ਮੋਗਾ, 14 ਨਵੰਬਰ : ਮੋਗਾ ‘ਚ ਨਕਲੀ ਗਹਿਣੇ ਵੇਚ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਪੁਲਿਸ ਨੇ ਪਤੀ-ਪਤਨੀ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ 20 ਲੱਖ ਰੁਪਏ ਵਿੱਚ ਸੋਨਾ ਦੇਣ ਦੀ ਗੱਲ ਕੀਤੀ। ਜਦੋਂ ਪੀੜਤ ਨੇ 10 ਲੱਖ ਰੁਪਏ ਦੇ ਦਿੱਤੇ। 10 ਲੱਖ ਰੁਪਏ ਲਈ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮੁਲਜ਼ਮ ਰਾਜਸਥਾਨ ਦੇ ਰਹਿਣ ਵਾਲੇ ਹਨ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੋਹਨ....
ਮਾਲਵਾ
ਮਾਛੀਵਾੜਾ ਸਾਹਿਬ, 14 ਨਵੰਬਰ : ਸਥਾਨਕ ਸ਼ਹਿਰ ਦੇ ਕੋਲੋਂ ਲੰਘਦੀ ਸਰਹਿੰਦ ਨਹਿਰ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਯੋਗੇਸ਼, ਸੁਨੀਲ ਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਮੋਟਰਸਾਈਕਲ ਤੇ ਸਵਾਰ ਹੋ ਕੇ ਬੱਸੀ ਗੁੱਜਰਾਂ ਭੱਠੇ ਤੇ ਜਾ ਰਹੇ ਸਨ ਕਿ ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ਤੇ ਡਿੱਗ ਪਏ, ਹਾਦਸਾ ਕਾਰਨ ਯੋਗੇਸ਼ ਤੇ ਸੁਨੀਲ ਦੀ ਮੌਕੇ ਤੇ ਮੌਤ ਹੋ ਗਈ ਅਤੇ ਤੀਜਾ....
ਲੁਧਿਆਣਾ, 14 ਨਵੰਬਰ : ਯੂਥ ਅਕਾਲੀ ਦਲ ਵਿੱਚ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਿਸੇ ਸਿਫਾਰਸ਼ ਦੀ ਲੋੜ ਨਹੀਂ ਪਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਜੋੜਨ ਲਈ ਆਨਲਾਈਨ ਡਰਾਈਵ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਵਿੱਚ ਨੌਜਵਾਨਾਂ ਨੂੰ 50 ਫੀਸਦੀ ਟਿਕਟਾਂ ਦਿੱਤੀਆਂ ਜਾਣਗੀਆਂ। ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ....
ਸਿੱਖਿਆ ਮੰਤਰੀ ਨੇ ਭੱਲੜੀ ਪ੍ਰਾਇਮਰੀ ਸਕੂਲ ਵਿਖੇ ਬਾਲ ਮੇਲੇ ਵਿਚ ਕੀਤੀ ਸਮੂਲੀਅਤ ਨੰਗਲ, 14 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਚਰਚਾ ਸੰਸਾਰ ਭਰ ਵਿਚ ਹੋ ਰਹੀ ਹੈ। ਉਸੇ ਤਰਾਂ ਪੰਜਾਬ ਦਾ ਸਿੱਖਿਆ ਢਾਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ....
