
ਮਾਲੇਰਕੋਟਲਾ 17 ਦਸੰਬਰ 2024 : ਕਿਸਾਨਾਂ ਨੂੰ ਕਣਕ-ਝੋਨੇ ਵਰਗੀਆਂ ਰਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਕੱਢ ਕੇ ਖੇਤੀ ਵਿੱਚ ਵਿਭਿੰਨਤਾ ਅਪਣਾ ਕੇ ਵੱਖ-ਵੱਖ ਮੁਨਾਫ਼ੇ ਵਾਲੀਆਂ ਫ਼ਸਲਾਂ ਵੱਲ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾ ਸਕੇ। ਡਿਪਟੀ ਡਾਇਰੈਕਟਰ ਬਾਗਬਾਨੀ ਨਿਰਵੰਤ ਸਿੰਘ ਨੇ ਕਿਹਾ ਕਿ ਖੇਤੀ ਵਿੰਭਿਨਤਾ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਸਭ ਤੋਂ ਵਧੀਆਂ ਵਿਕਲਪ ਹੈ। ਬਾਗਬਾਨੀ ਵੱਲ ਕਿਸਾਨਾਂ ਨੂੰ ਉਤਸਾਹਿਤ ਕਰਨ ਅਤੇ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਸਰਕਾਰ ਵਲੋਂ ਐਨ.ਐਚ.ਐਮ. ਅਧੀਨ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋ ਚਲਾਈ ਜਾ ਰਹੀ ਐਮ.ਆਈ.ਡੀ ਐਚ ਸਕੀਮ ਅਧੀਨ ਨਵੇ ਬਾਗ ਲਗਾਉਣ ਉਪਰ 20 ਹਜਾਰ ਪ੍ਰਤੀ ਹੈਕ, ਵਰਮੀ ਕੰਪੋਸਟ ਬੈਡ ਉਪਰ 8 ਹਜਾਰ ਰੁਪਏ ਵਰਮੀ ਕੰਪੋਸਟ ਯੁਨਿਟ ਲਗਾਉਣ ਉਪਰ 50 ਹਜਾਰ ਰੁਪਏ, ਸੈਡ ਨੈਂਟ ਹਾਊਸ ਯੂਨਿਟ ਸਥਾਪਿਤ ਕਰਨ ਲਈ 710 ਰੁਪਏ ਪ੍ਰਤੀ ਵਰਗ ਮੀਟਰ ਅਤੇ ਇਨ੍ਹਾਂ ਯਨਿਟਾਂ ਤੇ ਪਲਾਂਟਿੰਗ ਮਟੀਰਿਅਲ ਉਪਰ 140 ਰੁਪਏ ਅਤੀ ਵਰਗ ਮੀਟਰ, ਸ਼ਹਿਦ ਦੀਆ ਮਖੀਆਂ ਪਾਲਣ ਲਈ 1600 ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ ਮੱਖੀ, ਵਿਅਕਤੀਗਤ ਵਾਟਰ ਸਟੋਰੇਜ ਟੈਂਕ *ਤੇ 50 ਫੀਸਦੀ (20 ਮੀਟਰ x 20 ਮੀਟਰ x 3 ਮੀਟਰ) ਅਤੇ ਸਾਮੂਹਿਕ ਵਾਟਰ ਸਟੋਰੇਜ ਟੈਂਕ *ਤੇ 100% (100 ਮੀਟਰ.X 100 ਮੀਟਰ x3 ਮੀਟਰ), ਮਸ਼ੀਨਰੀ ਜਿਵੇ ਕਿ ਪਾਵਰ ਟਿਲਰ, ਸਪਰੇਅ ਪੰਪ ਆਦਿ ਤੇ 40 ਫੀਸਦੀ ਸਬਸਿਡੀ ਬਾਗਾਂ ਲਈ ਛੋਟਾ ਟਰੈਕਟਰ (20 ਹਾਰਸਪਾਵਰ ਤੱਕ 75 ਹਜਾਰ ਸਬਸਿਡੀ ਅਤੇ ਕੋਲਡ ਸਟੋਰ (35 ਫੀਸਦੀ ਕੁੱਲ ਪ੍ਰੋਜੈਕਟ ਦਾ), ਰਾਈਪਨਿੰਗ ਚੈਂਬਰ (35 ਫੀਸਦੀ ਕੁੱਲ ਪ੍ਰੋਜੇਕਟ ਦਾ ) ਅਤੇ ਕੋਲਡ ਰੂਮ (35 ਫੀਸਦੀ ਕੁੱਲ ਪ੍ਰੋਜੇਕਟ ਦਾ ) ਅਤੇ ਇੰਟੀਗਰੇਟਿੰਡ ਪੈਕ ਹਾਊਸ ਆਦਿ ਗਤੀਵਿਧੀਆ ਤੇ 35 ਫੀਸਦੀ ਸਬਸਿਡੀ ਦੀ ਸਹੂਲਤ ਹੈ। ਉਨ੍ਹਾਂ ਹੋਰ ਦੱਸਿਆ ਕਿ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਭ ਸੰਭਾਲ (ਪੋਸਟ ਹਾਰਵੇਸਟ ਮੈਨੇਜਮੈਂਟ ) ਅਧੀਨ ਖੇਤ ਵਿਚ ਪੈਕ ਹਾਉਸ ਤਿਆਰ ਕਰਨ ਲਈ 50 ਫੀਸਦੀ ਦੇ ਹਿਸਾਬ ਨਾਲ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਨਵੇਂ ਬਾਗਾ ਤੇ ਡਰਿਪ ਲਗਾਉਣ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਇੰਨਸੈਟਿਵ ਦਿੱਤਾ ਜਾਂਦਾ ਹੈ ਅਤੇ 10 ਕਿਲੋ ਸਮਰਥਾ ਵਾਲੇ ਕਾਰਟੂਨ ਬਾਕਸ 'ਤੇ 20 ਰੁਪਏ ਪ੍ਰਤੀ ਬਾਕਸ ਅਤੇ 21 ਕਿਲੋ ਵਾਲੇ ਪਲਾਸਟਿਕ ਕਰੇਟ ਵਨ ਟਾਈਮ ਵਰਤੋਂ ਵਾਲੇ ਤੇ 50 ਰੁਪਏ ਪ੍ਰਤੀ ਕਰੇਟ ਦਿੱਤੇ ਜਾਂਦੇ ਹਨ ।ਕੌਮੀ ਬਾਗਬਾਨੀ ਮਿਸ਼ਨ ਅਧੀਨ ਲਗੇ ਹੋਏ ਪੋਲੀ ਨੇਟ ਹਾਉਸ ਦੀ ਸ਼ੀਟ ਬਦਲਣ *ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਵਧੇਰੇ ਜਾਣਕਾਰੀ ਲੈਣ ਲਈ ਦਫ਼ਤਰੀ ਸਮੇਂ ਦੌਰਾਨ ਬਾਂਗਬਾਨੀ ਵਿਕਾਸ ਅਫ਼ਸਰ ਡਾ ਗਗਨ ਕੁਮਾਰ ਮੋਬਾਈਲ ਨੰਬਰ 88726-22022 ਜਾਂ ਸਬ ਇੰਸਪੈਕਟਰ ਸ੍ਰੀ ਅਮ੍ਰਿਤਪਾਲ ਸਿੰਘ ਦੇ ਮੋਬਾਇਲ ਨੰ. 98722-94281 ਤੇ ਸੰਪਰਕ ਕੀਤਾ ਜਾ ਸਕਦਾ ਹੈ ।