ਮਾਲਵਾ

ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀ.ਏ.ਪੀ. ਖਾਦ ਉਪਲਬਧ - ਡਿਪਟੀ ਕਮਿਸਨਰ
ਜ਼ਿਲ੍ਹੇ ਵਿੱਚ ਕਰੀਬ 52 ਹਜਾਰ 324 ਹੈਕਟੇਅਰ ਰਕਬੇ ਵਿੱਚ ਕਣਕ,ਆਲੂ ਆਦਿ ਦੀ ਬਿਜਾਈ ਲਈ ਕਰੀਬ 7195 ਮੀਟ੍ਰਿਕ ਟਨ ਡੀ.ਏ.ਪੀ. ਦੀ ਮੰਗ ,6048 ਮੀਟ੍ਰਿਕ ਉਪਲਬਧ ਕਿਸਾਨਾਂ ਨੂੰ ਡੀ.ਏ.ਪੀ. ਦੇ ਨਾਲ ਵਾਧੂ ਸਮਾਨ ਨਹੀਂ ਦੇ ਸਕਣਗੇ ਖਾਦਾਂ ਦੇ ਡੀਲਰ ਕਿਹਾ, ਕਿਸਾਨ ਖੇਤੀਬਾੜੀ ਮਾਹਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਮੁਤਾਬਕ ਹੀ ਵਰਤਣ ਖਾਦਾਂ ਮਾਲੇਰਕੋਟਲਾ 30 ਅਕਤੂਬਰ 2024 : ਡਿਪਟੀ ਕਮਿਸ਼ਨਰ ਨੇ ਡਾ ਪੱਲਵੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ....
ਦੀਵਾਲੀ ਦੀ ਆੜ੍ਹ ਵਿੱਚ ਪਰਾਲੀ ਜਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ - ਜ਼ਿਲ੍ਹਾ ਮੈਜਿਸਟ੍ਰੇਟ 
ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ ਗਰੀਨ ਦੀਵਾਲੀ ਮਨਾਉਣ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੱਦਾ ਮੋਗਾ, 30 ਅਕਤੂਬਰ 2024 : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਨੂੰ ਬਚਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਗਰੀਨ ਦੀਵਾਲੀ ਮਨਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।....
ਪੀ.ਏ.ਯੂ. ਵੱਲੋਂ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੇ ਬਦਲਵੇਂ ਸਰੋਤਾਂ ਦੀ ਸਿਫਾਰਿਸ਼
ਪੀਏਯੂ ਦੀਆਂ ਸਿਫ਼ਾਰਸ਼ਾਂ ਦਾ ਉਦੇਸ਼ ਡੀਏਪੀ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰਕੇ ਫਾਸਫੋਰਸ ਦੀ ਲੋੜ ਵਾਲੀ ਕਣਕ ਦੀ ਫਸਲ ਨੂੰ ਪੂਰਾ ਕਰਨਾ ਅਤੇ ਕਣਕ ਦਾ ਪੂਰਾ ਝਾੜ ਪ੍ਰਾਪਤ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨਾ - ਸਹਿਯੋਗੀ ਨਿਰਦੇਸ਼ਕ ਡਾਕਟਰ ਅਮਨਦੀਪ ਸਿੰਘ ਬਰਾੜ ਮੋਗਾ, 30 ਅਕਤੂਬਰ 2024 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ ਫਸਲ ਲਈ ਡੀ ਏ ਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੈ। ਇਹ....
ਤਿਉਹਾਰੀ ਸੀਜ਼ਨ ਦੌਰਾਨ ਨਕਲੀ ਮਠਿਆਈ/ਖਾਧ ਪਦਾਰਥ ਵੇਚਣ ਵਾਲਿਆਂ ਉੱਪਰ ਤਿੱਖੀ ਨਜ਼ਰ ਰੱਖੀ ਜਾਵੇ : ਵਧੀਕ ਡਿਪਟੀ ਕਮਿਸ਼ਨਰ
ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ ਵੱਡੇ ਪੱਧਰ ਉੱਪਰ ਕਰੇ ਮਠਿਆਈਆਂ/ਖਾਧ ਪਦਾਰਥਾਂ ਦੀ ਸੈਂਪਲਿੰਗ ਫੂਡ ਸੇਫ਼ਟੀ ਐਕਟ ਤਹਿਤ ਮਾਪਦੰਡ ਪੂਰੇ ਨਾ ਕਰਨ ਵਾਲੇ ਦੁਕਾਨਦਾਰਾਂ ਉੱਪਰ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਮੋਗਾ, 30 ਅਕਤੂਬਰ 2024 : ਤਿਉਹਾਰਾਂ ਦੇ ਸੀਜ਼ਨ ਕਰਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਰਲ ਕੇ ਇਸ ਸਬੰਧੀ ਹੁਣੇ ਤੋਂ ਹੀ ਚੈਕਿੰਗਾਂ ਕਰਨ ਨੂੰ ਯਕੀਨੀ ਬਣਾਉਣ ਅਤੇ....
ਜ਼ਿਲ੍ਹਾ ਐਸ.ਏ.ਐਸ.ਨਗਰ ਦੀਆਂ ਮੰਡੀਆਂ ਵਿੱਚ ਲਗਪਗ 1.40 ਲੱਖ ਮੀਟਰਕ ਟਨ ਝੋਨੇ ਦੀ ਕੀਤੀ ਗਈ ਖਰੀਦ 
ਐਸ.ਏ.ਐਸ.ਨਗਰ, 29 ਅਕਤੂਬਰ 2024 : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਦੀਆਂ ਮੰਡੀਆਂ ਵਿੱਚ ਬੀਤੇ ਦਿਨ ਤੱਕ 1,40,259 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸੀਜ਼ਨ ਵਿੱਚ 2,14,776 ਮੀਟਰਕ ਟਨ ਝੋਨੇ ਦੀ ਆਮਦ ਦਾ ਟੀਚਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਲਿਫਟਿੰਗ ਦਾ ਮਾਮਲਾ ਲਗਪਗ ਹੱਲ ਹੋ ਗਿਆ ਹੈ ਅਤੇ ਜ਼ਿਆਦਾਤਰ ਮਿੱਲ ਮਾਲਕਾਂ ਨੇ....
ਡਾ. ਬਲਬੀਰ ਸਿੰਘ ਵੱਲੋਂ 10ਵੇਂ ਮੈਗਾ ਖ਼ੂਨਦਾਨ ਕੈਂਪ ਦਾ ਉਦਘਾਟਨ
ਪਟਿਆਲਾ, 28 ਅਕਤੂਬਰ 2024 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਜੀ.ਐਸ.ਏ ਇੰਡਸਟਰੀਜ (ਐਗਰੀਜੋਨ) 'ਚ ਥੈਲਾਸੀਮੀਆ ਬੱਚਿਆਂ ਲਈ ਲਗਾਏ ਗਏ ਖ਼ੂਨ ਦਾਨ ਦਾ ਉਦਘਾਟਨ ਕੀਤਾ ਅਤੇ ਖ਼ੂਨਦਾਨੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਜੀ.ਐਸ.ਏ ਇੰਡਸਟਰੀਜ (ਐਗਰੀਜੋਨ) ਦੇ ਐਮ.ਡੀ. ਜਤਿੰਦਰਪਾਲ ਸਿੰਘ ਵੱਲੋਂ ਅਜਿਹੇ ਸਮਾਜਸੇਵਾ ਦੇ ਕੀਤੇ ਉਪਰਾਲੇ ਦੀ ਸ਼ਲਾਘਾ....
ਸੰਗਰੂਰ 'ਚ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ 
ਸੰਗਰੂਰ, 28 ਅਕਤੂਬਰ 2024 : ਸੰਗਰੂਰ ਸ਼ਹਿਰ ਦੇ ਨਾਨਕਿਆਣਾ ਚੌਂਕ ਵਿੱਚ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਤਿੰਨ ਦੋਸਤ ਜਸਕਰਨ ਸਿੰਘ ਜੱਸੂ, ਲਵਦੀਪ ਸਿੰਘ ਲਵੀ ਤੇ ਤਰਸੇਮ ਸਿੰਘ ਸੰਗਰੂਰ ਵਿਖੇ ਕੱਪੜੇ ਲੈਣ ਲਈ ਗਏ ਸਨ, ਜਿਸ ਤੋਂ ਬਾਅਦ ਉਹ ਤਿੰਨੋ ਐਸਯੂਵੀ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਮੰਗਵਾਲ ਨੂੰ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਨਾਨਕਿਆਣਾ ਚੌਂਕ ਵਿੱਚ ਕਿਸੇ ਅਵਾਰਾ ਪਸ਼ੂ ਨਾਲ ਟਕਰਾ ਗਈ....
ਮੋਹਾਲੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਾਵਨਾਂ ਦੀ ਮੌਤ
ਮੋਹਾਲੀ, 28 ਅਕਤੂਬਰ 2024 : ਮੋਹਾਲੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਾਵਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਾ ਸਿੰਘ ਢਿੱਲੋਂ ਅਤੇ ਦਲਜੀਤ ਸਿੰਘ ਜੋ ਤਪਾ (ਬਰਨਾਲਾ) ਦੇ ਵਾਸੀ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਮੋਹਾਲੀ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਬੀਤੀ ਰਾਤ ਉਹ ਕਾਰ ‘ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਉਨ੍ਹਾਂ ਦਾ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਅਤੇ ਦੋਵਾਂ ਦੀ ਮੌਤ ਹੋ ਗਈ।
ਤਿੰਨ ਬੱਚਿਆਂ ਦੀ ਮੌਤ ਤੋਂ ਬਾਅਦ, ਮਾਂ ਨੇ ਵੀ ਤੋੜਿਆ ਦਮ
ਪਟਿਆਲਾ, 28 ਅਕਤੂਬਰ 2024 : ਇੱਕੋ ਸਮੇਂ 3 ਪੁੱਤਰਾਂ ਦੇ ਜਨਮ ਦੇਣ ਤੋਂ ਬਾਅਦ 24 ਸਾਲ ਦੀ ਨੌਜਵਾਨ ਮਾਂ ਦੀ ਵੀ ਮੌਤ ਹੋ ਜਾਨ ਦੀ ਖ਼ਬਰ ਸਾਹਮਣੇ ਆਈ ਹੈ, ਦੱਸ ਦੇਈਏ ਕਿ ਆਪਣੇ ਤਿੰਨ ਪੁੱਤਰਾਂ ਦੀ ਮੌਤ ਤੋਂ ਕਰੀਬ 6 ਘੰਟੇ ਬਾਅਦ ਮਾਂ ਦੀ ਵੀ ਮੌਤ ਹੋ ਜਾਂਦੀ ਹੈ| ਦੱਸ ਦੇਈਏ ਕਿ ਇਸ ਦੁਖਦਾਇਕ ਖ਼ਬਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਅੱਜ ਦੁਪਹਿਰ ਤਿੰਨੇ ਪੁੱਤਰਾ ਸਣੇ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ ਹੈ।....
ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ
600 ਤੋਂ ਵਧੇਰੇ ਕਾਰੀਗਰਾਂ ਤੇ 300 ਸਟਾਲਾਂ ’ਤੇ ਲੋਕਾਂ ਨੇ ਕੀਤੀ ਤਿਉਹਾਰ ਦੇ ਦਿਨਾਂ ’ਚ ਖੂਬ ਖਰੀਦਦਾਰੀ ਐਸ.ਏ.ਐਸ.ਨਗਰ, 28 ਅਕਤੂਬਰ 2024 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮੋਹਾਲੀ ਦੇ ਸੈਕਟਰ 88 ਵਿਖੇ ਪਹਿਲੀ ਵਾਰ ਲਾਇਆ ਗਿਆ ਸਰਸ ਮੇਲਾ ਪਿਛਲੇ 10 ਦਿਨ ਤੋਂ ਲਗਾਤਾਰ ਸੰਗੀਤਕ ਸ਼ਾਮਾਂ ਅਤੇ ਦੇਸ਼ ਭਰ ਦੇ ਹਸਤ ਕਲਾਕਾਰਾਂ ਦੇ ਦਸਤਕਾਰੀ ਦੇ ਵੱਖ-ਵੱਖ ਸਟਾਲਾਂ ਦੀ ਪ੍ਰਦਰਸ਼ਨੀ ਬਾਅਦ ਬੀਤੀ ਰਾਤ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਦਮਦਾਰ....
ਪਰਾਲੀ ਪ੍ਰਬੰਧਨ: ਘਰ ਘਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ: ਡਿਪਟੀ ਕਮਿਸ਼ਨਰ
ਬਰਨਾਲਾ, 28 ਅਕਤੂਬਰ 2024 : ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਰਾਹੀਂ ਹੈ। ਇਸ ਮੁਹਿੰਮ ਤਹਿਤ ਵੱਖ ਵੱਖ ਅਧਿਕਾਰੀਆਂ ਦੀ ਨਿਗਰਾਨੀ ਵਿਚ ਹਰ ਪਿੰਡ ਵਿੱਚ ਤਾਇਨਾਤ ਟੀਮਾਂ ਵਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਮੁਹਿੰਮ ਤਹਿਤ ਜਿੱਥੇ ਪਰਾਲੀ ਪ੍ਰਬੰਧਨ ਮਸ਼ੀਨਰੀ ਦੀਆਂ ਸੂਚੀਆਂ ਸਾਂਝੀਆਂ ਥਾਵਾਂ 'ਤੇ....
ਵੇਟ ਲਿਫਟਿੰਗ ਮੁਕਾਬਲਿਆਂ ਵਿੱਚ 55 ਕਿਲੋ ਭਾਰ ਵਰਗ 'ਚ ਪੀਆਈਐਸ ਬਰਨਾਲਾ ਦਾ ਜਸ਼ਨਦੀਪ ਪਹਿਲੇ ਸਥਾਨ 'ਤੇ
ਬਰਨਾਲਾ, 28 ਅਕਤੂਬਰ 2024 : ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਦੂਜੇ ਦਿਨ ਅੱਜ ਵੇਟ ਲਿਫਟਿੰਗ ਅੰਡਰ 17 ਤੇ ਅੰਡਰ 19 ਸਾਲ (ਲੜਕੇ) ਦੇ ਵੱਖ–ਭਾਰ ਵਰਗਾਂ ਵਿੱਚ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਅਰਜੁਨਾ ਅਵਾਰਡੀ ਵੇਟ ਲਿਫਟਰ ਤਾਰਾ ਸਿੰਘ ਅਤੇ ਓਲੰਪੀਅਨ ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅਰਜੁਨਾ ਅਵਾਰਡੀ ਤਾਰਾ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ....
68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਅੰਡਰ 14 ਸਾਲ ਸਫਲਤਾਪੂਰਵਕ ਸੰਪੰਨ
ਸ੍ਰੀ ਮੁਕਤਸਰ ਸਾਹਿਬ ਦੀਆਂ ਕੁੜੀਆਂ ਫਰੀਦਕੋਟ ਨੂੰ ਹਰਾ ਕੇ ਜੇਤੂ ਬਣੀਆਂ ਬਰਨਾਲਾ, 28 ਅਕਤੂਬਰ 2024 : ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਲਕੜੀਆਂ) ਦੇ ਮੁਕਬਲੇ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਏ ਹਨ। ਡੀਐਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਹੋਏ ਲੀਗ ਮੈਚਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਗੁਰਦਾਸਪੁਰ, ਮਾਨਸਾ ਨੇ ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਨੇ....
ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੋਟਕਪੂਰਾ ਹਲਕੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ
ਕਿਸਾਨਾ,ਆੜਤੀਆਂ,ਮਜਦੂਰਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਨੂੰ 345 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਕੋਟਕਪੂਰਾ 28 ਅਕਤੂਬਰ 2024 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਮਾਰਕੀਟ ਕਮੇਟੀ ਕੋਟਕਪੂਰਾ ਅਧੀਨ ਆਉਂਦੇ ਖਰੀਦ ਕੇਂਦਰ ਖਾਰਾ,ਪੱਕਾ ਅਤੇ ਮੁੱਖ ਦਾਣਾ ਮੰਡੀ ਕੋਟਕਪੂਰਾ ਸਮੇਤ ਵੱਖ-ਵੱਖ ਖਰੀਦ ਕੇਂਦਰਾ ਦਾ ਦੌਰਾ ਕਰਕੇ ਮੰਡੀਆਂ ਵਿਚ ਹਾਜਰ ਕਿਸਾਨਾਂ ,ਆੜਤੀਆਂ ਅਤੇ ਲੇਬਰ ਆਦਿ ਤੋਂ ਝੋਨੇ ਦੀ ਖਰੀਦ, ਅਦਾਇਗੀ, ਲਿਫਟਿੰਗ ਆਦਿ....
ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ
ਮਰੀਜ਼ਾਂ ਦੀਆਂ ਅੱਖਾਂ ਦਾ ਖੁਦ ਕੀਤਾ ਚੈੱਕ ਅਪ ਕਿਹਾ ਹਮੇਸ਼ਾ ਆਪਣੇ ਲੋਕਾਂ ਲਈ ਹਾਜ਼ਰ ਅੱਖਾਂ ਦੇ ਮੁਫ਼ਤ ਜਾਂਚ ਕੈਪ ਵਿਚ 400 ਦੇ ਕਰੀਬ ਮਰੀਜ਼ਾਂ ਦੀ ਜਾਂਚ ਫਰੀਦਕੋਟ, 28 ਅਕਤੂਬਰ 2024 : ਕੈਬਨਿਟ ਮੰਤਰੀ ਡਾ ਬਲਜੀਤ ਕੌਰ ਬੇਸ਼ੱਕ ਵਿਧਾਇਕ ਬਣਨ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀ ਬਣ ਗਏ ਪਰ ਹਾਲੇ ਵੀ ਉਹਨਾਂ ਦੇ ਦਿਲ ਅੰਦਰ ਇੱਕ ਡਾਕਟਰ ਹੋਣ ਦਾ ਜਜ਼ਬਾ ਵਸਦਾ ਹੈ। ਉਹ ਅੱਜ "ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਸਥਾਨਕ ਡਾਕਟਰ ਬਲਜੀਤ ਆਈ ਕੇਅਰ ਸੈਂਟਰ ਰਾਇਲ ਸਿਟੀ ਚਾਹਲ....