ਜਗਰਾਉਂ, 21 ਜੂਨ : ਪਿੰਡ ਕੋਠੇ ਰਾਹਲਾਂ ਵਿਖੇ ਹੋਏ ਅਪਾਹਜ ਵਿਅਕਤੀ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਦੱਸਿਆ ਕਿ ਕਤਲ ਹੋਣ ਵਾਲੇ ਅਪਾਹਜ ਦੇ ਗੁਆਂਢ 'ਚ ਰਹਿੰਦਾ ਨਸ਼ਿਆਂ ਦਾ ਆਦੀ ਹੀ ਕਾਤਲ ਹੈ। ਜਿਕਰਯੋਗ ਹੈ ਕਿ ਡੀ ਐਸ ਪੀ ਦੀਪ ਕਰਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਪਾਸ ਪ੍ਰੀਤਮ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਭਨੌੜ ਥਾਣਾ ਮੁੱਲਾਪੁਰ ਨੇ ਆਪਣੇ ਬਿਆਨ ਰਾਹੀਂ ਦੱਸਿਆ ਸੀ ਕਿ ਉਸਦਾ ਲੜਕਾ ਜਸਵਿੰਦਰ ਸਿੰਘ ਕਰੀਬ 4 ਸਾਲ ਤੋਂ ਕੋਠੇ ਰਾਹਲਾਂ ਘਰ ਵਿੱਚ ਇਕੱਲਾ ਹੀ ਰਹਿ ਰਿਹਾ ਸੀ।....
ਮਾਲਵਾ

ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਜੁੜਿਆ ਸੀ ਮਸਲਾ ਜਗਰਾਉਂ, 21 ਜੂਨ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਜਿਲ੍ਹੇ ਦੇ ਹਲਕਾ ਜਗਰਾਓਂ ਦੀ ਐਮਐਲਏ ਸਰਬਜੀਤ ਕੌਰ ਮਾਣੂਕੇ ਕੋਠੀ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਜਿਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਕਰਕੇ ਨਮੋਸ਼ੀ ਝੱਲਣੀ ਪੈ ਰਹੀ ਸੀ। ਇਸ ਕਰਕੇ ਦੇਸਾਂ ਅਤੇ ਵਿਦੇਸ਼ਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ ਹੋਣ ਲੱਗਾ ਸੀ। ਕਾਂਗਰਸ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਬਿਆਨ ਦਿੱਤੇ ਜਾ....

ਪਟਿਆਲਾ, 21 ਜੂਨ : 9ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੋਗਾ ਵਰਕਸ਼ਾਪ ਕਰਵਾਈ ਗਈ। ਇਹ ਯੋਗਾ ਵਰਕਸ਼ਾਪ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਾਂਝੇ ਉੱਦਮ ਨਾਲ਼ ਕਰਵਾਈ ਗਈ ਜਿਨ੍ਹਾਂ ਵਿੱਚ ਐੱਨ.ਐੱਸ.ਐੱਸ. ਵਿਭਾਗ, ਡਾਇਰੈਕਟਰ ਆਫ ਸਪੋਰਟਸ, ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ, ਸਰੀਰਿਕ ਸਿੱਖਿਆ ਵਿਭਾਗ, ਰੈਡ ਰਿਬਨ ਕਲਬ, ਯੁਨੀਵਰਸਿਟੀ ਮਾਡਲ ਸਕੂਲ ਸ਼ਾਮਿਲ ਸਨ। ਯੁਨੀਵਰਸਿਟੀ ਕੈਂਪਸ ਵਿਖੇ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਵਾਲੇ ਗਰਾਉਂਡ ਵਿੱਚ ਇਹ....

ਸਮਾਣਾ, 21 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਅੰਦਰ ਸ਼ੁਰੂ ਕੀਤੀਆਂ ਗਈਆਂ ਸੀ.ਐਮ. ਦੀਆਂ ਯੋਗਸ਼ਾਲਾਵਾਂ ਸੂਬਾ ਨਿਵਾਸੀਆਂ ਨੂੰ ਤੰਦਰੁਸਤ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੀਆਂ। ਕੈਬਨਿਟ ਮੰਤਰੀ ਅੱਜ ਨੌਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਸਮਾਣਾ ਵਿਖੇ ਵੱਖ-ਵੱਖ ਯੋਗਾ ਕੈਂਪਾਂ ਵਿੱਚ ਸ਼ਿਕਰਤ ਕਰਨ ਪੁੱਜੇ ਹੋਏ ਸਨ।ਇਸ ਮੌਕੇ....

