਤ ਅਟੈਕ ਹੋਇਆ ਜਿਸ ਲਈ ਉਨ੍ਹਾਂ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ,ਜਿੱਥੇ ਉਨ੍ਹਾਂ ਦਾ ਸਵਰਗਵਾਸ ਹੋ ਗਿਆ, ਉਹ 68 ਸਾਲ ਦੇ ਸਨ। ਉਹ ਇੰਗਲੈਂਡ ਤੋਂ ਇਕ ਹਫਤੇ ਲਈ ਭਾਰਤ ਆਏ ਸਨ। ਉਹ ਭਾਰਤ ਦੇ ਗਹਿ ਮੰਤਰੀ, ਪੰਜਾਬ ਅਤੇ ਉਤਰ ਪਦੇਸ਼ ਦੇ ਰਾਜਪਾਲ ਸਾਹਿਬਾਨ, ਦਿੱਲੀ ਦੇ ਤਿੰਨ ਲੈਫ਼ਟੀਨੈਂਟ ਰਾਜਪਾਲ....
ਲੁਧਿਆਣਾ : ਭਾਸ਼ਾ ਵਿਭਾਗ ,ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਸਾਹਿੱਤਕ ਸੁਹਜ ਭਾਵਨਾ ਵਿਕਸਿਤ ਕਰਨ ਲਈ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਣ ਦਾ ਉਪਰਾਲਾ ਕਰਦਾ ਹੈ। ਲੁਧਿਆਣਾ ਵਿਖੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਰਾਜ ਪੱਧਰੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕੀਤੀ । ਮੁੱਖ ਮਹਿਮਾਨ ਵਜੋਂ ਡਾਃ ਵੀਰਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਤੇ ਵਿਸ਼ੇਸ਼ ਮਹਿਮਾਨ....
ਲੁਧਿਆਣਾ : ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਸਰਕਾਰ ਸਮੇਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਸਮਾਗਮਾਂ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮਾਂ 'ਚ ਬਤੌਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰ ਵਾਰ ਹਾਜ਼ਰੀ ਲਗਵਾਈ ਜਾਂਦੀ ਰਹੀ ਹੈ। ਉਨ੍ਹਾਂ ਦੇ ਹੀ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦਾ ਨਵੀਨੀਕਰਨ, ਯਾਦਗਾਰ, ਛੱਪੜ ਦਾ ਨਵੀਨੀਕਰਨ, ਨੈਸ਼ਨਲ ਪੱਧਰ ਦਾ ਆਧੁਨਿਕ ਖੇਡ ਮੈਦਾਨ ਕਮ ਪਾਰਕ, ਪਿੰਡ ਦੀਆਂ ਫਿਰਨੀਆਂ 18’ ਚੌੜੀਆਂ ਕਰਨ ਦੇ ਨਾਲ ਕਰੋੜਾਂ ਦੀਆਂ....
ਫਿਲੌਰ : ਸਾਬਕਾ ਐਮ. ਪੀ. ਮਹਿੰਦਰ ਸਿੰਘ ਕੇ.ਪੀ ਦੀ ਗੱਡੀ ਦਾ ਲੁਧਿਆਣਾ ਨੇੜੇ ਫਿਲੌਰ ਵਿਖੇ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਉਹ ਖੁਦ ਗੱਡੀ ਗੱਡੀ ਚਲਾ ਰਹੇ ਸਨ। ਮਹਿੰਦਰ ਸਿੰਘ ਕੇ.ਪੀ ਪਰਿਵਾਰ ਸਮੇਤ ਕਿਸੇ ਵਿਆਹ ਸਮਾਗਮ ’ਤੇ ਜਾ ਰਹੇ ਸਨ। ਐਕਸਲ ਟੁੱਟਣ ਕਾਰਨ ਗੱਡੀ ਦਾ ਟਾਇਰ ਫੱਟ ਗਿਆ। ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਅੱਗੇ ਜਾ ਰਹੇ ਟਰੈਕਟਰ-ਟਰਾਲੀ ਦੇ ਵਿੱਚ ਵੱਜੀ। ਘਟਨਾ ਦ ਅਪਤਾ ਲੱਗਣ....
ਮੋਹਾਲੀ : ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ 2 ਦਿਨਾਂ 7ਵਾਂ ਅੰਤਰ-ਜ਼ੋਨਲ ਯੁਵਕ ਮੇਲਾ ਸਮਾਪਤ ਹੋਇਆ। ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਨੂੰ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਪੰਜਾਬ ਸਰਕਾਰ ਨੇ ਕੀਤੀ ਜਦਕਿ ਸ. ਚੇਤਨ ਸਿੰਘ ਜੌੜਾਮਾਜਰਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਉਦਘਾਟਨ ਕੀਤਾ| ਸ. ਗੁਰਲਾਲ ਸਿੰਘ, ਐਮ.ਐਲ.ਏ, ਘਨੌਰ ਵਿਸ਼ੇਸ਼ ਮਹਿਮਾਨ ਅਤੇ....
ਲੁਧਿਆਣਾ : ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਵਿਖੇ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਦਾਰ ਮਿਆਰ ਨੂੰ ਬਰਕਰਾਰ ਰੱਖਣ ਲਈ ਪ੍ਰਿੰਸੀਪਲ ਸੁਮਨ ਲਤਾ ਨੂੰ ਵਧਾਈ ਦਿੱਤੀ। ਉਹ ਕਨਵੋਕੇਸ਼ਨ ਦੇ ਮੁਖ ਮਹਿਮਾਨ ਸਨ, ਜਿਸ ਵਿੱਚ ਉਨ੍ਹਾਂ ਨੇ 750 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਅਤੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਵਿਸ਼ੇਸ਼ ਮਹਿਮਾਨ ਸਨ। ਅਰੋੜਾ ਨੇ ਡਿਗਰੀ ਧਾਰਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਚੰਗੇ ਰਾਸ਼ਟਰ ਦੇ....
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਪੰਜਾਬੀ ਕਵੀ ਸਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ) ਨੇ 16 ਨਵੰਬਰ 1915 ਨੂੰ ਗਦਰ ਪਾਰਟੀ ਦੇ ਇਨਕਲਾਬੀ ਸ਼ਹੀਦਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਦਾ ਸਾਂਝਾ ਪੋਸਟਰ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਨ ਕੀਤਾ। ਇਨ੍ਹਾਂ ਸੱਤ ਸੂਰਮਿਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਲਾਹੌਰ ਵਿਚ ਇਕੱਠਿਆਂ 16 ਨਵੰਬਰ ਇੱਕੋ ਵੇਲੇ....
ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸਬੰਧੀ ਭਲਕੇ 16 ਨਵੰਬਰ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਪਿੰਡ ਸਰਾਭਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉੁਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀ ਅਮਿਤ ਸਰੀਨ, ਉਪ-ਮੰਡਲ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਹੋਰ ਸੀਨਅਰ ਅਧਿਕਾਰੀ ਵੀ ਮੌਜੂਦ ਸਨ। ਮੁੱਖ....