- 18 ਹਜ਼ਾਰ ਸਕੂਲਾਂ ਵਿਚ ਵਾਈ ਫਾਈ ਸਹੂਲਤ, 8 ਹਜ਼ਾਰ ਸਕੂਲਾਂ ਦੀ ਚਾਰਦੀਵਾਰੀ, 500 ਸਕੂਲਾਂ ਵਿਚ ਸੁਰੱਖਿਆਂ ਮੁਲਾਜ਼ਮ, 135 ਸਕੂਲਾਂ ਵਿਚ ਟ੍ਰਾਸਪੋਰਟ ਸਹੂਲਤ ਮੁਹੱਇਆ ਕਰਵਾਈ- ਸਿੱਖਿਆ ਮੰਤਰੀ
ਸ੍ਰੀ ਅਨੰਦਪੁਰ ਸਾਹਿਬ 20 ਅਗਸਤ, 2024 : ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਜ਼ਰ ਆ ਰਹੀ ਹੈ। ਸੂਬੇ ਦੇ 18 ਹਜ਼ਾਰ ਸਕੂਲਾਂ ਵਿਚ ਵਾਈ ਫਾਈ ਸਹੂਲਤ, 8 ਹਜ਼ਾਰ ਸਕੂਲਾਂ ਦੀ ਚਾਰਦੀਵਾਰੀ, 500 ਸਕੂਲਾਂ ਵਿਚ ਸੁਰੱਖਿਆ ਕਰਮਚਾਰੀ ਅਤੇ 135 ਸਕੂਲਾਂ ਨੂੰ ਟ੍ਰਾਸਪੋਰਟ ਦੀ ਸਹੂਲਤ ਦਿੱਤੀ ਗਈ ਹੈ। ਸਕੂਲਾਂ ਨੂੰ ਸਫਾਈ ਲਈ ਵਿਸੇਸ਼ ਫੰਡ ਦਿੱਤਾ ਜਾ ਰਿਹਾ ਹੈ। ਸਕੂਲ ਆਂਫ ਐਮੀਨੈਂਸ, ਸਕੂਲ ਆਂਫ ਬ੍ਰਿਲੀਐਂਸ, ਸਕੂਲ ਆਫ ਹੈਪੀਨੈਂਸ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਸੂਟਿੰਗ ਰੇਂਜ਼, ਸ਼ਾਨਦਾਰ ਸਵੀਮਿੰਗ ਪੂਲ, ਐਸਟ੍ਰੋਟਰਫ ਹਾਕੀ ਅਤੇ ਫੁੱਟਬਾਲ ਗਰਾਊਡ ਵਿਦਿਆਰਥੀਆਂ ਲਈ ਭਵਿੱਖ ਦੇ ਸੁਪਨੇ ਸੰਵਾਰਨ ਦਾ ਅਵਸਰ ਬਣ ਰਹੇ ਹਨ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨੇ ਅੱਜ ਵਿਰਾਸਤ ਏ ਖਾਲਸਾ ਵਿੱਚ ਪੱਤਰਕਾਰਾ ਨਾਲ ਵਿਸੇਸ ਗੱਲਬਾਤ ਦੌਰਾਨ ਕੀਤਾ। ਉਹ ਸੂਬੇ ਵਿਚ ਆਈ ਸਿੱਖਿਆ ਕ੍ਰਾਂਤੀ ਬਾਰੇ ਗੱਲਬਾਤ ਕਰ ਰਹੇ ਸਨ। ਸਿੱਖਿਆ ਮੰਤਰੀ ਨੇ ਕਿਹਾ ਕਿ ਲਖੇੜ ਦਾ ਪ੍ਰਾਇਮਰੀ ਸਕੂਲ ਦੇਸ਼ ਦਾ ਇੱਕ ਅਜਿਹਾ ਨਮੂਨੈ ਦਾ ਸਕੂਲ ਬਣੇਗਾ, ਜੋ ਸਾਰੇ ਪ੍ਰਾਇਮਰੀ ਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਜਿਹਾ ਰੋਸ਼ਨੀ ਦਾ ਦੀਵਾ ਹੈ, ਜਿਸ ਨੂੰ ਜਗਾਉਣ ਦੇ ਨਾਲ ਹਨੇਰਾ ਬਿਲਕੁਲ ਖਤਮ ਹੋ ਜਾਦਾ ਹੈ ਤੇ ਅਸੀ ਇਸ ਦੀਵੇ ਦੀ ਲੋਅ ਨੂੰ ਹੋਰ ਪ੍ਰਕਾਸ਼ ਭਰਪੂਰ ਬਣਾਉਣਾ ਹੈ ਤਾਂ ਜੋਂ ਅੱਜ ਮੁਕਾਬਲੇਬਾਜੀ ਦੇ ਦੌਰ ਵਿੱਚ ਸਾਡੇ ਵਿਦਿਆਰਥੀ ਸਮੇਂ ਦੇ ਹਾਣੀ ਬਣ ਜਾਣ। ਸਿੱਖਿਆ ਮੰਤਰੀ ਨੇ ਸੂਬੇ ਵਿਚ ਹੋਏ ਸਿੱਖਿਆ ਸੁਧਾਰਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਮਨੌਵਿਗਿਆਨਿਕ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਵਿੱਦਿਆ ਦਾ ਪੱਧਰ ਤਹਿ ਕੀਤਾ ਜਾ ਰਿਹਾ ਹੈ, ਸਕੂਲ ਆਂਫ ਹੈਪੀਨੈਂਸ ਵਿਚ ਬੱਚੇ ਖੁਸ਼ੀ ਖੁਸ਼ੀ ਆਉਣ ਤੇ ਭਵਿੱਖ ਦੇ ਸੁਪਨੇ ਪੂਰੇ ਕਰਨਗੇ, ਲਖੇੜ ਵਿੱਚ ਬਣਨ ਵਾਲੇ ਇਸ ਸਕੂਲ ਦੇ ਅਧਿਆਪਕਾ ਨੂੰ ਸਿਖਲਾਈ ਲਈ ਫਿਨਲੈਂਡ ਵਿਚ ਭੇਜਿਆ ਜਾਵੇਗਾ ਅਤੇ ਸਕੂਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ 9 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਵਿੱਚ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਰਹੇ ਹਨ, ਇੱਥੇ ਦਵਾਈਆਂ, ਟੈਸਟ, ਇਲਾਜ ਮੁਫਤ ਹੋ ਰਹੇ ਹਨ। ਲਗਭਗ 125 ਮਰੀਜ਼ ਰੋਜ਼ਾਨਾ ਕਲੀਨਿਕ ਵਿਚ ਆ ਰਹੇ ਹਨ ਤੇ ਕੁੱਲ 9 ਕਲੀਨਿਕਾਂ ਵਿਚ ਰੋਜਾਨਾ 1000 ਤੋ ਵੱਧ ਮਰੀਜ਼ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਅਸੀ ਪੂਰੀ ਤਰਾਂ ਵਚਨਬੱਧ ਹਾਂ। ਇਸ ਮੌਕੇ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ, ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ, ਸੰਦੀਪ ਕੁਮਾਰ ਤਹਿਸੀਲਦਾਰ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਡਾ.ਸੰਜੀਵ ਗੌਤਮ ਮੈਬਰ ਮੈਡੀਕਲ ਕੋਂਸਲ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੁਆਰਡੀਨੇਟਰ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਜੁਝਾਰ ਸਿੰਘ ਆਸਪੁਰ, ਹਾਕਮ ਸ਼ਾਹ, ਉਸ਼ਾ ਰਾਣੀ, ਐਡਵੋਕੇਟ ਨੀਰਜ਼, ਐਡਵੋਕੇਟ ਨਿਖਿਲ ਭਾਰਤਵਾਜ, ਦਲਜੀਤ ਸਿੰਘ ਕਾਕਾ ਨਾਨਗਰਾ, ਤਰਲੋਚਨ ਸਿੰਘ, ਡਾ.ਜਰਨੈਲ ਸਿੰਘ ਦਬੂੜ, ਜੱਗਾ ਬਹਿਲੂ, ਰਣਜੀਤ ਸਿੰਘ ਐਨ.ਸੀ.ਸੀ.ਅਫਸਰ ਹਾਜ਼ਰ ਸਨ।