ਭਗਵੰਤ ਮਾਨ ਵੱਲੋਂ ਨਵੀਨੀਕਰਨ ਤੋਂ ਬਾਅਦ ਜ਼ਿਲ੍ਹਾ ਲਾਇਬ੍ਰੇਰੀ ਸੰਗਰੂਰ ਵਾਸੀਆਂ ਨੂੰ ਸਮਰਿਪਤ ਸੰਗਰੂਰ ਜ਼ਿਲ੍ਹੇ ਵਿੱਚ 28 ਹੋਰ ਲਾਇਬ੍ਰੇਰੀਆਂ ਬਣਨਗੀਆਂ ਗਿਆਨ ਦੇ ਪਸਾਰ ਲਈ ਇਹ ਲਾਇਬ੍ਰੇਰੀ ਮਾਡਲ, ਸੂਬੇ ਭਰ ਵਿੱਚ ਲਾਗੂ ਕੀਤਾ ਜਾਵੇਗਾ ਪਿਛਲੀ ਸਰਕਾਰ ਦੌਰਾਨ ਬਹੁਤ ਘੱਟ ਮੁੱਲ ਉਤੇ ਗੋਆ ਦੀ ਲੀਜ਼ ਉਪਰ ਦਿੱਤੀ ਕਰੀਬ ਨੌਂ ਏਕੜ ਜ਼ਮੀਨ ਦੀ ਕੀਤੀ ਸ਼ਨਾਖ਼ਤ ਸੰਗਰੂਰ, 21 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨ ਦੇ ਪਸਾਰ ਲਈ ਨਵੀਨੀਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ....

ਜਗਰਾਓਂ, 20 ਜੂਨ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਓ ਦੇ ਕੋਠੇ ਰਾਹਲਾਂ ‘ਚ ਇੱਕ ਭੇਦ ਭਰੇ ਹਲਾਤਾਂ ਵਿੱਚ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (40) ਜੋ ਕੁੱਝ ਮਹੀਨੇ ਪਹਿਲਾਂ ਹੀ ਕੋਠੇ ਰਾਹਲਾਂ ਆ ਕੇ ਰਹਿਣ ਲੱਗਾ ਸੀ ਅਤੇ ਇੱਥੇ ਇੱਕਲਾ ਹੀ ਰਹਿੰਦਾ ਸੀ। ਜਸਵਿੰਦਰ ਸਿੰਘ ਇੱਕ ਬਾਂਹ ਤੋਂ ਅਪਾਹਜ ਸੀ, ਉਸਦੇ ਦੋ ਵਿਆਹ ਹੋਏ ਸਨ, ਪਰ ਦੋਵਾਂ ਪਤਨੀਆਂ ਨਾ ਹੀ ਤਲਾਕ ਹੋਇਆ ਹੈ। ਇਸ ਘਟਨਾਂ ਦੀ ਜਾਣਕਾਰੀ ਮਿਲਦਿਆਂ ਐਸਐਸਪੀ ਨਵਨੀਤ ਸਿੰਘ ਬੈਂਸ, ਐਸਪੀ....

ਰਾਏਕੋਟ, 20 ਜੂਨ (ਚਮਕੌਰ ਸਿੰਘ ਦਿਓਲ) : ਰਾਏਕੋਟ ਦੇ ਸਾਬਕਾ ਕੌਂਸਲਰ ਸੁਭਾਸ਼ ਖੰਨਾ ਦੇ ਪੁੱਤਰ ਅਰਪਨ ਖੰਨਾ ਦੇ ਦੱਖਣੀ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਵਲੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਨਾਲ ਰਾਏਕੋਟ ’ਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੰਘੇ ਸੋਮਵਾਰ ਨੂੰ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਆਕਸਫੋਰਡ ਕੰਜ਼ਰਵੇਟਿਵ ਪਾਰਟੀ ਦੇ ਆਊਟਰੀਚ ਚੇਅਰਮੈਨ ਅਤੇ ਬਰੈਂਪਟਨ ਦੇ ਵਕੀਲ ਅਰਪਨ ਖੰਨਾ....

