ਲੁਧਿਆਣਾ, 15 ਫਰਵਰੀ : ਆਗਾਮੀ ਬਰਸਾਤੀ ਮੌਸਮ ਦੌਰਾਨ ਇਲਾਕਾ ਨਿਵਾਸੀ ਨੂੰ ਪਾਣੀ ਦੀ ਸੁਚਾਰੂ ਨਿਕਾਸੀ ਯਕੀਨੀ ਬਣਾਉਣ ਦੇ ਮੰਤਵ ਨਾਲ, ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਹਲਕਾ ਉੱਤਰੀ ਅਧੀਨ ਨਿਊ ਦੀਪ ਨਗਰ ਨੇੜੇ ਸ਼ਮਸ਼ਾਨ ਘਾਟ ਵਿਖੇ ਬਰਸਾਤੀ ਨਾਲੇ (ਸਟੋਰਮ ਡਰੇਨ) ਨੂੰ ਪੱਕਾ ਕਰਨ ਦੇ ਕਾਰਜਾਂ ਦਾ ਉਦਘਾਟਨ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਕੀਤਾ ਗਿਆ। ਵਿਧਾਇਕ ਬੱਗਾ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ, ਬਰਸਾਤੀ ਨਾਲਾ ਕੱਚਾ ਹੋਣ ਕਾਰਨ ਉਸ ਵਿੱਚ ਮਿੱਟੀ ਅਤੇ ਹੋਰ ਕੱਚਰਾ ਭਰ ਜਾਂਦਾ ਸੀ ਜਿਸ ਨਾਲ....
ਮਾਲਵਾ

ਵਿਧਾਇਕ ਬੱਗਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਲੁਧਿਆਣਾ, 15 ਫਰਵਰੀ : ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅੱਜ ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਘੋਸ਼ਣਾ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪੱਧਰ 'ਤੇ ਘੋਸ਼ਣਾ ਮੁਕਾਬਲੇ ਦੇ ਪਹਿਲੇ ਇਨਾਮ ਜੇਤੂਆਂ ਨੇ MYBharat- Viksit Bharat@2047 ਥੀਮ 'ਤੇ ਭਾਗ ਲਿਆ। ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਬੱਗਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ....

ਲੁਧਿਆਣਾ, 15 ਫਰਵਰੀ : ਭਾਰਤੀ ਫੌਜ ਅਗਨੀਪਥ ਸਕੀਮ ਅਧੀਨ ਚੋਣ ਪ੍ਰੀਖਿਆ ਲਈ ਪੰਜਾਬ ਦੇ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹਿਆਂ ਦੇ ਅਣਵਿਆਹੇ (unmarried) ਪੁਰਸ਼ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ (ਬਿਨੈ ਪੱਤਰ ਜਮ੍ਹਾਂ ਕਰਾਉਣ) ਦੀ ਮਿਆਦ 13 ਫਰਵਰੀ ਤੋਂ 22 ਮਾਰਚ, 2024 ਤੱਕ ਨਿਰਧਾਰਿਤ ਕੀਤੀ ਗਈ ਹੈ ਅਤੇ ਕਾਮਨ ਦਾਖਲਾ ਪ੍ਰੀਖਿਆ (ਸੀ.ਈ.ਈ.) 22 ਅਪ੍ਰੈਲ, 2024 ਤੋਂ ਬਾਅਦ....

ਐਮ.ਪੀ. ਲੈਂਡ ਸਕੀਮਾਂ ਦੇ ਜਿਹੜੇ ਕੰਮ ਕਿਸੇ ਕਾਰਨ ਕਰਕੇ ਸ਼ੁਰੂ ਨਹੀਂ ਹੋਏ, ਉਨ੍ਹਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਮਾਲੇਰਕੋਟਲਾ 15 ਫਰਵਰੀ : ਪੰਜਾਬ ਨਿਰਮਾਣ ਪ੍ਰੋਗਰਾਮ ਅਤੇ ਐਮ.ਪੀ. ਲੈਂਡ ਸਕੀਮਾਂ ਤਹਿਤ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗਰਾਂਟਾਂ ਦੀ ਸਮੀਖਿਆ ਸਬੰਧੀ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ । ਇਸ ਮੌਕੇ ਸਹਾਇਕ ਅੰਕੜਾ ਸਲਾਹਕਾਰ ਅਫ਼ਸਰ ਸ੍ਰੀ ਰਾਜ ਕੁਮਾਰ, ਡੀ.ਡੀ.ਪੀ.ਓ ਸ੍ਰੀਮਤੀ ਅਮਨਦੀਪ ਸਿੰਘ....