ਰਈਆ, 14 ਨਵੰਬਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਬਲਾਕ ਰਈਆ ਦੇ ਪਿੰਡ ਲੁਹਾਰਾਵਾਲਾਂ ਦੇ ਇੱਕ ਸਕੂਲ ਚ ਪੜਨ ਵਾਲੇ ਬੱਚਿਆ ਦਾ ਭਵਿੱਖ ਖਤਰੇ ’ਚ ਨਜਰ ਆ ਰਿਹਾ ਹੈ। ਦੱਸ਼ ਦਈਏ ਕਿ ਬਲਾਕ ਰਈਆ ਦੇ ਪਿੰਡ ਲੁਹਾਰਾਵਾਲਾਂ ਦੇ ਇਕ ਸਕੂਲ ਨੂੰ ਤਾਲਾ ਲੱਗ ਗਿਆ ਹੈ। ਇਹ ਅਕੈਡਮੀ ਸੰਤ ਪੂਰਨ ਦਾਸ ਦੇ ਨਾਂਅ ‘ਤੇ ਚੱਲ ਰਹੀ ਸੀ। ਤਕਰੀਬਨ 600 ਵਿਦਿਆਰਥੀ ਦੱਸਵੀਂ ਤੱਕ ਦੀ ਪੜਾਈ ਕਰ ਰਹੇ ਸੀ। ਸਕੂਲ ਦੇ ਬੰਦ ਹੋਣ ਜਾਣ ਕਾਰਨ....
ਪੈਰਾਮਾਊਂਟ ਕਰੀਅਰ ਕੋਸਟ ਵੱਲੋਂ ਨਿਸ਼ਾਨੇਬਾਜ਼ ਸਿਫ਼ਤ ਸਮਰਾ ਦਾ ਸਨਮਾਨ ਫਰੀਦਕੋਟ, 14 ਨਵੰਬਰ : ‘‘ਏਸ਼ੀਅਨ ਗੇਮਜ਼ ਦੀ ਪ੍ਰਾਪਤੀ ਨੇ ਮੈਨੂੰ ਅੱਗੇ ਵਧਣ ਲਈ ਹੋਰ ਪ੍ਰੇਰਿਆ ਹੈ ਅਤੇ ਹੁਣ ਮੇਰਾ ਅਗਲਾ ਨਿਸ਼ਾਨਾ ਸਾਲ 2024 ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਉਣਾ ਹੈ ਜਿਸ ਲਈ ਮੈਂ ਆਪਣੀ ਪੂਰੀ ਵਾਹ ਲਾਵਾਂਗੀ।’’ ਇਹ ਗੱਲ ਵਿਸ਼ਵ ਰਿਕਾਰਡ ਬਣਾ ਕੇ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਸੋਨੇ ਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੇ ਆਪਣੇ ਸਨਮਾਨ ਸਮਾਰੋਹ....
ਮੁੱਲਾਂਪੁਰ ਦਾਖਾ, 14 ਨਵੰਬਰ (ਸਤਵਿੰਦਰ ਸਿੰਘ ਗਿੱਲ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਾਭਾ ਚੌਂਕ ਵਿੱਚ ਲੱਗੇ ਸਰੂਪ ਦੇ ਬਿਲਕੁਲ ਸਾਹਮਣੇ "ਸਰਾਭਾ ਪੰਥਕ ਮੋਰਚਾ" ਸਥਾਨ ਵਿਖੇ 16 ਨਵੰਬਰ ਦਿਨ ਵੀਰਵਾਰ ਨੂੰ ਪੰਥ ਇਕੱਠ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਗੂ ਬਲਦੇਵ ਸਿੰਘ ਦੇਵ ਸਰਾਭਾ, ਕੁਲਜੀਤ ਸਿੰਘ ਭੰਮਰਾ ਨੇ ਆਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਿਹਾ ਕੌਮੀ ਇਨਸਾਫ ਮੋਰਚੇ ਦੇ....
ਐਸ.ਏ.ਐਸ ਨਗਰ, 14 ਨਵੰਬਰ : ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਰਹਿਨੁਮਾਈ ਹੇਠ ਮੋਹਾਲੀ ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਮੁਕਾਬਲੇ ਬੀਤੇ ਦਿਨ ਸੰਪੂਰਨ ਹੋ ਗਏ। ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਚ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ, ਸਿਮਰਨਜੀਤ ਸਿੰਘ ਸੱਗੂ (ਐਡਵੋਕੇਟ) ਜਨਰਲ ਸਕਤੱਰ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਪੀ. ਆਰ. ਐੱਸ. ਏ.) ਨਾਲ ਸ਼੍ਰਜਨੀਸ਼ ਕੁਮਾਰ ਜੈਨ (ਬਾਟਾ ਇੰਡਸਟਰੀਜ਼), ਲੁਧਿਆਣਾ ਅਤੇ ਜਸਪਾਲ ਸਿੰਘ ਭਾਟੀਆ (ਟਿੰਬਰ ਮਰਚੈਂਟ), ਐਸ.ਬੀ....
ਮੂਵ ਦਾ ਉਦੇਸ਼ ਇਸ ਮੈਗਾ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਗ੍ਰਹਿਣ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ : ਐਸ.ਡੀ.ਐਮ
ਲੁਧਿਆਣਾ, 14 ਨਵੰਬਰ : ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਪਿੰਡ ਛਪਾਰ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਕੈਂਪ ਲਗਾਇਆ ਗਿਆ ਜਿਸ ਵਿੱਚ ਦਿੱਲੀ-ਲੁਧਿਆਣਾ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਮਾਲਕਾਂ ਨੂੰ ਇਨਾਮੀ ਰਾਸ਼ੀ ਵੰਡੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ-ਕਮ-ਸਮਰੱਥ ਅਥਾਰਟੀ ਫਾਰ ਲੈਂਡ ਐਕੁਆਇਰ ਡਾ: ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਕੈਂਪ ਪਿੰਡ ਧੂਰਕੋਟ, ਜੁਰਾਹਾ ਵਿਖੇ ਕ੍ਰਮਵਾਰ 15 ਅਤੇ 17 ਨਵੰਬਰ ਨੂੰ....
ਡੀ.ਸੀ. ਜੋਰਵਾਲ ਨੇ ਹਾਈ ਸਕੂਲ ਖੇੜੀ ਦੇ ਵਿਦਿਆਰਥੀਆਂ ਨੂੰ ਚੰਗੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਦਿੱਤੀ ਜਾਣਕਾਰੀ ਸੰਗਰੂਰ, 14 ਨਵੰਬਰ : ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪਿੰਡ ਖੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਬਾਲ ਦਿਵਸ ਮਨਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਾਂ-ਬਾਤਾਂ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਚਾਕਲੇਟਾਂ ਵੀ ਵੰਡੀਆਂ। ਆਪਣੇ ਦੌਰੇ ਦੌਰਾਨ ਡਿਪਟੀ....
ਕਿਹਾ! 95 ਫੀਸਦੀ ਮਰੀਜ਼ਾਂ ਦਾ ਹੋਇਆ ਬਿਲਕੁਲ ਮੁਫ਼ਤ ਇਲਾਜ, ਹਰੇਕ ਯੋਗ ਲਾਭਪਾਤਰੀ ਨੂੰ ਕਵਰ ਕਰਨ ਦਾ ਟੀਚਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ 1 ਸਾਲ ਵਿੱਚ ਪੂਰੀ ਹੋਵੇਗੀ ਮਾਹਿਰ ਡਾਕਟਰਾਂ ਦੀ ਕਮੀ ਸਿਵਲ ਹਸਪਤਾਲ ਮੋਗਾ ਵਿੱਚ ਪੈਡਰੀਐਟ੍ਰਿਕ ਈਕੋ ਕਾਰਡੀਓ ਗਰਾਫੀ ਮਸ਼ੀਨ ਦੀ ਸ਼ੁਰੂਆਤ ਮੋਗਾ, 14 ਨਵੰਬਰ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਐਲਾਨ ਕੀਤਾ ਹੈ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ....
