ਮਲੇਰਕੋਟਲਾ : ਸਥਾਨਕ ਸ਼ਹਿਰ ਦੇ ਉੱਘੇ ਮੁਸਲਿਮ ਆਗੂ ਹਾਜੀ ਅਨਵਰ ਅਹਿਮਦ (ਬਿੱਟੂ ਚੌਹਾਨ) ਵੱਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਲੀਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸਿਕਰਤ ਕੀਤੀ। ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਐਮਪੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਹੀ ਘੱਟ ਗਿਣਤੀਆਂ ਦੇ ਹੱਕ ਵਿੱਚ ਜੱਦੋ ਜਹਿਦ ਕਰਨ ਲਈ ਤਿਆਰ ਰਿਹਾ ਹੈ, ਦੇਸ਼ ਦੀ ਹਿੰਦ ਹਕੂਮਤ ਦੇਸ਼ ਅਮਦਰ ਘੱਟ ਗਿਣਤੀਆਂ ਦੇ ਹੱਕਾਂ ਨੂੰ ਕੁਚਲਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਅਪਣਾ ਰਹੀ ਹੈ, ਇਸ ਜਬਰ ਦਾ ਉਹ ਡੱਟਕੇ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਵੇਗਾ। ਐਮ.ਪੀ. ਮਾਨ ਨੇ ਕਿਹਾ ਕਿ ਮਲੇਰਕੋਟਲਾ ਨੇ ਉਸ ਦਾ ਹਮੇਸ਼ਾਂ ਸਾਥ ਦਿੱਤਾ ਹੈ, ਲੋਕ ਸਭਾ ਸੰਗਰੂਰ ਦੀ ਹੋਈ ਚੋਣ ਵਿੱਚ ਉਸ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਹੈ, ਹੁਣ ਉਨ੍ਹਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਇਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਐਮ.ਪੀ. ਮਾਨ ਨੇ ਕਿਹਾ ਕਿ ਉਹ ਇਸ ਇਲਾਕੇ ਦੇ ਪਛੜੇਪਣ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਹਨ, ਜਿੰਨ੍ਹਾਂ ਨੂੰ ਉੱਥੇ ਜਾਣ ਲਈ ਪਹਿਲਾਂ ਵੀਜਾ ਲੈਣ ਲਈ ਦਿੱਲੀ ਜਾਣਾ ਪੈਂਦਾ ਹੈ, ਜਿਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਇਸ ਸਮੱਸਿਆ ਦੇ ਹੱਲ ਲਈ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਮਸਲੇ ਦਾ ਸਹੀ ਹੱਲ ਕਰਵਾਉਣਗੇ। ਮਾਨ ਨੇ ਕੈਂਸਰ ਅਤੇ ਹੋਰ ਇਸ ਤਰਾਂ ਦੀਆਂ ਬਿਮਾਰੀਆਂ ਦੇ ਪ੍ਰਧਾਨ ਫੰਡ ‘ਚੋਂ ਮੁਫਤ ਇਲਾਜ਼ ਲਈ ਉਨਾਂ ਦੀ ਪਾਰਟੀ ਨਾਲ ਸੰਪਰਕ ਕਰਨ ਦੀ ਗੱਲ ਆਖੀ।ਕੱਚੇ ਘਰਾਂ ਵਾਲਿਆਂ ਨੰ ਪੱਕੇ ਘਰਾਂ ਲਈ ਅਤੇ ਬਿਨਾਂ ਫਲ਼ੈਸ਼ਾਂ ਅਤੇ ਨਲਕਿਆਂ ਵਾਲਿਆਂ ਨੂੰ ਵੀ ਸੰਪਰਕ ਬਾਰੇ ਕਿਹਾ।ਉਨਾਂ ਅਖੀਰ ‘ਚ ਕਿਹਾ ਕਿ ਉਨਾਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਹੈ ਉੱਥੇ ਕੁੱਝ ਹੱਦ ਤੱਕ ਸੁਧਾਰ ਹੋਇਆ ਹੈ ਅਤੇ ਹੋਰ ਵੀ ਆਉਣ ਵਾਲੇ ਦਿਨਾਂ ‘ਚ ਕਰਵਾਇਆ ਜਾਵੇਗਾ l ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋਵੇ ਅਨਵਰ ਅਹਿਮਦ (ਬਿੱਟੂ ਚੌਹਾਨ) ਦਾ ਐਮਪੀ ਸਿਮਰਜੀਤ ਸਿੰਘ ਮਾਨ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਸਨੂੰ ਜਿੰਮੇਵਾਰੀ ਸੌਂਪਦੇ ਹੋਏ ਜਿਲ੍ਹਾ ਮੀਤ ਪ੍ਰਧਾਨ ਦਾ ਅਹੁਦੇ ਤੇ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਹਲਕਾ ਪ੍ਰਧਾਨ ਬਲਜਿੰਦਰ ਸਿੰਘ ਸੰਗਾਲੀ, ਬਿੱਕਰ ਸਿੰਘ ਧਨੋਂ, ਮਾਸਟਰ ਕਰਨੈਲ ਸਿੰਘ ਨਾਰੀਕੇ, ਮੁਹੰਮਦਰ ਫੂਰਕਾਨ ਬਬਲੂ ਕੂਰੈਸ਼ੀ, ਸ਼ਹਿਰੀ ਪ੍ਰਧਾਨ ਮੁਹੰਮਦ ਫਾਰੂਕ, ਕੌਮੀ ਜਨ. ਸ਼ਕੱਤਰ ਬਲਜਿੰਦਰ ਸਿੰਘ ਲਸੋਈ, ਜਸਵੀਰ ਸਿੰਘ ਲਸੋਈ, ਜਸਨਕਰਨ ਸਿੰਘ ਕਾਹਣਸਿੰਘ ਵਾਲਾ, ਕਾਰੀ ਖੁਰਸ਼ੀਦ, ਮੀਰ ਹਮਜ਼ਾ, ਲਾਲ ਸਿੰਘ ਸੰਘੈਣ, ਗੁਰਜੰਟ ਸਿੰਘ ਕੱਟੂ, ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਅਤੇ ਹੋਰ ਵੀ ਆਗੂ ਵੱਡੀ ਗਿਣਤੀ ‘ਚ ਮੌਜੂਦ ਸਨl