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ 5ਵੀਂ ਡਾਇਲਸਿਸ ਮਸ਼ੀਨ ਦਾ ਉਦਘਾਟਨ ਹੁਣ ਮਰੀਜ਼ਾਂ ਨੂੰ ਡਾਇਲਸਿਸ ਕਰਵਾਉਣ ਲਈ ਨਹੀਂ ਕਰਨੀ ਪਵੇਗੀ ਉਡੀਕ, ਦੋ ਸ਼ਿਫਟਾਂ ਵਿੱਚ ਡਾਇਲਸਿਸ ਸੁਵਿਧਾ ਹੋਵੇਗੀ ਉਪਲਬਧ ਓ.ਪੀ.ਡੀ ਮਰੀਜ਼ਾਂ ਦੀ ਗਿਣਤੀ ’ਚ ਵਾਧੇ ਕਾਰਨ ਪਰਚੀ ਦੀਆਂ ਖਿੜਕੀਆਂ ’ਚ ਵੀ ਕੀਤਾ ਵਾਧਾ ਜਲਦੀ ਹੀ ਮਹਿਲਾ ਮਰੀਜ਼ਾਂ ਲਈ 2 ਨਵੀਆਂ ਖਿੜਕੀਆਂ ਵੀ ਹੋਣਗੀਆਂ ਸ਼ੁਰੂ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਅਦਾਕਾਰ ਕਰਮਜੀਤ ਅਨਮੋਲ ਦੀ ਹਾਜ਼ਰੀ ’ਚ....

ਤੇਜ ਰਫਤਾਰ ਵਾਹਨ ਚਲਾਉਣ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਪ੍ਰਤੀ ਸੁਚੇਤ ਹੋਣ ਲੋਕ ਸੜਕ ਸੁਰੱਖਿਆ ਮਹੀਨੇ ਸਬੰਧੀ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਫ਼ਤਹਿਗੜ੍ਹ ਸਾਹਿਬ, 15 ਫਰਵਰੀ : ਰੋਜ਼ਾਨਾਂ ਹੁੰਦੇ ਸੜਕੀ ਹਾਦਸਿਆਂ ਨੂੰ ਠੱਲ ਪਾਉਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਵਧੇਰੇ ਸੜਕੀ ਹਾਦਸੇ ਇਸ ਲਈ ਹੀ ਵਾਪਰਦੇ ਹਨ ਕਿ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰਦੇ। ਇਸ ਲਈ ਇਹ ਜਰੂਰੀ ਹੈ ਕਿ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ....

ਜ਼ਿਲ੍ਹੇ ਦੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਚਲਾਈ ਗਈ ਜਾਗਰੂਕਤਾ ਵੈਨ: ਜ਼ਿਲ੍ਹਾ ਚੋਣ ਅਫਸਰ
ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਦਿੱਤੀ ਜਾਵੇਗੀ ਜਾਣਕਾਰੀ ਜਾਗਰੂਕਤਾ ਵੈਨ 08 ਮਾਰਚ ਤੱਕ ਲੋਕਾਂ ਨੂੰ ਵੋਟ ਬਣਾਉਣ ਤੇ ਉਸ ਦੇ ਇਸਤੇਮਾਲ ਸਬੰਧੀ ਦੇਵੇਗੀ ਜਾਣਕਾਰੀ ਵੋਟਰ ਜਾਗਰੂਕਤਾ ਵੈਨ ਸਬ ਡਵੀਜ਼ਨ ਬਸੀ ਪਠਾਣਾ ਦੇ ਪਿੰਡਾਂ ਲਈ ਕੀਤੀ ਗਈ ਰਵਾਨਾਂ ਫ਼ਤਹਿਗੜ੍ਹ ਸਾਹਿਬ, 15 ਫਰਵਰੀ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ ਜੋ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟ....

ਬਰਨਾਲਾ, 15 ਫਰਵਰੀ : ਪੰਜਾਬ ਸਰਕਾਰ ਦੀ ਹਦਾਇਤ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ ਅਧੀਨ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰ ਮਨਜੀਤ ਸਿੰਘ ਵੱਲੋਂ ਵਿੱਦਿਅਕ ਸੈਸ਼ਨ 2024-25 ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਸਕੂਲ ਜੁਮਲਾ ਮਾਲਕਾਨ ਤੋਂ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸ ਪ੍ਰਚਾਰ ਵੈਨ ਰਾਹੀਂ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਵਿੱਚ....

ਬਰਨਾਲਾ, 15 ਫਰਵਰੀ : ਸਿੱਖਿਆ ਵਿਭਾਗ ਦੇ ਪੀ.ਈ.ਐੱਸ. ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਸ਼੍ਰੀਮਤੀ ਭੁਪਿੰਦਰ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਵਸੁੰਧਰਾ ਕਪਿਲਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀ.ਈ.ਓ. ਸ਼੍ਰੀਮਤੀ ਭੁਪਿੰਦਰ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਡੀ.ਈ.ਓ....

ਸਿਵਲ ਡਿਫੈਂਸ ਬਾਰੇ ਜਾਗਰੂਕ ਹੋਣਾ ਅਤੇ ਸਮਾਜ ਨੂੰ ਜਾਗਰੂਕ ਕਰਨਾ ਅਤਿ ਜ਼ਰੂਰੀ – ਵਧੀਕ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਬਰਨਾਲਾ, 15 ਫਰਵਰੀ : ਸਿਵਲ ਡਿਫੈਂਸ ਬਰਨਾਲਾ ਦਫ਼ਤਰ ਵਿਖੇ ਜਰਨੈਲ ਸਿੰਘ ਕਮਾਂਡੈਂਟ ਪੰਜਾਬ ਹੋਮ ਗਾਰਡ ਸੰਗਰੂਰ-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਵੱਲੋਂ ਸਿਵਲ ਡਿਫੈਂਸ ਵਾਰਡਨਾਂ ਨਾਲ ਜ਼ਰੂਰੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇੱਕ ਹੋਰ ਵਾਰਡਨ ਦੀ ਭਰਤੀ ਵੀ ਕੀਤੀ ਗਈ ਅਤੇ ਵਾਰਡਨ....

ਬਰਨਾਲਾ, 15 ਫਰਵਰੀ : ਡਿਪਟੀ ਕਮਿਸ਼ਨਰ -ਕਮ-ਜ਼ਲ੍ਹਾ ਚੋਣ ਅਫਸਰ, ਬਰਨਾਲਾ ਸ੍ਰੀ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਅਨੁਸਾਰ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦੀ ਲੋਕ ਸਭਾ ਡਿਊਟੀ ਲਈ ਡਾਟਾ ਤਿਆਰ ਕਰਨ ਸਬੰਧੀ ਸਿਖ਼ਲਾਈ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਰਾਮ ਜੀ ਲਾਲ ਨੇ ਦੱਸਿਆ ਕਿ ਡਾਟਾ ਐਂਟਰੀ ਦੇ ਸਬੰਧ ਵਿੱਚ ਵਰਤੇ ਜਾਣ ਵਾਲੇ ਚੋਣ ਕਮਿਸ਼ਨ ਦੇ ਸਾਫਟਵੇਅਰ ਬਾਰੇ ਜਾਣਕਾਰੀ ਸਬੰਧੀ ਸਿਖ਼ਲਾਈ ਪ੍ਰੋਗਰਾਮ ਚ ਵੱਖ-ਵੱਖ ਵਿਭਾਗਾਂ ਵੱਲੋਂ ਪੋਰਟਲ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰ ਅਤੇ....