ਬੱਚਿਆਂ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ-ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ, 14 ਨਵੰਬਰ : ਸ਼ਹਿਰ ਮੋਗਾ ਵਿਖੇ 21 ਸਾਲ ਪਹਿਲਾਂ ਸ਼ੁਰੂ ਹੋਏ ਰੈੱਡ ਕਰਾਸ ਵਿਸਤਾ ਐੱਮ ਆਰ ਸਕੂਲ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਕੂਲ ਦੇ ਨਵੇਂ ਸੈਸ਼ਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਬਾਅਦ ਦੁਪਹਿਰ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸ਼ੁਰੂ ਕੀਤੇ ਗਏ ਇਸ....
ਸੁਚੱਜੇ ਪ੍ਰਬੰਧਾਂ ਸਦਕਾ ਖ੍ਰੀਦ ਕੀਤੇ ਝੋਨੇ ਦੀ 74 ਫੀਸਦੀ ਲਿਫ਼ਟਿੰਗ ਮੁਕੰਮਲ-ਡਿਪਟੀ ਕਮਿਸ਼ਨਰ ਕਿਹਾ ! ਵਾਤਾਵਰਨ ਬਚਾਉਣ ਲਈ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ ਕਿਸਾਨ ਮੋਗਾ, 14 ਨਵੰਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਦੀਆਂ ਮੰਡੀਆਂ ਵਿੱਚ ਸੁਚੱਜੇ ਖ੍ਰੀਦ ਪ੍ਰਬੰਧ ਕੀਤੇ ਹਨ ਅਤੇ ਖ੍ਰੀਦ ਦੇ ਨਾਲ ਨਾਲ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਜਾਣਕਾਰੀ ਦਿੰਦਿਆਂ ਡਿਪਟੀ....
ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ ਮੋਗਾ 14 ਨਵੰਬਰ : ਆਧਾਰ ਕਾਰਡ ਹਰ ਇੱਕ ਵਿਅਕਤੀ ਦਾ ਇੱਕ ਅਹਿਮ ਦਸਤਾਵੇਜ ਹੈ ਜਿਸ ਰਾਹੀਂ ਹੀ ਸਾਰੀਆਂ ਸਰਕਾਰੀ ਗੈਰ ਸਰਕਾਰੀ ਸਕੀਮਾਂ ਦਾ ਲਾਹਾ ਵਿਅਕਤੀ ਨੂੰ ਮਿਲਦਾ ਹੈ। ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਵਿਅਕਤੀਆਂ ਵੱਲੋਂ ਆਪਣੇ ਆਧਾਰ ਕਾਰਡਾਂ ਨੂੰ ਅਪਡੇਟ ਨਹੀਂ ਕਰਵਾਇਆ ਜਾਂਦਾ ਜਿਸ ਨਾਲ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਵਿੱਚ ਮੁਸ਼ਕਿਲ ਪੇਸ਼ ਆ ਜਾਂਦੀ ਹੈ ਇਸ ਲਈ ਹਰੇਕ ਵਿਅਕਤੀ....
ਬਰਨਾਲਾ, 14 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚ ਵੋਟ ਪਾਉਣ ਲਈ 15 ਨਵੰਬਰ ਤੱਕ ਵੋਟਾਂ ਬਣਵਾਈ ਜਾ ਸਕਦੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਹਰੇਕ ਹਲਕੇ ਲਈ ਨਿਰਧਾਰਤ ਤਰੀਕ ਨਾਲ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ, ਜਿਸ ਤੋਂ ਉਸ ਹਲਕੇ ਦੇ ਵੋਟਰ ਵਜੋਂ ਰਜਿਸਟਰ ਹੋਣ ਦੇ ਹੱਕਦਾਰ ਸਾਰੇ ਵਿਅਕਤੀਆਂ ਦੇ ਨਾਮ ਦਰਜ ਕੀਤੇ ਜਾ ਰਹੇ ਹਨ। ਵੋਟਰ 15 ਨਵੰਬਰ 2023 ਤੱਕ ਆਪਣੀ ਵੋਟ ਬਣਵਾ ਸਕਦੇ ਹਨ ਅਤੇ ਫਾਰਮ ਨੰ. 1 ਜ਼ਿਲ੍ਹਾ....