ਰਾਏਕੋਟ, 21 ਜੂਨ 2024 : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯੋਗਾ ਕਲੱਬ ਰਾਏਕੋਟ ਵਲੋਂ ਸਥਾਨਕ ਤਲਾਬ ਵਾਲ ਮੰਦਰ ਦੀ ਪਾਰਕ ’ਚ ਪੰਜਾਬ ਸਰਕਾਰ ਵਲੋਂ ਨਿਯੁਕਤ ਯੋਗ ਅਧਿਆਪਕ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਕਈ ਯੋਗ ਅਭਿਆਸੀ ਜੋ ਹਰ ਸਵੇਰ-ਸ਼ਾਮ ਤਲਾਬ ਵਾਲਾ ਮੰਦਰ ’ਚ ਯੋਗਾ ਕਰਨ ਆਉਂਦੇ ਹਨ ਸ਼ਾਮਲ ਹੋਏ, ਇਹਨਾਂ ਵਿੱਚ ਔਰਤਾਂ, ਨੋਜਵਾਨ, ਬੱਚੇ ਤੇ ਬਜੁਰਗ ਸ਼ਾਮਲ ਸਨ। ਇਸ ਮੌਕੇ ਯੋਗਾ ਮਾਹਰ ਡਾ. ਅਸੋਕ ਕੁਮਾਰ ਨੇ ਕਿਹਾ ਕਿ ਯੋਗਾ ਸਾਡੇ ਪੂਰਵਜਾਂ ਰਾਹੀਂ ਦੁਨੀਆ ਨੂੰ ਦਿੱਤਾ ਗਿਆ ਸਭ ਤੋਂ ਮਹਾਨ ਅਤੇ ਪ੍ਰਾਚੀਨ ਤੋਹਫਾ ਰਿਹਾ ਹੈ। ਯੋਗ ਅਧਿਆਪਕ ਅਵਤਾਰ ਸਿੰਘ ਉਨ੍ਹਾਂ ਕਿਹਾ ਕਿ ਯੋਗਾ ਇੱਕ ਕੁਦਰਤੀ ਵੈਦ ਹੈ ਜੋ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਸਰੀਰ, ਮਨ ਅਤੇ ਆਤਮਾ ਦੀ ਸਮੁੱਚੀ ਤੰਦਰੁਸਤੀ ਲਈ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗਾ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ। ਯੋਗ ਅਧਿਆਪਕ ਅਵਤਾਰ ਸਿੰਘ ਨੇ ਲੋਕਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਯੋਗਾ ਨੂੰ ਆਪਣੀ ਰੋਜ਼ਮਰਾ ਜਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨਿਲ ਕੁਮਾਰ, ਡਾ. ਹਰੀਸ਼ ਜੈਨ, ਸੰਜੀਵ ਕੁਮਾਰ ਹੈਪੀ, ਕੀਮਤੀ ਲਾਲ ਜੈਨ, ਸੁਰਜੀਤ ਸਿੰਘ ਮੈਨੇਜਰ, ਮੁਲਖ ਰਾਜ, ਬੌਬੀ ਸਿੰਘ, ਤਰਸੇਮ ਲਾਲ, ਬੂਟਾ ਸਿੰਘ, ਵਿਜੇ ਕੁਮਾਰ ਸੱਚਰ, ਸਾਕਸ਼ੀ ਜੈਨ, ਪ੍ਰਵੀਨ ਕੌੜਾ, ਪ੍ਰੀਤੀ ਕੌੜਾ, ਬਿ੍ਰਜ ਅਗਰਵਾਲ, ਸੌਨਮ ਢਿਲੋਂ ਹਾਜਰ ਸਨ।