
ਸ੍ਰੀ ਫ਼ਤਹਿਗੜ੍ਹ ਸਾਹਿਬ, 14 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਡਸ ਹਸਪਤਾਲ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਗਾਇਨੀ ਅਤੇ ਬੇਸਿਕ ਲਾਈਫ ਸਪੋਰਟ ਤੇ ਵਿਸ਼ੇਸ਼ ਲੈਕਚਰ ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾਵਾਂ ਦੀ ਸਿਹਤ ਬਾਰੇ ਜਾਗਰੁਕਤਾ ਫੈਲਾਉਣਾ ਅਤੇ ਹਾਦਸਿਆਂ ਦੌਰਾਨ ਜੀਵਨ ਬਚਾਉਣ ਦੀਆਂ ਤਕਨੀਕਾਂ ਸਿੱਖਣ ‘ਚ ਸਹਾਇਕ ਬਣਨਾ ਸੀ। ਇਸ ਵਿਸ਼ੇਸ਼ ਲੈਕਚਰ ਨੂੰ ਇੰਡਸ ਹਸਪਤਾਲ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਸਿੱਧ ਡਾਕਟਰਾਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਵਿਸ਼ਵ ਪ੍ਰਸਿੱਧ ਗਾਇਨਕੋਲੋਜਿਸਟ ਡਾ. ਖਿਆਤੀ ਗੋਇਲ ਵੀ ਸ਼ਾਮਲ ਸਨ। ਉਨ੍ਹਾਂ ਨੇ ਮਾਵਾਂ ਦੀ ਸਿਹਤ, ਮਹਾਵਾਰੀ ਹਾਈਜੀਨ, ਆਮ ਗਾਇਨੋਕੋਲੋਜੀਕਲ ਬਿਮਾਰੀਆਂ ਉਪਰ ਚਰਚਾ ਕੀਤੀ। ਇਸ ਦੇ ਨਾਲ, ਐਮਰਜੈਂਸੀ ਕੇਅਰ ਦੇ ਮਾਹਰ ਡਾ. ਪ੍ਰਤੀਕ ਸ਼ਾਰਦਾ ਦੀ ਅਗਵਾਈ ਹੇਠ ਬੇਸਿਕ ਲਾਈਫ ਸਪੋਰਟ ‘ਤੇ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ, ਭਾਗੀਦਾਰਾਂ ਨੂੰ ਅਤੇ ਜ਼ਿੰਦਗੀ ਬਚਾਉਣ ਦੀਆਂ ਤਕਨੀਕਾਂ ਦੀ ਵਿਸ਼ੇਸ਼ ਤਾਲੀਮ ਦਿੱਤੀ ਗਈ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਇਹ ਹੁਨਰ ਸਿੱਖੇ। ਇਸ ਮੌਕੇ ‘ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਉਚਿਤ ਸਿਹਤ-ਸਿੱਖਿਆ ਸੰਬੰਧੀ ਇੰਜੀਨੀਅਰਿੰਗ ਅਤੇ ਮੈਡੀਕਲ ਵਿਦਿਆ ਬਾਰੇ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ਉਤੇ ਰੌਸ਼ਨੀ ਪਾਈ। ਡਾ. ਬੀ.ਐਸ. ਭੁੱਲਰ, ਡਾ. ਵਰਿੰਦਰ ਸਿੰਘ, ਡਾ. ਜੀ.ਐਸ. ਬਰਾੜ ਅਤੇ ਡਾ. ਜਸਲੀਨ ਕਥੂਰੀਆ ਨੇ ਇਸ ਇਵੈਂਟ ਦਾ ਪ੍ਰਬੰਧ ਸਚਾਰੂ ਰੂਪ ਵਿਚ ਨੇਪਰੇ ਚੜ੍ਹਾਇਆ। ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੋਵਾਂ ਸੰਸਥਾਵਾਂ ਦੇ ਯੋਗਦਾਨ ਨੂੰ ਸਰਾਹਿਆ। ਇਸ ਸਮਾਗਮ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ‘ਚ ਭਾਗ ਲਿਆ। ਸ਼ਾਮਲ ਹੋਏ ਵਿਦਿਆਰਥੀਆਂ ਨੇ ਇਸ ਤਰ੍ਹਾਂ ਦੇ ਹੋਰ ਸਮਾਗਮ ਆਯੋਜਿਤ ਕਰਨ ਦੀ ਮੰਗ ਕੀਤੀ। ਵਰਕਸ਼ਾਪ ਦੇ ਅੰਤ ‘ਤੇ, ਇੱਕ ਸਵਾਲ-ਜਵਾਬ ਸ਼ੈਸ਼ਨ ਵੀ ਰੱਖਿਆ ਗਿਆ, ਜਿਸ ‘ਚ ਹਾਜ਼ਰ ਮੈਡੀਕਲ ਮਾਹਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਜਿਗਿਆਸਾਵਾਂ ਦਾ ਨਿਵੇੜ ਕੀਤਾ।