ਮਾਲਵਾ

ਵਿਧਾਇਕ ਗਰੇਵਾਲ ਦੀ ਮਿਹਨਤ ਸਦਕਾ 7 ਸਾਲਾਂ ਤੋਂ ਥਾਈਲੈਂਡ ਜੇਲ੍ਹ ਚ ਬੰਦ ਵਿਅਕਤੀ ਨੂੰ ਰਿਹਾਅ ਕਰਵਾ ਲਿਆਦਾਂ  ਭਾਰਤ ਵਾਪਸ
ਭਾਰਤ ਪੁੱਜਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਧਾਇਕ ਗਰੇਵਾਲ ਤੇ ਆਪ ਆਗੂ ਕੁਲਵਿੰਦਰ ਗਰੇਵਾਲ ਦਾ ਕੀਤਾ ਗਿਆ ਧੰਨਵਾਦ ਲੁਧਿਆਣਾ, 15 ਮਈ : ਲੁਧਿਆਣਾ ਦੇ ਰਹਿਣ ਵਾਲੇ ਸੋਹਨ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਥਾਈਲੈਂਡ ਦੀ ਧਰਤੀ ਤੇ 2010 ਵਿੱਚ ਪਹੁੰਚੇ 2015 ਵਿੱਚ ਥਾਈਲੈਂਡ ਸਰਕਾਰ ਨੇ ਸੋਹਨ ਸਿੰਘ ਨੂੰ ਬਰਮਾਂ ਦਾ ਨਾਗਰਿਕ ਦਸ ਉਸ ਨੂੰ ਜੇਲ ਵਿਚ ਸੁੱਟ ਦਿੱਤਾ । ਜੇਲ੍ਹ ਵਿੱਚ ਸੋਹਨ ਸਿੰਘ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ....
ਤਪਾ ਮੰਡੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ
ਬਰਨਾਲਾ, 15 ਮਈ : ਬਰਨਾਲਾ ਦੇ ਤਪਾ ਮੰਡੀ ਦੇ ਨਜ਼ਦੀਕ ਮਹਿਤਾ ਅਤੇ ਘੁੰਨਸ ਵਿਚਕਾਰ ਇੱਕ ਹੋਏ ਭਿਆਨਕ ਸੜਕ ਹਾਦਸੇ ‘ਚ ਇੱਕ ਬੱਚੇ, ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਕਾਰ ਨੇ 2 ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ ‘ਚ ਇੱਕ ਬੱਚਾ ਅਤੇ ਇੱਕ ਔਰਤ ਸ਼ਾਮਲ ਹੈ। ਇਸ ਹਾਦਸੇ ‘ਚ ਮਰਨ ਵਾਲੇ ਤਿੰਨ ਲੋਕ ਇੱਕੋ ਪਰਿਵਾਰ ਦੇ ਮੈਂਬਰ ਸਨ। ਇਹ ਵੀ ਪਤਾ ਲੱਗਾ ਹੈ ਕਿ ਕਾਰ ਚਾਲਕ....
ਗੁਰਦੁਆਰਾ ਕੰਪਲੈਕਸ, ਪਟਿਆਲਾ 'ਚ ਕਥਿਤ ਤੌਰ ਉੱਤੇ ਦਾਰੂ ਪੀਣ ਵਾਲੀ ਮਹਿਲਾ ਦਾ ਕਤਲ 
ਪਟਿਆਲਾ, 15 ਮਈ : ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪਰਵਿੰਦਰ ਕੌਰ ਵਜੋਂ ਹੋਈ ਹੈ, ਜੋ ਪਟਿਆਲਾ ਦੀ ਹੀ ਵਸਨੀਕ ਦੱਸੀ ਜਾ ਰਹੀ ਹੈ। ਮਹਿਲਾ ਉੱਤੇ ਇਲਜ਼ਾਮ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਨੇੜੇ ਬੈਠੀ ਕਥਿਤ ਤੌਰ ਉੱਤੇ ਸ਼ਰਾਬ ਪੀ ਰਹੀ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ। ਇਸ ਘਟਨਾ ਵਿੱਚ ਇੱਕ ਸੇਵਾਦਾਰ ਦੇ ਵੀ ਗੋਲੀ ਵੱਜੀ ਹੈ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ....
ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਵਿੱਚ ਪਟਿਆਲਾ ਦੇ ਆਰਕੀਟੈਕਟ ਚਮਕੇ
ਪਟਿਆਲਾ, 15 ਮਈ : ਇਨਮਾਈ ਸਿਟੀ ਵਲੋਂ ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਦੇ ਰੂਪ ਵਿਚ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਤੇ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦਾ ਸੰਚਾਲਨ ਇਨਮਾਈ ਸਿਟੀ (ਸੰਸਥਾਪਕ ਅਤੇ ਨਿਰਦੇਸ਼ਕ ਸ੍ਰੀ ਗੋਪਾਲ ਅਤੇ ਕ੍ਰਿਸ਼ਨ ਅਰੋੜਾ) ਦੁਆਰਾ ਕੀਤਾ ਗਿਆ। ਇਸ ਦੌਰਾਨ ਏ.ਆਰ. ਫਾਊਂਟੇਨ ਹੈੱਡ ਆਰਕੀਟੈਕਟ ਪਟਿਆਲਾ ਤੋਂ ਰਜਿੰਦਰ ਸਿੰਘ ਸੰਧੂ ਅਤੇ ਚੇਅਰਮੈਨ ਆਈ.ਆਈ.ਏ.ਪਟਿਆਲਾ....
ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਡਾ. ਨਵਸ਼ਰਨ ਤੋਂ ਈ.ਡੀ ਵੱਲੋਂ ਪੁੱਛਗਿੱਛ, ਇਨਕਲਾਬੀ ਧਿਰਾਂ ਵਲੋਂ ਨਿਖੇਧੀ
ਬਰਨਾਲਾ, 15 ਮਈ : ਮਰਹੂਮ ਰੰਗ ਮੰਚ ਦੀ ਸਿਰਮੌਰ ਕਲਗੀ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਜਮਹੂਰੀ ਹੱਕਾਂ ਦੀ ਜਾਣੀ ਪਛਾਣੀ ਸ਼ਖ਼ਸੀਅਤ ਡਾ: ਨਵਸ਼ਰਨ ਨੂੰ ਈ.ਡੀ ਵੱਲੋਂ 10 ਮਈ ਨੂੰ ਆਪਣੇ ਦਫਤਰ ਬੁਲਾ ਕੇ 8 ਘੰਟੇ ਪੁੱਛਗਿੱਛ ਕਰਨ ਦੀ ਇਨਕਲਾਬੀ ਕੇਂਦਰ, ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਦੀ ਸ਼ਹਿ ਤੇ ਲੋਕ ਹਿੱਤਾਂ ਲਈ....
ਅਮਨ ਅਰੋੜਾ ਨੇ ਪਿੰਡ ਈਲਵਾਲ ਤੇ ਤੂੰਗਾਂ ‘ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਸੁਨਾਮ, 15 ਮਈ : ਪਿੰਡ ਈਲਵਾਲ ਅਤੇ ਤੂੰਗਾਂ ਦੇ ਵਸਨੀਕਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪੂਰਾ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੋਵਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਅੱਜ ਪਿੰਡ ਈਲਵਾਲ ਵਿਖੇ ਛੱਪੜ ਦੇ ਨਵੀਨੀਕਰਨ ਲਈ 36 ਲੱਖ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਪਿੰਡ....
ਸਕੂਲੀ ਬੱਸ ਅਤੇ ਰੋਡਵੇਜ਼ ਬੱਸ ਦੀ ਹੋਈ ਆਹਮੋ-ਸਾਹਮਣੀ ਜ਼ਬਰਦਸਤ ਟੱਕਰ
ਡਰਾਈਵਰ ਸਣੇ 30 ਦੇ ਕਰੀਬ ਬੱਚੇ ਗੰਭੀਰ ਜ਼ਖ਼ਮੀ-ਕੁਝ ਲੁਧਿਆਣਾ ਤੇ ਕੁਝ ਆਸ-ਪਾਸ ਦੇ ਹਸਪਤਾਲਾਂ ’ਚ ਕੀਤੇ ਰੈਫਰ ਜਗਰਾਉਂ, 15 ਮਈ (ਰਛਪਾਲ ਸ਼ੇਰਪੁਰੀ) : ਜਗਰਾਉਂ ਦੇ ਸੈਕਰਡ ਹਾਰਟ ਸਕੂਲ ਦੀ ਬੱਸ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਲਈ ਜਾ ਰਹੀ ਸੀ, ਇਕ ਪਾਸੇ ਤੋਂ ਸੜਕ ਦੀ ਮੁਰੰਮਤ ਹੋਣ ਕਾਰਨ ਸਕੂਲ ਬੱਸ ਦੂਸਰੀ ਸਾਈਡ ਤੋਂ ਜਾ ਰਹੀ ਸੀ ਕਿ ਸ਼ੇਰਪੁਰਾ ਚੌਕ ਲੰਘਦੇ ਹੀ ਮੋਗੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਆਹਮਣੇ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਸਕੂਲ ਬੱਸ ਵਿਚ ਤਕਰੀਬਨ 30 ਤੋਂ....
ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਕੀਤਾ ਗ੍ਰਿਫ਼ਤਾਰ
ਬਰਨਾਲਾ, 15 ਮਈ : ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਦੱਸ ਦਈਏ ਕਿ ਭਾਨਾ ਸਿੱਧੂ ਅਤੇ ਉਸਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਮਹਿਲ ਕਲਾਂ ’ਚ ਕਾਫ਼ੀ ਸੰਗੀਨ ਅਪਰਾਧਾਂ ਦੇ ਦੋਸ਼ ’ਚ 11 ਮਈ 2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸੋਸ਼ਲ ਮੀਡੀਆ ’ਤੇ ਭਾਨਾ ਸਿੱਧੂ ਵੱਲੋਂ ਦਿੱਤੇ ਬਿਆਨ ਤੋਂ ਨਾਰਾਜ਼....
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ : ਡਿਪਟੀ ਕਮਿਸ਼ਨਰ ਪਟਿਆਲਾ, 15 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੱਖ ਵੱਖ ਵਿਭਾਗਾਂ ਅਧੀਨ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਮਿਥੇ ਸਮੇਂ ‘ਚ ਮੁਕੰਮਲ ਕੀਤੇ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ। ਮਹੀਨਾਵਾਰ ਮੀਟਿੰਗ ਕਰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਲਿੰਕ ਸੜਕਾਂ ਦਾ ਕੀਤਾ ਜਾ....
ਸਮੇਂ ਸਿਰ ਨਹਿਰੀ ਪਾਣੀ ਦੀ ਉਪਲਬੱਧਤਾ, ਨਰਮੇ ਦੀ ਬਿਜਾਈ ਵਿਚ ਫਾਜਿ਼ਲਕਾ ਪੰਜਾਬ ਵਿਚੋਂ ਮੋਹਰੀ : ਡਿਪਟੀ ਕਮਿਸ਼ਨਰ
74106 ਹੈਕਟੇਅਰ ਵਿਚ ਮੁਕੰਮਲ ਹੋਈ ਬਿਜਾਈ ਹਾਲੇ ਜਾਰੀ ਹੈ ਬਿਜਾਈ, ਟੀਚਾ ਹੋਵੇਗਾ ਪੂਰਾ : ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ, 15 ਮਈ : ਚਿੱਟੇ ਸੋਨੇ (ਨਰਮੇ) ਦੀ ਬਿਜਾਈ ਵਿਚ ਫਾਜਿ਼ਲਕਾ ਜਿ਼ਲ੍ਹਾ ਬਾਜੀ ਮਾਰਦਾ ਜਾ ਰਿਹਾ ਹੈ। 74106 ਹੈਕਟੇਅਰ ਬਿਜਾਈ ਨਾਲ ਫਾਜਿ਼ਲਕਾ ਜਿ਼ਲ੍ਹਾ ਕਪਾਹ ਪੱਟੀ ਦੇ ਬਾਕੀ ਜਿ਼ਲਿ੍ਹਆਂ ਦੇ ਮੁਕਾਬਲੇ ਮੋਹਰੀ ਹੋ ਨਿੱਤਰਿਆ ਹੈ।ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ....
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਸਾਨਾਂ ਨੂੰ ਖੇਤਾਂ ‘ਚ ਅੱਗ ਨਾ ਲਾਉਣ ਦੀ ਅਪੀਲ
ਕਿਸਾਨ ਕੈਂਪ ‘ਚ ਕਿਹਾ, ‘ਝੋਨੇ ਦੇ ਸੀਜਨ ਦੌਰਾਨ ਇੱਕ ਵੀ ਖੇਤ ‘ਚ ਨਾੜ ਨੂੰ ਅੱਗ ਨਾ ਲਾਉਣ ਵਾਲੇ ਘਨੌਰ ਹਲਕੇ ਦੇ ਪਿੰਡ ਨੂੰ ਮਿਲਣਗੇ 5 ਲੱਖ ਰੁਪਏ’ ਘਨੌਰ, 15 ਮਈ : ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ। ਅੱਜ ਘਨੌਰ ਵਿਖੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਪਹਿਲਕਦਮੀ ਸਦਕਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ....
ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾਂ ਤਹਿਤ 102 ਮਰੀਜ਼ਾਂ ਦੇ ਇਲਾਜ ਲਈ 67 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ
ਪਟਿਆਲਾ, 15 ਮਈ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾਂ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿਛਲੇ ਇਕ ਸਾਲ ਦੌਰਾਨ 102 ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ 67 ਲੱਖ 43 ਹਜ਼ਾਰ 791 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਮਰੀਜ਼ ਨੂੰ....
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ 16 ਨਵੰਬਰ ਨੂੰ ਛੁੱਟੀ ਕਰਨ ਦੇ ਫ਼ੈਸਲੇ ਵਿੱਚ ਸਾਥੀ ਸ਼ਹੀਦ ਵੀ ਸ਼ਾਮਿਲ ਕਰੋ : ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 14 ਮਈ : ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਚਿੱਠੀ ਚ ਕਿਹਾ ਹੈ ਕਿ ਉਹ 16 ਨਵੰਬਰ 1915 ਨੂੰ ਫਾਂਸੀ ਚੜ੍ਹੇ ਸੂਰਮੇ ਗਦਰ ਪਾਰਟੀ ਦੇ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਛੁੱਟੀ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਏਸੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਉਨ੍ਹਾਂ ਦੇ ਹੋਰ ਛੇ ਸਾਥੀਆਂ ਨੂੰ ਵੀ ਉਸੇ ਦਿਨ ਲਾਹੌਰ....
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਹਾਥੀ ਘੋੜਿਆਂ ਨਾਲ ਸੰਤ ਮਹਾਂਪੁਰਸ਼ਾਂ ਨੇ ਰਵਾਨਾ ਕੀਤਾ "ਵਿਸ਼ਾਲ ਫ਼ਤਿਹ ਮਾਰਚ"
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ ਕੀਤਾ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ : ਬਾਵਾ ਕਿਸਾਨੀ ਦੇ ਮੁਕਤੀਦਾਤਾ ਦੀ ਯਾਦ 'ਚ ਹਰ ਕਿਸਾਨ ਆਪਣੇ ਘਰ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਵਡਮੁੱਲੀ ਸ਼ਹਾਦਤ ਦਾ ਬਦਲਾ ਲਿਆ ਮੁੱਲਾਂਪੁਰ ਦਾਖਾ, 14 ਮਈ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ "ਵਿਸ਼ਾਲ ਫ਼ਤਿਹ ਮਾਰਚ" ਹਾਥੀ, ਘੋੜੇ, ਬੈਂਡ....
ਐਸ.ਜੀ.ਐਨ.ਡੀ ਕਾਨਵੈਂਟ ਸਕੂਲ ਆਂਡਲੂ ਦਾ ਨਤੀਜਾ ਰਿਹਾ ਸ਼ਾਨਦਾਰ
ਰਾਏਕੋਟ, 14 ਮਈ (ਰਘਵੀਰ ਸਿੰਘ ਜੱਗਾ) : ਸੀ.ਬੀ.ਐਸ.ਈ ਬੋਰਡ ਵਲੋਂ ਬੀਤੇ ਦਿਨ ਐਲਾਨੇ ਗਏ ਮੈਟ੍ਰਿਕ ਦੇ ਨਤੀਜ਼ਿਆਂ ਵਿੱਚ ਕਰੀਬੀ ਪਿੰਡ ਆਂਡਲੂ ਦੇ ਐਸ.ਜੀ.ਐਨ.ਡੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ ਸੌ ਫੀਸਦੀ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਅਤੇ....