ਮਲੇਰਕੋਟਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁ: ਸਿੰਘ ਸਭਾ ਅਮਰਗਡ਼੍ਹ ਵਿਖੇ ਸਥਾਪਤ ਕੀਤੀ ਕਲੀਨੀਕਲ ਲੈਬਾਰਟਰੀ ਦਾ ਉਦਘਾਟਨ ਐੱਸ.ਪੀ ਸਿੰਘ ਓਬਰਾਏ ਵਲੋਂ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ , ਜਿਸ ਦੌਰਾਨ ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਗੁ: ਸਾਹਿਬ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਵਲੋਂ ਐੱਸਪੀ ਸਿੰਘ ਓਬਰਾਏ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਅਤੇ ਡਾ. ਦਲਜੀਤ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ । ਉਦਘਾਟਨ ਸਮੇਂ ਪਹੁੰਚੀਆਂ ਸੰਗਤਾਂ ਅਤੇ ਐੱਸ.ਪੀ.ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਜਗਦੀਸ਼ ਸਿੰਘ ਘੁੰਮਣ ਨੇ ਆਖਿਆ ਕਿ ਅਮਰਗਡ਼੍ਹ ਵਿਖੇ ਚੈਰੀਟੇਬਲ ਲੈਬਾਰਟਰੀ ਖੁਲ੍ਹਣ ਦੇ ਨਾਲ ਪੂਰੇ ਇਲਾਕੇ ਨੂੰ ਵੱਡਾ ਫ਼ਾਇਦਾ ਮਿਲੇਗਾ। ਇਸ ਸਮੇਂ ਆਪਣੇ ਸੰਬੋਧਨ ਵਿਚ ਐੱਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਟਰੱਸਟ ਵਲੋਂ ਪੰਜਾਬ ਵਿਚ ਇਸ ਸਾਲ ਦੇ ਅਖ਼ੀਰ ਤੱਕ ਜਿੱਥੇ 100 ਦੇ ਕਰੀਬ ਚੈਰੀਟੇਬਲ ਲੈਬਾਰਟਰੀਆਂ ਖੋਲ੍ਹਣ ਦਾ ਤਹੱਈਆ ਕੀਤਾ ਗਿਆ ਹੈ , ਉਥੇ ਹੀ ਆਉਂਦੇ ਕੁਝ ਸਮੇਂ ਵਿਚ ਇਨ੍ਹਾਂ ਚੈਰੀਟੇਬਲ ਲੈਬਾਰਟਰੀਆਂ ਦਾ ਵਿਸਥਾਰ ਕਰਦੇ ਹੋਏ ਇਨ੍ਹਾਂ ਦੇ ਨਾਲ ਮੈਡੀਕਲ ਸਟੋਰ , ਐਕਸਰੇ , ਅਲਟਰਾਸਾਊਂਡ ਕੇਂਦਰ ਖੋਲ੍ਹਦੇ ਹੋਏ ਇਨ੍ਹਾਂ ਨੂੰ ਚੈਰੀਟੇਬਲ ਹਸਪਤਾਲਾਂ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦਾ ਟਰੱਸਟ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਵੀ ਸਿਹਤ ਸੇਵਾਵਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ। ਇਸ ਮੌਕੇ ਜਥੇਦਾਰ ਜੈਪਾਲ ਸਿੰਘ ਮੰਡੀਆਂ , ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ , ਠੇਕੇਦਾਰ ਨਰੇਸ਼ ਕੁਮਾਰ ਨਾਰੀਕੇ , ਮਨਸ਼ਾਂਤ ਸਿੰਘ ਢੀਂਡਸਾ ਜਲਾਲਗਡ਼੍ਹ , ਬਲਬੀਰ ਸਿੰਘ ਸੋਹੀ , ਗੁਰਵੀਰ ਸਿੰਘ ਸੋਹੀ , ਜਸਮਿੰਦਰ ਸਿੰਘ ਜੱਸੀ , ਦਰਸ਼ਨ ਸਿੰਘ ਦਰਦੀ , ਪ੍ਰਦੀਪ ਸ਼ਰਮਾ ਜੱਗੀ ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ , ਭਾਈ ਮਲਕੀਤ ਸਿੰਘ , ਅਮਰਜੀਤ ਸਿੰਘ ਭੈਣੀ , ਨਰਿੰਦਰਪਾਲ ਸਿੰਘ ਸੰਗਾਲੀ , ਸਰਪੰਚ ਜਤਿੰਦਰ ਸਿੰਘ ਮਹੌਲੀ , ਅਮਰਿੰਦਰ ਸਿੰਘ ਮੰਡੀਆਂ , ਮਨਦੀਪ ਸਿੰਘ ਖੁਰਦ , ਜੀਤ ਸਿੰਘ ਅਮਰਗਡ਼੍ਹ , ਨਰਦੇਵ ਸਿੰਘ , ਜਸਵਿੰਦਰ ਸਿੰਘ ਦੱਦੀ , ਮਨਜਿੰਦਰ ਸਿੰਘ ਬਾਵਾ , ਅਵਤਾਰ ਸਿੰਘ ਤਾਰੀ , ਮਾ. ਕੁਲਵੰਤ ਸਿੰਘ , ਜਗਮੋਹਨ ਸਿੰਘ , ਮਨਧੀਰ ਸਿੰਘ ਝੱਲ , ਪਰਮਜੀਤ ਸਿੰਘ ਮਡਾਹੜ੍ਹ ,ਮਨਮੋਹਨ ਸਿੰਘ , ਸੁਖਜਿੰਦਰ ਸਿੰਘ ਸੰਜੂ , ਜਸਵਿੰਦਰ ਸਿੰਘ ਬਾਵਾ , ਚਰਨਜੀਤ ਸਿੰਘ ਚਰਨਾ , ਬਲਦੇਵ ਸਿੰਘ , ਪਰਮਿੰਦਰ ਸਿੰਘ , ਕਿਰਨ ਕੁਮਾਰ ਮੋਨਾ , ਹਰਸ਼ ਸਿੰਗਲਾ ਆਦਿ ਨੇ ਸ਼ਿਰਕਤ ਕੀਤੀ । ਸਟੇਜ ਸੰਚਾਲਨ ਭਾਈ ਮਲਕੀਤ ਸਿੰਘ ਵਲੋਂ ਬਾਖ਼ੂਬੀ ਕੀਤਾ ਗਿਆ ।