ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਸਕੀਮ ਅਧੀਨ ਈ.ਕੇ.ਵਾਈ.ਸੀ. ਕਰਨ ਸੰਬੰਧੀ ਵਿਸ਼ੇਸ਼ ਮੁਹਿੰਮ : ਡਾ. ਕੁਲਵੰਤ ਸਿੰਘ

ਫਰੀਦਕੋਟ , 09 ਅਪ੍ਰੈਲ 2025 : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ ਮੁਕੰਮਲ ਕਰਨ ਲਈ ਮਹੀਨਾ ਅਪ੍ਰੈਲ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ  ਮੁਕੰਮਲ ਨਾ ਹੋਣ ਕਰਕੇ ਪਿਛਲੀ ਕਿਸ਼ਤ ਜਾਰੀ ਨਹੀਂ ਹੋਈ ਉਹ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਜਾਂ ਪੀ.ਐਮ. ਕਿਸਾਨ ਐਪ ਰਾਹੀਂ ਖੁਦ ਹੀ ਆਪਣੀ ਈ.ਕੇ.ਵਾਈ.ਸੀ ਮੁਕੰਮਲ ਕਰ ਸਕਦੇ ਹਨ। ਇਸ ਕੰਮ ਨੂੰ ਪੂਰਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਵੀ ਆਪਣੇ ਸਟਾਫ ਦੀਆਂ ਪਿੰਡ ਪੱਧਰ ਤੇ ਡਿਊਟੀਆਂ ਲਗਾਈਆਂ ਗਈਆਂ ਹਨ। ਈਕੇਵਾਈਸੀ ਕਰਵਾਉਣ ਲਈ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਅਧੀਨ ਕਿਸਾਨਾਂ ਦੀ ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਸਬੰਧੀ ਵੀ ਕੰਮ ਕੀਤਾ ਜਾਵੇਗਾ। ਜਿਲ੍ਹਾ ਫਰੀਦਕੋਟ ਵਿੱਚ ਹੁਣ ਤੱਕ ਕੁੱਲ 46930 ਲਾਭਪਾਤਰੀਆਂ ਕਿਸਾਨਾਂ ਵੱਲੋਂ ਅਪਲਾਈ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚੋਂ 39041 ਲਾਭਪਾਤਰੀ ਕਿਸਾਨਾਂ 83 ਪ੍ਰਤੀਸ਼ਤ ਦੀ ਈ.ਕੇ.ਵਾਈ.ਸੀ ਮੁਕੰਮਲ ਹੋ ਚੁੱਕੀ ਹੈ ਅਤੇ ਜਿਨ੍ਹਾਂ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ ਰਹਿੰਦੀ ਹੈ, ਉਹ ਇਸ ਵਿਸ਼ੇਸ਼ ਮੁਹਿੰਮ ਦੌਰਾਨ ਆਪਣੀ ਈ.ਕੇ.ਵਾਈ.ਸੀ ਕਰਵਾ ਲੈਣ ਤਾਂ ਜੋ ਉਹਨਾਂ ਨੂੰ 20 ਵੀ ਕਿਸਤ ਦਾ ਲਾਭ ਮਿਲ ਸਕੇl