ਮੋਹਾਲੀ 22 ਜੁਲਾਈ 2024 : ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਸਫ਼ਲ ਕਰਨ ਲਈ ਸੰਤ-ਮਹਾਪੁਰਸ਼ਾਂ, ਪੰਥਕ ਸਖ਼ਸੀਅਤਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਮੱਦਦ ਨਾਲ ਲੜੀਵਾਰ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਸ਼ੁਰੂ ਕੀਤੇ ਇਹ ਸੈਮੀਨਾਰ ਪੰਥਕ ਸਖ਼ਸੀਅਤਾਂ, ਸਿੱਖ ਇਤਿਹਾਸ ਤੇ ਅਕਾਲੀ ਯੋਧਿਆਂ ਦੀਆਂ ਜੀਵਨੀਆਂ ਅਤੇ ਯਾਦਾਂ ਦੇ ਮੂਲ ਨੂੰ ਦਰਸਾਉਣਗੇ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋੰ ਪਹਿਲਾ ਸੈਮੀਨਾਰ ਮੱਖਣ ਸ਼ਾਹ ਲੁਬਾਣਾਂ ਭਵਨ, ਸੈਕਟਰ 20, ਚੰਡੀਗੜ੍ਹ ਵਿਖੇ ਪੰਜ ਅਗਸਤ ਨੂੰ ਸਵੇਰੇ 11 ਵਜੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਸਿੱਖ ਰਾਜਨੀਤੀ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਦੀ ਭੂਮਿਕ’ ਸੰਬੰਧਤ ਸੈਮੀਨਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਗੁਰਮੋਹਨ ਸਿੰਘ ਵਾਲੀਆ, ਸਿੱਖ ਵਿਦਵਾਨ ਡਾ ਬਲਕਾਰ ਸਿੰਘ ਅਤੇ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਮੁੱਖ ਬੁਲਾਰਿਆਂ ਦੇ ਤੌਰ ‘ਤੇ ਸਿਰਕਤ ਕਰਨਗੇ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਸ ਲੜੀ ਨੂੰ ਅੱਗੇ ਤੋਰਦਿਆਂ ਸ਼ਰੋਮਣੀ ਅਕਾਲੀ ਦਲ ਦੇ ਸਥਾਪਨਾ ਤੋਂ ਲੈਕੇ ਆਗਵਾਈ ਕਰਨ ਵਾਲੀਆੰ ਮਹਾਨ ਸਖ਼ਸੀਅਤਾਂ ਦੇ ਜੀਵਨ ਅਤੇ ਸਿਧਾਂਤ ਸੰਬੰਧੀ ਅਹਿਮ ਵਿਸ਼ੇ ਸੈਮੀਨਰ ਦਾ ਹਿੱਸਾ ਹੋਣਗੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਮਹਾਨ ਸਖਸੀਅਤ ਜਥੇਦਾਰ ਮੋਹਨ ਸਿੰਘ ਤੁੜ ਦੀ ਬਰਸੀ ਉਨ੍ਹਾਂ ਦੇ ਜਿੱਦੀ ਪਿੰਡ ਤੁੜ ਵਿਖੇ ਮਨਾਈ ਜਾਵੇਗੀ, 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੋਗੋਵਾਲ ਦੀ ਬਰਸੀਂ ਅਤੇ 24 ਸਤੰਬਰ ਨੂੰ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਜੀ ਦਾ 100 ਵਾਂ ਜਨਮ ਦਿਵਸ ਪਿੰਡ ਟੌਹੜਾ ਵਿਖੇ ਵੱਡੇ ਪੱਧਰ ਉੱਤੇ ਮਨਾਇਆ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਸ ਮੌਕੇ ਅਕਾਲੀ ਮੋਰਚਿਆਂ ਅਤੇ ਸ਼ੰਘਰਸਾਂ ਵਿੱਚ ਹਿੱਸਾ ਲੈਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।