
ਰਾਏਕੋਟ, 17 ਅਪ੍ਰੈਲ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਰੂਪਾਪੱਤੀ ਵਿਖੇ ਸਵ: ਬਚਿੱਤਰ ਸਿੰਘ ਕਹਿਲ ਦੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ ਨੇ ਦੱਸਿਆ ਕਿ ਇਹ ਤਾਸ਼ ਸੀਪ ਦੇ ਮੁਕਾਬਲੇ ਮਿਤੀ 19 ਅਪ੍ਰੈਲ, ਦਿਨ-ਸ਼ਨੀਵਾਰ ਨੂੰ ਕਰਵਾਏ ਜਾ ਰਹੇ ਹਨ, ਜਦਕਿ ਇਸ ਮੁਕਾਬਲੇ ਦੀ ਐਂਟਰੀ ਫੀਸ 600 ਰੁਪਏ ਹੋਵੇਗੀ ।ਤਾਸ਼ ਸੀਪ ਦੇ ਮੁਕਾਬਲੇ ਵਿੱਚ ਜੇਤੂਆਂ ਨੂੰ ਪਹਿਲਾਂ ਇਨਾਮ 31 ਹਜ਼ਾਰ ਰੁਪਏ ਉਹਨਾਂ ਵੱਲੋਂ ਦਿੱਤਾ ਜਾਵੇਗਾ, ਦੂਜਾ ਇਨਾਮ 21 ਹਜ਼ਾਰ, ਤੀਜਾ ਇਨਾਮ 10 ਹਜ਼ਾਰ ਅਤੇ ਚੌਥਾ ਇਨਾਮ 8 ਹਜ਼ਾਰ ਰੁਪਏ ਦਿੱਤਾ ਜਾਵੇਗਾ ।ਇਸ ਮੌਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ ਸਰਪੰਚ ਦਵਿੰਦਰ ਸਿੰਘ ਕਹਿਲ ਨੇ ਇਸ ਮੁਕਾਬਲੇ' ਵਿੱਚ ਹੁੰਮ-ਹੁਮਾ ਕੇ ਪੁੱਜਣ ਦੀ ਅਪੀਲ ਕੀਤੀ।