ਬਰਨਾਲਾ, 15 ਫਰਵਰੀ : ਪੰਜਾਬ ਸਰਕਾਰ ਵੱਲੋਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਨੇ ਸਾਲ 2024 ਦੌਰਾਨ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੀ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਬਾਰੇ ਪੀ. ਆਰ. ਟੀ. ਸੀ ਵਰਕਸ਼ਾਪ ਦੇ ਪਿੱਛੇ ਸਵੈ ਚਲਿਤ ਡਰਾਈਵਿੰਗ ਟੈਸਟ ਟਰੈਕ ਵਿਖੇ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਖੇਤਰੀ ਟ੍ਰਾਂਸਪੋਰਟ ਅਥਾਰਟੀ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਆਮ ਸੜਕ....

ਬਰਨਾਲਾ, 15 ਫਰਵਰੀ : ਗੁਰੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਇੱਕ ਹਫਤੇ ਦਾ ਖੁੰਬ ਉਤਪਾਦਕ ਮੁਹਾਰਤ ਕੋਰਸ ਡਾ. ਪ੍ਰਹਿਲਾਦ ਸਿੰਘ ਤੰਵਰ ਐਸੋਸੀਏਟ ਡਾਇਰੈਕਟਰ ਕੇ. ਵੀ. ਕੇ ਹੰਡਿਆਇਆ, ਬਰਨਾਲਾ ਦੀ ਅਗਵਾਈ ਹੇਠ ਲਗਾਇਆ ਗਿਆ। ਇਹ ਸਿਖ਼ਲਾਈ ਪ੍ਰੋਗਰਾਮ ਆਰਿਆ ਪ੍ਰੋਜੈਕਟ ਦੇ ਤਹਿਤ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਅਤੇ ਉਤਰੀ ਭਾਰਤ ਵਿੱਚ ਕਾਸ਼ਤ ਕੀਤੀ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਦੀ....

ਫਾਜ਼ਿਲਕਾ, 15 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਪੀ. ਐਮ. ਵਿਸ਼ਵਕਰਮਾ ਸਕੀਮ ਅਧੀਨ ਜਿਲ੍ਹਾ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਮੇਟੀ ਵਲੋਂ ਦੂਜੇ ਲੈਵਲ ਦੀ ਵੈਰੀਫੀਕੇਸ਼ਨ ਹੋਣ ਉਪਰੰਤ 1300 ਤੋਂ ਵੱਧ ਐਪਲੀਕੇਸ਼ਨਾਂ ਦੇ ਨਿਪਟਾਰੇ ਲਈ ਫੈਸਲਾ ਕੀਤਾ ਗਿਆ। ਉਨ੍ਹਾਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਕਿ ਜਿਲ੍ਹੇ ਵਿਚ ਵਿਸ਼ਵਕਰਮਾ ਪੋਰਟਲ ਉੱਪਰ ਓਨਬੋਰਡਿੰਗ ਲਈ ਪੈਂਡਿੰਗ ਪਈਆਂ ਗਰਾਮ ਪੰਚਾਇਤਾਂ ਨੂੰ ਜਿਲ੍ਹਾ....

ਓਵਰਲੋਡਿਡ ਵਾਹਨਾਂ ਦੇ ਕੱਟੇ ਚਲਾਨ ਅਤੇ ਕੀਤਾ ਜੁਰਮਾਨਾ ਫਾਜ਼ਿਲਕਾ, 15 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਸੜਕ ਸੁਰੱਖਿਆ ਮਹੀਨਾ ਤਹਿਤ ਸੜਕਾਂ *ਤੇ ਉਤਰਦੇ ਹੋਏ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਦੋ ਓਵਰਲੋਡਿਡ ਟਰਾਲੀਆਂ ਫੜੀਆਂ ਗਈਆਂ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਤੋਂ ਬਾਅਦ ਟਰਾਲੀਆਂ ਦੇ ਚਲਾਨ ਕੱਟੇ ਗਏ ਅਤੇ ਜੁਰਮਾਨਾ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਜਾਨ—ਮਾਲ ਦੀ ਰਾਖੀ ਨੂੰ ਲੈ ਕੇ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ....