ਮਾਲਵਾ

ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣ ਦੀ ਅਪੀਲ
ਇੰਡੀਅਨ ਰੈੱਡ ਕਰਾਸ ਸੋਸਾਇਟੀ ਵੱਲੋਂ ਆਯੋਜਿਤ 'ਵਿਸਾਖੀ ਸੈਲੀਬਰੇਸ਼ਨਜ' 'ਚ ਕੀਤੀ ਸ਼ਮੂਲੀਅਤ ਲੁਧਿਆਣਾ, 12 ਅਪ੍ਰੈਲ : ਸਥਾਨਕ ਸਰਾਭਾ ਨਗਰ ਵਿਖੇ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਹੋਮ ਵਿਖੇ ਭਾਰਤੀ ਰੈੱਡ ਕਰਾਸ ਸੋਸਾਇਟੀ ਵੱਲੋਂ ਕਰਵਾਏ ਗਏ ਵਿਸਾਖੀ ਦੇ ਜਸ਼ਨ-ਕਮ-ਵੋਟਰ ਜਾਗਰੂਕਤਾ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣ ਲਈ ਅੱਗੇ ਆਉਣ। ਇਸ ਸਮਾਗਮ....
ਦੌਲਤਪੁਰਾ ਦੇ ਸਕਿੱਲ ਸੈਂਟਰ ਵਿੱਚ ਵੋਟਰ ਜਾਗਰੂਕਤਾ 
ਸੈਂਟਰ ਦੀਆਂ ਮਹਿਲਾਵਾਂ ਨੇ ਵੋਟ ਫ਼ੀਸਦੀ ਵਧਾਉਣ ਵਿੱਚ ਯੋਗਦਾਨ ਪਾਉਣ ਲਈ ਪ੍ਰਗਟਾਈ ਸਹਿਮਤੀ ਮੋਗਾ 12 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ. ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ਼)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ ਦੀਆਂ, ਵੋਟਿੰਗ ਫੀਸਦੀ ਨੂੰ 70 ਤੋਂ ਪਾਰ ਕਰਨ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਵੋਟਰ ਜਾਗਰੂਕਤਾ ਗਤੀਵਿਧੀਆਂ ਜੰਗੀ ਪੱਧਰ ਉੱਪਰ ਜਾਰੀ ਹਨ। ਇਸਦੀ ਲਗਾਤਾਰਤਾ ਵਿੱਚ ਅੱਜ ਦੌਲਤਪੁਰਾ ਦੇ ਸਕਿਲ ਸੈਂਟਰ ਵਿਖੇ ਸਵੀਪ ਗਤੀਵਿਧੀ ਆਯੋਜਿਤ ਕੀਤੀ....
ਡੀਡੀਐਮਏ ਵੱਲੋਂ ਮੋਗਾ ਵਿੱਚ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਲੋਕਾਂ ਨੂੰ ਹੰਗਾਮੀ ਸਥਿਤੀ ਨਾਲ ਨਜਿੱਠਣ ਬਾਰੇ ਕੀਤਾ ਜਾਗਰੂਕ ਮੋਗਾ, 12 ਅਪ੍ਰੈਲ : ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.), ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵੱਲੋਂ ਨੈਸਲੇ ਇੰਡੀਆ ਲਿਮਟਿਡ, ਫੈਕਟਰੀ ਮੋਗਾ ਦੇ ਸਹਿਯੋਗ ਨਾਲ ਸ਼ਹਿਰ ਦੇ ਵਾਰਡ ਨੰ: 44 ਅਤੇ 45 ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਇੱਕ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਟੀਚਾ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਸੀ ਕਿ ਭੂਚਾਲ, ਅੱਗ ਜਾਂ ਗੈਸ ਲੀਕ ਵਰਗੀਆਂ ਐਮਰਜੈਂਸੀ ਦੀ ਸਥਿਤੀ ਵਿੱਚ ਕੀ ਕਰਨਾ....
ਨੌਜਵਾਨ ਵੋਟਰਾਂ ਦੇ ਸਵੀਪ ਆਇਕਨ ਗਿੱਲ ਰੌਂਤਾ ਯੂਨੀਵਰਸਿਟੀ ਕਾਲਜ ਕੜਿਆਲ ਵਿੱਚ ਨੌਜਵਾਨਾਂ ਨਾਲ ਹੋਏ ਰੂਬਰੂ
ਸਹਾਇਕ ਕਮਿਸ਼ਨਰ-ਕਮ-ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਵੀ ਕੀਤਾ ਨੌਜਵਾਨਾਂ ਨੂੰ ਸੰਬੋਧਨ ਕਿਹਾ ! ਵੋਟ ਫੀਸਦੀ ਵਧਾਉਣ ਵਿੱਚ ਨੌਜਵਾਨ ਪਾਉਣ ਆਪਣਾ ਅਹਿਮ ਯੋਗਦਾਨ ਮੋਗਾ, 12 ਅਪ੍ਰੈਲ : ਜ਼ਿਲ੍ਹਾ ਮੋਗਾ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਅੱਜ ਹਲਕਾ ਧਰਮਕੋਟ ਵਿੱਚ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਸਵੀਪ ਆਈਕਾਨ ਗੁਰਵਿੰਦਰ ਸਿੰਘ ਗਿੱਲ ਰੌਂਤਾ....
ਤਸਕਰ ਪੁਲਿਸ ਦੇਖ ਕਰੋੜਾਂ ਦੀ ਹੈਰੋਇਨ ਸੁੱਟ ਕੇ ਹੋਏ ਫਰਾਰ, ਅਣਪਛਾਤਿਆਂ 'ਤੇ ਕੇਸ ਦਰਜ 
ਫ਼ਿਰੋਜ਼ਪੁਰ, 11 ਅਪ੍ਰੈਲ : ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਤਸਕਰ ਪੁਲਿਸ ਦੇ ਸਾਹਮਣੇ ਕਰੋੜਾਂ ਰੁਪਏ ਦੀ ਹੈਰੋਇਨ ਦਾ ਨਸ਼ੀਲਾ ਪਦਾਰਥ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਦੋ ਅਣਪਛਾਤੇ ਨਸ਼ਾ ਤਸਕਰਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਭਾਈ ਥਾਣੇ ਦੇ ਇੰਚਾਰਜ ਚਰਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪਿੰਡ ਤੁਬੜ ਭਾਨ ਵੱਲ ਜਾ ਰਹੇ ਸਨ। ਉਦੋਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਉਂਦਾ ਦੇਖਿਆ ਗਿਆ। ਪੁਲਿਸ ਟੀਮ ਨੂੰ ਦੇਖ ਕੇ ਬਾਈਕ ਸਵਾਰ ਇਕਦਮ....
ਬਰਨਾਲਾ ਦੇ ਸੇਖਾ ਰੋਡ 'ਤੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ, 2 ਦੀ ਮੌਤ
ਬਰਨਾਲਾ, 11 ਅਪ੍ਰੈਲ : ਸਥਾਨਕ ਸ਼ਹਿਰ ਦੇ ਸੇਖਾ ਰੋਡ ਤੇ ਦੋ ਮੋਟਰਸਾਈਕਲਾਂ ਦੀ ਹੋਈ ਜਬਰਦਸਤ ਟੱਕਰ ‘ਚ ਦੋ ਦੀ ਮੌਤ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੇ ਕੰਨ੍ਹਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ, ਤੇ ਉਹ ਸੇਖਾ ਤੋਂ ਬਰਨਾਲਾ ਨੂੰ ਜਾ ਰਿਹਾ ਸੀ, ਜਦੋਂ ਕਿ ਦੂਸਰੇ ਬਾਈਕ ਸਵਾਰ ਦੋ ਵਿਅਕਤੀ ਬਰਨਾਲਾ ਤੋਂ ਸੇਖਾ ਨੂੰ ਜਾ ਰਹੇ ਸਨ, ਕਿ ਉਨ੍ਹਾਂ ਦੀ ਅਚਾਨਕ ਆਮਣੋ ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ....
ਪੰਜਾਬੀ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਪੰਜਾਬ ਦੇ ਬਾਰਡਰ ਸੀਲ ਕਰ ਦੇਣ : ਸੁਖਬੀਰ ਸਿੰਘ ਬਾਦਲ
ਭਾਜਪਾ ਦੇ ਸੂਬਾ ਕਾਰਜਕਾਰਨੀ ਮੈ਼ਬਰ ਪ੍ਰੋ. ਸੁਮਰਿੰਦਰ ਸਿੰਘ ਸੀੜ੍ਹਾ ਨੂੰ ਅਕਾਲੀ ਦਲ ’ਚ ਕਰਵਾਇਆ ਸ਼ਾਮਲ ਪਟਿਆਲਾ, 11 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਲਈ ਪੰਜਾਬ ਦੇ ਬਾਰਡਰ ਸੀਲ ਕਰ ਦੇਣ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਸਿਰਫ ਆਪਣੀ ਹਾਈ ਕਮਾਂਡ ਦੀ ਸੁਣਦੀਆਂ ਹਨ ਜਿਵੇਂ ਕਿ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਦੇ ਹਨ....
ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ 10 ਮੋਬਾਇਲ ਫੋਨ ਅਤੇ 01 ਮੋਟਰ ਸਾਈਕਲ ਸਮੇਤ 03 ਕਾਬੂ
ਫਾਜ਼ਿਲਕਾ, 11 ਅਪ੍ਰੈਲ : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ਼ ਵਿਸ਼ੇਸ਼ ਕਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ 2 ਅਬੋਹਰ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਵੱਲੋਂ ਮੁਖਬਰੀ ਦੇ ਅਧਾਰ ਤੇ ਤਿੰਨ ਮੋਬਾਇਲ ਚੋਰਾਂ ਧਰਮਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਬੁਰਜ ਮੁਹਾਰ ਅਬੋਹਰ, ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ....
ਐਡਵੋਕੇਟ ਏਕਜੋਤ ਸਿੰਘ ਦੀ ਅਗਵਾਈ ਵਿੱਚ ਭਾਜਪਾ ਲੀਗਲ ਸੈਲ ਦੀ ਟੀਮ ਨੇ ਪ੍ਰਨੀਤ ਕੌਰ ਨਾਲ ਕੀਤੀ ਮੁਲਾਕਾਤ
ਪਰਨੀਤ ਕੌਰ ਨੇ ਨਵੀਂ ਬਣੀ ਟੀਮ ਨੂੰ ਦਿੱਤੀ ਵਧਾਈ ਪਟਿਆਲਾ, 11 ਅਪ੍ਰੈਲ : ਪਟਿਆਲਾ ਜਿਲਾ ਭਾਜਪਾ ਦੀ ਨਵੀਂ ਬਣੀ ਲੀਗਲ ਸੈਲ ਦੀ ਟੀਮ ਨੇ ਜਿਲਾ ਪਟਿਆਲਾ ਲੀਗਲ ਸੈਲ ਦੇ ਕਨਵੀਨਰ ਐਡਵੋਕੇਟ ਏਕਜੋਤ ਸਿੰਘ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਰਨੀਤ ਕੌਰ ਨੇ ਨਵੀਂ ਬਣੀ ਟੀਮ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਯੁਵਾ ਲੀਡਰਸ਼ਿਪ ਭਾਜਪਾ ਦਾ ਇੱਕ ਅਹਿਮ ਅੰਗ....
ਕਿਸਾਨੀ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਸੰਗਠਿਤ ਹੋਣ ਦੀ ਲੋੜ - ਬੁਰਜਗਿੱਲ
ਭਾਕਿਯੂ (ਡਕੌਂਦਾ) ਨੇ ਸਰਬਸੰਮਤੀ ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦੀ ਕੀਤੀ ਚੋਣ ਰਾਏਕੋਟ, 10 ਅਪ੍ਰੈਲ (ਜੱਗਾ) : ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਵਰਕਰਾਂ ਦਾ ਵਿਸ਼ਾਲ ਜ਼ਿਲ੍ਹਾ ਪੱਧਰੀ ਇਜਲਾਸ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿੱਚ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਇਆ। ਜਿਸ ਦੌਰਾਨ ਭਾਕਿਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਵਿੱਤ ਸਕੱਤਰ ਰਾਮ....
ਚੋਰ ਗਰੋਹ ਨੇ ਕਈ ਦੁਕਾਨਾਂ ਦੇ ਏਸੀ ਦੇ ਕੰਪਰੈਸਰ ਯੂਨਿਟ ਕੀਤੇ ਚੋਰੀ
ਰਾਏਕੋਟ, 10 ਅਪ੍ਰੈਲ (ਜੱਗਾ) : ਚੋਰ ਗਰੋਹ ਵੱਲੋਂ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਮਾਰਕੀਟ ਵਿੱਚੋਂ ਕਈ ਦੁਕਾਨਾਂ ਦੇ ਏਸੀ ਦੇ ਕੰਪਰੈਸਰ ਯੂਨਿਟ ਚੋਰੀ ਕਰ ਲੈਣ ਦੀ ਖਬਰ ਹੈ। ਇਸ ਸਬੰਧ ਵਿੱਚ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਦੁਕਾਨਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਰਾਤ ਸਮੇਂ ਦੁਕਾਨ ਵਿੱਚ ਲੱਗਾ ਏਸੀ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ। ਸਵੇਰੇ ਜਦ ਉਹ ਦੁਕਾਨ ਤੇ ਆਇਆ ਅਤੇ ਏਸੀ ਔਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇ ਏਸੀ ਔਨ ਨਾ ਹੋਣ ਤੇ ਦੇਖਿਆ ਕਿ ਦੁਕਾਨ ਦੀ ਛੱਤ ਤੇ ਲੱਗਾ ਏਸੀ ਦਾ ਕੰਪਰੈਸਰ....
ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਨ ਤੇ ਹਲਵਾਰਾ ਚ ਖੂਨਦਾਨ ਕੈੰਪ 14 ਅਪ੍ਰੈਲ ਨੂੰ 
ਰਾਏਕੋਟ, 10 ਅਪ੍ਰੈਲ (ਬਿੱਟੂ ਹਲਵਾਰਾ) : ਇਥੋਂ ਨੇਲੜੇ ਪਿੰਡ ਹਲਵਾਰਾ ਵਿਖ਼ੇ ਭਾਰਤੀ ਸੰਵਿਧਾਨ ਦੇ ਸਿਰਜਣਹਾਰ ਡਾ ਭੀਮ ਰਾਓ ਅੰਬੇਡਕਰ ਦੇ 133 ਵੇਂ ਜਨਮਦਿਨ ਨੂੰ ਸਮਰਪਿਤ ਨੌਜਵਾਨ ਸਭਾ ਵਲੋਂ ਪੰਜਵਾਂ ਖੂਨ ਕੈੰਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਸਭਾ ਦੇ ਪ੍ਰਧਾਨ ਮਨਵੀਰ ਸਿੰਘ ਸੋਨੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਹਲਵਾਰਾ ਦੇ ਨੌਜਵਾਨਾਂ ਵਲੋਂ ਵਿਸ਼ਾਲ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਰਾਏਕੋਟ ਇਲਾਕੇ ਦੀ ਮਹਾਨ ਸਖ਼ਸੀਅਤ....
ਸੈਕਟਰ ਅਫ਼ਸਰ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਵੋਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਚਕਾਰ ਪੁਲ਼ ਵਜੋਂ ਕੰਮ ਕਰਨ ਦਾ ਸੱਦਾ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਮੋਗਾ, 10 ਅਪ੍ਰੈਲ : ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਫ਼ਸਰ ਸ੍ਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਵਿੱਚ ਸੈਕਟਰ ਅਫ਼ਸਰ ਵਜੋਂ ਕੰਮ ਕਰ ਰਹੇ ਕਰਮਚਾਰੀਆਂ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਿੰਗ ਕਰਵਾਉਣ ਲਈ ਵੋਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਚਕਾਰ ਪੁਲ਼ ਵਜੋਂ ਕੰਮ ਕਰਨ। ਉਹ ਅੱਜ ਇਹਨਾਂ ਕਰਮਚਾਰੀਆਂ ਨਾਲ ਆਪਣੇ....
ਕਿਸਾਨ ਬਜ਼ਾਰ ਵਿੱਚ ਕਿਸਾਨਾਂ ਤੇ ਗ੍ਰਾਹਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵੋਟ ਦੇ ਲਾਜ਼ਮੀ ਇਸਤੇਮਾਲ ਦਾ ਦਿੱਤਾ ਸੁਨੇਹਾ ਮੋਗਾ 10 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਲਗਾਤਾਰ ਸਵੀਪ ਗਤੀਵਿਧੀਆਂ ਆਯੋਜਿਤ ਕਰਕੇ ਨਾਗਰਿਕਾਂ ਨੂੰ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਟੀਮ ਦੇ ਮੈਂਬਰ ਲਗਾਤਾਰ ਇਸ....
ਲੋਕ ਸਭਾ ਚੋਣਾਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਕੀਤਾ ਜਾ ਰਿਹੈ ਤੁਰੰਤ ਨਿਪਟਾਰਾ
ਹੁਣ ਤੱਕ ਪ੍ਰਾਪਤ 97 ਸ਼ਿਕਾਇਤਾਂ ਵਿੱਚੋਂ 94 ਨਿਪਟਾਈਆਂ, 3 ਕਾਰਵਾਈ ਅਧੀਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਹੋਵੇਗੀ ਬਰਦਾਸ਼ਤ-ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਮੋਗਾ, 10 ਅਪ੍ਰੈਲ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਣ ਉਪਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਢੁਕਵੇਂ ਸੈੱਲ ਬਣਾਏ ਜਾ ਚੁੱਕੇ ਹਨ ਜਿਹੜੇ....