
- ਰਕਬਾ ਭਵਨ ਵਿਖੇ ਹੋਵੇਗਾ ਗਊਸ਼ਾਲਾ ਦਾ ਨਿਰਮਾਣ- ਡੂੰਗਰ ਸਿੰਘ, ਬਾਵਾ, ਡਾ. ਬਾਂਸਲ
ਮੁੱਲਾਂਪੁਰ ਦਾਖਾ, 9 ਦਸੰਬਰ 2024 : ਗਊ ਪਾਲਕਾਂ ਵੱਲੋਂ ਦੁੱਧ ਪੀਣ ਉਪਰੰਤ ਗਊਆਂ ਨੂੰ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ ਅਤੇ ਉਹ ਰੋਜ਼ਾਨਾ ਸੜਕੀ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਦੀ ਸਾਂਭ ਸੰਭਾਲ ਲਈ ਹੁਣ ਸੁਆਮੀ ਗੰਗਾ ਨੰਦ ਜੀ ਭੂਰੀ ਵਾਲੇ ਟਰਸਟ ਵੱਲੋਂ ਬੀੜਾ ਚੁੱਕਿਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ, ਗਊ ਭਗਤ ਅਵਿਨਾਸ਼ ਗੁਪਤਾ, ਗਿਰਧਾਰੀ ਲਾਲ ਬੱਸੀ ਅਤੇ ਰਾਜ ਪੁਰੋਹਿਤ ਡੂੰਗਰ ਸਿੰਘ ਨੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਬੁਲਾਈ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜਿਹੜਾ ਕਾਰਜ ਬੇਸਹਾਰਾ ਗਊਆਂ ਨੂੰ ਸਾਂਭ ਸੰਭਾਲ ਦਾ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤਾ ਜਾਣਾ ਸੀ, ਨਹੀਂ ਕੀਤਾ ਗਿਆ। ਇਹ ਕਾਰਜ ਹੁਣ ਸੁਆਮੀ ਗੰਗਾ ਨੰਦ ਜੀ ਭੂਰੀ ਵਾਲੇ ਟਰਸਟ ਵੱਲੋਂ ਕੀਤਾ ਜਾਵੇਗਾ। ਇਸ ਵੱਡੇ ਉਪਰਾਲੇ ਲਈ ਡਾ. ਬੀ.ਕੇ. ਬਾਂਸਲ ਮੈਰੀ ਗੋਲਡ ਫੀਡ, ਸ਼ਾਮ ਸੁੰਦਰ ਭਾਰਦਵਾਜ, ਨਿਰਦੋਸ਼ ਕੁਮਾਰ, ਕੇਵਲ ਕ੍ਰਿਸ਼ਨ ਗੁਪਤਾ ਆਦਿ ਸਮਾਜਸੇਵੀ ਅੱਗੇ ਆਏ ਹਨ ਅਤੇ ਹੋਰ ਸਮਾਜ ਸੇਵੀਆਂ ਅਤੇ ਗਊ ਭਗਤਾਂ ਦੇ ਪੂਰਨ ਸਹਿਯੋਗ ਨਾਲ ਗਊਸ਼ਾਲਾ ਦਾ ਨਿਰਮਾਣ ਜਲਦੀ ਆਰੰਭ ਕਰ ਦਿੱਤਾ ਜਾਵੇਗਾ। ਜਿਸ ਦੀ ਵਿਉਂਤਬੰਦੀ ਉਲੀਕ ਲਈ ਗਈ ਹੈ। ਉਹਨਾਂ ਕਿਹਾ ਕਿ ਗਊਸ਼ਾਲਾ ਬਣਨ ਨਾਲ ਬੇਸਹਾਰਾ ਗਊਆਂ ਦੀ ਬੇਕਦਰੀ ਨਹੀਂ ਹੋਵੇਗੀ ਅਤੇ ਨਾ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹੋਵੇਗਾ। ਇਸ ਦੇ ਨਾਲ ਰੋਜਾਨਾ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੀਆਂ ਗਊਆਂ ਦੇ ਜਾਨੀ ਮਾਲੀ ਨੁਕਸਾਨ 'ਤੇ ਵੀ ਵਿਰਾਮ ਲੱਗੇਗਾ। ਇਸ ਮੌਕੇ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ। ਇਸ ਮੌਕੇ ਨਿਰਦੋਸ਼ ਕੁਮਾਰ ਸ਼ਰਮਾ, ਮੁਨੀਸ਼ ਸ਼ਰਮਾ, ਕਰਨੈਲ ਸਿੰਘ ਗਿੱਲ, ਸ਼ਾਮ ਸੁੰਦਰ ਭਾਰਦਵਾਜ਼, ਕੇਵਲ ਕ੍ਰਿਸ਼ਨ ਗੁਪਤਾ, ਨਰੇਸ਼ ਦਮਨ ਬਾਵਾ ਆਦਿ ਹਾਜ਼ਰ ਸਨ।