ਮੁੱਲਾਂਪੁਰ ਦਾਖਾ, 20 ਜੂਨ (ਸਤਵਿੰਦਰ ਸਿੰਘ ਗਿੱਲ) : ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਸ ਹਰਨੇਕ ਸਿੰਘ ਸੇਖੋਂ ਛਪਾਰ ਨੂੰ ਜੀ ਅਇਆਂ ਕਹਿਣ ਦੇ ਲਈ ਮਾਰਕੀਟ ਕਮੇਟੀ ਦੇ ਦਫਤਰ ਦੇ ਵਿੱਚ ਸਮੂਹ ਵਲ਼ੰਟੀਅਰਾਂ ਦੇ ਨਾਲ ਮਾਰਕੀਟ ਕਮੇਟੀ ਦੇ ਦਫਤਰ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਜਿਥੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਦੇ ਵੱਲੋਂ ਸ ਹਰਨੇਕ ਸਿੰਘ ਸੇਖੋੰ ਨੂੰ ਫੁੱਲਾਂ ਦਾ ਗੁਲਦੱਸਤਾ ਭੇਂਟ ਕੀਤਾ ਗਿਆ ਤੇ....

ਚੌਂਕੀਮਾਨ, 20 ਜੂਨ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜਦੂਰ ਯੁਨੀਅਨ ਪੰਜਾਬ ਅੱਡਾ ਚੌਕੀਮਾਨ ਦੀ ਅਹਿਮ ਮੀਟਿੰਗ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਮੌਕੇ ਲੋਕਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਯੂਨੀਅਨ ਜੁਝਾਰੂ ਆਗੂ ਵੀ ਹਾਜਰ ਸਨ। ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹਾਂ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਪਟਿਆਲਾ ਵਿਖੇ ਸਮੂਹ ਕਿਸਾਨ, ਮਜ਼ਦੂਰ ਜੱਥੇਬੰਦੀਆਂ ਦੇ ਵੱਡੇ ਸਹਿਯੋਗ ਨਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਤੇ ਜਿੱਤ....

ਐਸ.ਏ.ਐਸ ਨਗਰ, 20 ਜੂਨ : ਸ਼੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਕਲਾਉਡ ਐਨਾਲੌਜੀ ਦੇ ਸਹਿਯੋਗ ਨਾਲ ਸਬਿਜ਼ ਸਕੁਆਇਰ, 7ਵੀਂ ਮੰਜ਼ਿਲ, ਸੈਕਟਰ 67, ਮੋਹਾਲੀ ਵਿਖੇ ਖੂਨਦਾਨ ਕੈਪ ਲਗਾਇਆ ਗਿਆ। ਕਲਾਉਡ ਐਨਾਲੌਜੀ ਕੰਪਨੀ ਦੀ ਐਚ.ਆਰ. ਕਾਜੋਲ ਵਿਗ ਵਲੋਂ ਸਭ ਤੋਂ ਪਹਿਲਾਂ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਬਲੱਡ ਬੈਂਕ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਖੂਨ....

ਮਾਈ ਭਾਗੋ ਆਯੁਰਵੈਦਿਕ ਕਾਲਜ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸ੍ਰੀ ਮੁਕਤਸਰ ਸਾਹਿਬ, 20 ਜੂਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਜੂਨ ਨੂੰ ਨੌਵਾਂ ਅੰਤਰਰਾਸ਼ਟਰੀ ਯੋਗਾ ਦਿਵਸ' ਮਨਾਇਆ ਜਾਣਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗਾ ਦਿਵਸ ਮਾਈ ਭਾਗੇ ਆਯੁਰਵੈਦਿਕ ਕਾਲਜ, ਫ਼ਿਰੋਜ਼ਪੁਰ ਰੋਡ ਵਿਖੇ ਸਵੇਰੇ 7:00 ਤੋਂ ਸਵੇਰੇ 8:00 ਵਜੇ ਤੱਕ ਮਨਾਇਆ ਜਾਵੇਗਾ, ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਮੁਕਤਸਰ ਸਾਹਿਬ ਸ੍ਰੀ....

