- ਆਈ.ਜੀ.ਫਰੀਦਕੋਟ ਵੱਲੋਂ ਕਮੇਟੀ ਮੈਬਰਾਂ ਨੂੰ ਨਸ਼ਿਆਂ ਖਿਲਾਫ ਪੁਲਿਸ ਦਾ ਸਾਥ ਦੇਣ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਹਿਬ, 26 ਜੁਲਾਈ 2024 : ਮਾਨਯੋਗ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਚਲਦਿਆ ਪੁਲਿਸ ਦੀਆਂ ਅਲੱਗ ਅਲੱਗ ਟੁਕੜੀਆ ਬਣਾ ਕੇ ਨਸ਼ਿਆ ਦੇ ਸੁਦਾਗਰਾਂ ਨੂੰ ਫੜਿਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅਲੱਗ ਅਲੱਗ ਪਿੰਡਾਂ ਅੰਦਰ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਇਨ੍ਹਾਂ ਕਮੇਟੀ ਮੈਂਬਰਾਂ ਵੱਲੋਂ ਆਪਣੇ ਏਰੀਏ ਵਿੱਚ ਪੁਲਿਸ ਨਾਲ ਤਾਲਮੇਲ ਬਣਾ ਕੇ ਰੱਖਣਗੇ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁੁਲਿਸ ਨੂੰ ਦੇਣਗੇ ਅਤੇ ਜੇਕਰ ਕੋਈ ਨਸ਼ੇ ਕਰਦਾ ਹੈ ਤਾਂ ਉਸ ਦਾ ਇਲਾਜ਼ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸੇ ਤਹਿਤ ਹੀ ਸਬ-ਡਵੀਜ਼ਨ ਮਲੋਟ ਦੇ ਅਲੱਗ-ਅਲੱਗ ਪਿੰਡਾਂ ਦੀਆਂ 74 ਕਮੇਟੀਆਂ ਦੇ ਮੈਬਰਾਂ ਨਾਲ ਪੰਜਾਬ ਪੈਲਸ ਮਲੋਟ ਵਿੱਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ.ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਆਈ.ਜੀ.ਪੀ ਆਈ.ਜੀ.ਪੀ ਫਰੀਦਕੋਟ ਰੇਂਜ਼ ਫਰੀਦਕੋਟ, ਸ੍ਰੀ ਭਾਗੀਰਥ ਸਿੰਘ ਮੀਨਾ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ ਸ.ਕਵਲਪ੍ਰੀਤ ਸਿੰਘ ਚਾਹਿਲ ਐਸ.ਪੀ.(ਐੱਚ), ਸ.ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ), ਸ਼੍ਰੀ.ਪਵਨਜੀਤ ਡੀ.ਐਸ.ਪੀ. ਮਲੋਟ , ਡਾ. ਸੰਜੀਵ ਕੁਮਾਰ ਐਸ.ਡੀ.ਐਮ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਕੁੱਲ 250 ਦੇ ਕ੍ਰੀਬ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਕਾਨਵੈਂਟ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਨਾਕਟ ਖੇਡ ਕੇ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਨਸ਼ਿਆ ਖਿਲਾਫ ਪੁਲਿਸ ਨੂੰ ਸਹਿਯੋਗ ਦੇਣ ਦਾ ਸਨੇਹਾ ਦਿੱਤਾ ਗਿਆ। ਇਸ ਮਟਿੰਗ ਵਿੱਚ ਸਟੇਜ ਸੈਕਟਰੀ ਵੱਜੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ ਸੋਨੀ ਵੱਲੋਂ ਆਪਣੀ ਡਿਊਟੀ ਨਿਭਾਈ ਗਈ। ਇਸ ਮੌਕੇ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਵੱਲੋਂ ਜੋ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਉਸੇ ਤਹਿਤ ਹੀ ਡੀ.ਐਸ.ਪੀ ਅਤੇ ਐਸ.ਐਚ.ਓ ਵੱਲੋਂ ਅਲੱਗ ਅਲੱਗ ਪਿੰਡਾਂ ਅੰਦਰ ਜਾ ਕੇ ਲੋਕਾਂ ਨਾਲ ਤਾਲਮੇਲ ਬਣਾ ਕੇ ਗ੍ਰਾਮ ਪੰਚਾਇਤ ਕਮੇਟੀਆਂ ਗਠਤ ਕੀਤੀਆਂ ਗਈਆਂ ਹਨ, ਇਨ੍ਹਾਂ ਕਮੇਟੀਆਂ ਵੱਲੋਂ ਆਪਣੇ ਏਰੀਏ ਵਿੱਚ ਨਸ਼ਾਂ ਵੇਚਣ ਵਾਲਿਆ ਬਾਰੇ ਧਿਆਨ ਰੱਖਿਆ ਜਾਵੇਗਾ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਪੁੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮੌਕੇ ਉਹਨਾ ਕਿਹਾ ਕਿ ਜੋ ਨੌਜਵਾਨ ਇਸ ਨਸ਼ਿਆਂ ਦੀ ਦਲ ਦਲ ਵਿੱਚ ਫਸ ਚੁੱਕੇ ਹਨ ਉਹਨਾ ਦੀ ਸਨਾਖਤ ਕਰਕੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਉਨ੍ਹਾਂ ਦਾ ਮੁਫਤ ਵਿੱਚ ਦਾ ਇਲਾਜ਼ ਸਿਵਲ ਹਸਪਤਾਲ ਵਿੱਚ ਕਰਵਾਇਆ ਜਾਵੇਗਾ। ਉਹਨਾ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ/ਸ਼ਹਿਰਾ ਸਕੁੂਲਾ/ਕਾਲਜ਼ਾ ਵਿੱਚ ਜਾ ਕੇ ਲੋਕਾਂ ਨੂੰ ਅਤੇ ਵਿਦਿਆਰਥੀਆਂ ਨੂੰ ਨਸ਼ਿਆ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾ ਦੱਸਿਆ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀ ਜਾਵੇਗਾ ਭਾਵੇ ਕੋਈ ਪੁਲਿਸ ਮੁਲਾਜਮ ਹੀ ਕਿਉ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਨਸ਼ੇ ਵੇਚਦਾ ਹੈ ਜਾਂ ਕੋਈ ਪੁਲਿਸ ਮੁਲਾਜਮ ਨਸ਼ਾ ਸੁਦਰਗਾਂ ਦਾ ਸਾਥ ਦਿੰਦਾ ਹੈ ਤਾਂ ਤੁਸੀ ਇਸ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਦੇ ਹੋਏ ਉਨ੍ਹਾਂ ਨਸ਼ਾ ਵੇਚਨ ਵਾਲਿਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਆਈ.ਜੀ.ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਖਿਲਾਫ ਬਣਾਈਆਂ ਗ੍ਰਾਮ ਪਚਾਇਤ ਕਮੇਟੀਆ ਦੇ ਮੈਂਬਰਾ ਨਾਲ ਅੱਜ ਰੂਬਰੂ ਹੋਏ ਹਾ ਕਿਉਕਿ ਨਸ਼ਿਆ ਦੇ ਖਾਤਮੇ ਲਈ ਕਮੇਟੀ ਮੈਬਰਾਂ ਦੇ ਸਾਥ ਦੀ ਜਰੂਰਤ ਹੈ, ਉਨ੍ਹਾਂ ਨਸ਼ਿਆਂ ਖਿਲਾਫ ਜਾਗਰੂਕ ਪ੍ਰੋਗਰਾਮ ਵਿੱਚ ਸ਼ਹੂਲੀਅਤ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਸੂਬਾ ਨਸ਼ਿਆਂ ਦੀ ਸਮੱਸਿਆ ਨਾਲ ਲੜ ਰਿਹਾ ਹੈ। ਜਿਸ ਤੇ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰਾਂ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਜਿਸ ਤੇ ਕਾਸੋ ਪ੍ਰੋਗਰਾਮ ਰਾਹੀ ਨਸ਼ੇ ਤਸਕਰਾਂ ਦੇ ਟਿਕਾਣਿਆਂ ਤੇ ਸਰਚ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਬਹੁਤ ਹੱਦ ਤੱਕ ਪੁਲਿਸ ਵੱਲੋਂ ਨਸ਼ੇ ਦੀ ਸਪਲਾਈ ਨੂੰ ਰੋਕ ਲਗਾਈ ਜਾ ਰਹੀ ਹੈ ਅਤੇ ਗ੍ਰਾਮ ਪਚਾਇਤ ਕਮੇਟੀਆ ਬਣਾਉਣਾ ਬਹੁਤ ਵਧੀਆ ਮੁਹਿੰਮ ਹੈ ਜਿਸ ਨਾਲ ਪੁਲਿਸ ਨੂੰ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਨਾਲ ਨਸ਼ਿਆ ਦੇ ਸੁਦਾਗਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਮੇਟੀ ਮੈਂਬਰਾ ਨੂੰ ਅਪੀਲ ਕੀਤੀ ਤੁਹਾਡੇ ਸਹਿਯੋਗ ਦੀ ਪੁਲਿਸ ਨੂੰ ਜਰੂਰਤ ਹੈ ਅਤੇ ਤੁਸੀ ਜੋ ਨੌਜਵਾਨ ਨਸ਼ਾ ਛੱਡ ਚੁੱਕੇ ਹਨ ਉਨ੍ਹਾਂ ਨਾਲ ਲੈਕੇ ਉਨ੍ਹਾਂ ਦਾ ਤਜਰਬਾ ਦੂਸਰਿਆ ਨੌਜਵਾਨਾਂ ਨਾਲ ਸਾਂਝਾ ਕਰੋ ਤਾਂ ਜੋ ਦੂਸਰੇ ਨੌਜਵਾਨਾ ਨੂੰ ਵੀ ਨਸ਼ਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆਂ ਕਿ ਪੁਲਿਸ ਅਤੇ ਕਮੇਟੀ ਮੈਂਬਰ ਇੱਕ ਪਰਿਵਾਰ ਦੀ ਤਰਾਂ ਇਸ ਮੁਹਿੰਮ ਵਿੱਚ ਕੰਮ ਕਰਨ ਅਤੇ ਇੱਕ ਦੂਸਰੇ ਤੇ ਵਿਸ਼ਵਾਸ਼ ਹੋਣਾ ਬਹੁਤ ਜਰੂਰੀ ਹੈ। ਇਸ ਪ੍ਰੋਗਰਾਮ ਵਿੱਚ ਸ੍ਰੀ ਪਵਨਜੀਤ ਡੀ.ਐਸ.ਪੀ ਮਲੋਟ ਨੇ ਪ੍ਰੋਗਰਾਮ ਵਿੱਚ ਪਾਹੁੰਚੇ ਕਮੇਟੀ ਮੈਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦੌਰਾਨ ਮੈਬਰਾਂ ਨਾਲ ਸਿੱਧਾ ਰਾਬਤਾ ਬਣਾਉਦਿਆ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੂੰ ਆ ਰਹੀਆ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਪਰ ਹੀ ਇਸ ਦਾ ਹੱਲ ਕੀਤਾ ਗਿਆ।