
- ਪੰਜਾਬ ਗਊ ਸੇਵਾ ਕਮਿਸ਼ਨ ਵਲੋਂ 25 ਹਜਾਰ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ
ਮਾਲੇਰਕੋਟਲਾ 16 ਜਨਵਰੀ 2025 : ਪਸ਼ੂ ਪਾਲਣ ਵਿਭਾਗ ਜ਼ਿਲਾ ਮਾਲੇਰਕੋਟਲਾ ਵੱਲੋਂ ਸਥਾਨਕ ਸ੍ਰੀ ਗਊਸ਼ਾਲਾ ਕਮੇਟੀ,ਧੂਰੀ ਰੋਡ ਵਿਖੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਜਾਰੀ ਰਕਮ 25 ਹਜਾਰ ਦੀਆਂ ਦਵਾਈਆਂ ਗਊਸ਼ਾਲਾ ਵਿਖੇ ਮੁਹੱਈਆ ਕਰਵਾਈਆ ਗਈਆਂ। ਇਸ ਮੌਕੇ ਮਾਹਿਰ ਡਾਕਟਰਾਂ ਵਲੋਂ ਪਸ਼ੂਆਂ ਦੇ ਇਲਾਜ਼ ਅਤੇ ਨਿਰੀਖਣ ਦੇ ਨਾਲ-ਨਾਲ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੱਖ-ਵੱਖ ਵੈਕਸੀਨੇਸ਼ਨ ਜਿਵੇਂ ਕਿ ਮੂੰਹ-ਖੁਰ ਟੀਕਾਕਰਨ, ਗਲਘੋਟੂ ਟੀਕਾਕਰਨ,ਬਰੂਸੀਲੋਸਿਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਵੈਟਨਰੀ ਅਫਸਰ ਡਾ. ਵਿਕਰਮ ਕਪੂਰ, ਵੀ.ਓ ਚੌਂਦਾ ਡਾ ਪ੍ਰਦੀਪ ਸਿੰਘ, ਵੀ.ਓ ਬਾਗੜੀਆਂ ਡਾ. ਦਵਿੰਦਰ ਸਿੰਘ, ਵੀ.ਓ ਮਤੋਈ ਡਾ. ਸੁਹੇਲ ਲਿਆਕਤ, ਵੀ.ਓ ਮਦੇਵੀ ਅਮਨਦੀਪ ਸਿੰਘ, ਵੀ.ਓ ਬਾਲੇਵਾਲ ਇਕਬਾਲ ਮੁਹੰਮਦ, ਦਰਜਾਦਾਰ ਨਾਰੀਕੇ ਜਸਵੀਰ ਸਿੰਘ, ਦਰਜਾਦਾਰ ਬਾਠਾਂ ਗਗਨਦੀਪ ਸਿੰਘ ਮੌਜੂਦ ਸਨ।