ਤਕਨੀਕੀ ਕਾਰਨਾਂ ਕਰਕੇ ਸਥਾਨ ਚ ਕੀਤਾ ਗਿਆ ਬਦਲਾਅ ਫਿਰੋਜ਼ਪੁਰ, 20 ਜੂਨ : 21 ਜੂਨ ਨੂੰ ਨੌਵਾਂ 'ਅੰਤਰਰਾਸ਼ਟਰੀ ਯੋਗਾ ਦਿਵਸ' ਮਨਾਉਣ ਦਾ ਸਥਾਨ ਬਦਲ ਕੇ ਹੁਣ ਫ਼ਿਰੋਜ਼ਪੁਰ ਛਾਉਣੀ ਸਥਿਤ ਗਾਂਧੀ ਗਾਰਡਨ ਨਿਸ਼ਚਿਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਤਕਨੀਕੀ ਕਾਰਨਾਂ ਕਰਕੇ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਸਥਾਨ ਵਿਚ ਤਬਦੀਲੀ ਕੀਤੀ ਗਈ ਹੈ ਪਹਿਲਾਂ ਇਹ ਸ੍ਰੀ ਰਾਮ ਬਾਗ ਯੋਗਾ....

ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਜਾਵੇਗਾ ਯੋਗ ਦਿਵਸ ਬਰਨਾਲਾ, 20 ਜੂਨ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਵਿਸ਼ਵ ਯੋਗ ਦਿਵਸ 21 ਜੂਨ ਨੂੰ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ਵਿਖੇ ਮਨਾਇਆ ਜਾਵੇਗਾ । ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਤਿਆਰੀਆਂ ਪੂਰੀ ਕਰ ਲਈਆਂ ਜਾਣ। ਉਹਨਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹੀਦ ਭਗਤ ਸਿੰਘ ਪਾਰਕ ਦੇ ਆਲੇ ਦੁਆਲੇ ਟ੍ਰੈਫਿਕ ਅਤੇ ਸੁਰੱਖਿਆ ਦਾ....

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਤੇ ਦਿੱਤੀ ਜਾਵੇਗੀ ਸਬਸਿਡੀ ਫਾਜ਼ਿਲਕਾ 20 ਜੂਨ : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾਵੇਗੀ| ਜ਼ਿਲਾ ਫਾਜ਼ਿਲਕਾ ਦੇ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਮਿਤੀ 20 ਜੂਨ ਤੋਂ 20 ਜੁਲਾਈ 2023 ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ agrimachinerypb.com ਤੇ ਦੇ ਸਕਦੇ ਹਨ| ਇਹ ਜਾਣਕਾਰੀ ਡਿਪਟੀ....

ਫਾਜਿਲਕਾ 20 ਜੂਨ : ਸਹਾਇਕ ਸਿਵਲ ਸਰਜਨ ਫਾਜਿਲਕਾ ਡਾ ਬਬਿਤਾ ਨੇ ਦੱਸਿਆ ਕਿ ਵਿਭਾਗ ਵਲੋਂ ਜਿਲੇ ਵਿੱਚ ਡੇਂਗੂ ਦੀ ਰੋਕਥਾਮ ਲਈ ਅਰਬਨ ਅਤੇ ਪੇਂਡੂ ਖੇਤਰ ਵਿੱਚ ਐਂਟੀਲਾਰਵਾ ਅਤੇ ਜਾਗਰੂਕਤਾ ਗਤੀਵਿਧੀਆ ਕੀਤੀਆਂ ਜਾਰੀ ਹਨ।ਸੀਜਨ ਅਗੇਤਾ ਸ਼ੁਰੂ ਹੋਣ ਕਰਕੇ ਮੱਛਰ ਦਾ ਲਾਰਵਾ ਵੱਧਣ ਦੀ ਸੰਭਾਵਨਾ ਵੱਧ ਗਈ ਹੈ ਕਿਉਕਿ ਇਸ ਤਰਾਂ ਦਾ ਤਾਪਮਾਨ ਏਡੀਜ ਮੱਛਰ ਦੇ ਵਾਧੇ ਲਈ ਅਨਕੂਲ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ,ਦੁਕਾਨਾਂ,ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ,ਗਮਲੇ,ਟਾਇਰਾਂ,ਟੈਕੀਆਂ,ਫਰਿਜ ਦੇ ਪਿੱਛੇ....