ਸੰਪਰਕ ਪ੍ਰੋਗਰਾਮ ਤਹਿਤ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਪਬਲਿਕ ਮੀਟਿੰਗ

  • ਲੋਕਾਂ ਨੂੰ ਨਸ਼ਿਆਂ ਖਿਲਾਫ ਇਕੱਠੇ ਹੋਣ ਦੀ ਕੀਤੀ ਅਪੀਲ

ਸ੍ਰੀ ਮੁਕਤਸਰ ਸਾਹਿਬ, 07 ਜਨਵਰੀ 2025 : ਸ਼੍ਰੀ ਤੁਸਾਰ ਗੁਪਤਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਪਿੰਡਾਂ/ਸ਼ਹਿਰਾਂ , ਸਕੂਲਾਂ/ਕਾਲਜਾਂ ਵਿੱਚ ਸੰਪਰਕ ਪ੍ਰੋਗਰਾਮ ਤਹਿਤ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਰੱਖਿਆ, ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਵੇਅਰਨੈਸ ਕੈਂਪ ਲਗਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਸ੍ਰੀ ਸਤਨਾਮ ਸਿੰਘ ਡੀ.ਐਸ.ਪੀ(ਸ੍ਰੀ ਮੁਕਤਸਰ ਸਾਹਿਬ) ਵੱਲੋਂ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਬਲਿਕ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਆਮ ਪਬਲਿਕ ਦੇ ਤਕਰੀਬਨ 100 ਕਰੀਬ ਵਿਅਕਤੀ ਮੌਜੂਦ ਸੀ। ਇਸ ਮੌਕੇ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ। ਇਸ ਮੌਕੇ ਸ੍ਰੀ ਸਤਨਾਮ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ) ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਰ ਦਾ ਭਵਿੱਖ ਯੂਥ ਹੀ ਹੁੰਦਾ ਹੈ ਜੇਕਰ ਆਪਾਂ ਅੱਗੇ ਆ ਕੇ ਆਪਣੇ ਯੂਥ ਨੂੰ ਸਾਂਭ ਲਿਆ ਤਾਂ ਦੇਸ਼ ਸੂਬੇ ਦੀ ਤਰੱਕੀ ਲਈ ਉਹ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ, ਚੰਗਿਆਈ ਵਿਅਕਤੀ ਦੇ ਕਿਰਦਾਰ ਤੇ ਨਿਰਭਰ ਕਰਦੀ ਹੈ, ਉਸ ਵਿਅਕਤੀ ਦੀ ਬਣਾਈ ਗਈ ਜਾਣ ਪਹਿਛਾਣ ਤੇ ਕਮਾਈ ਗਈ ਇੱਜ਼ਤ ਹੀ ਹਮੇਸ਼ਾ ਉਸ ਦੇ ਨਾਲ ਹੀ ਰਹਿੰਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਗਲਤ ਰਾਹ ਜਾਂ ਕੁਰਾਹੇ ਪੈ ਜਾਵੇ ਤਾਂ ਕੋਈ ਵੀ ਵਿਅਕਤੀ ਉਸਨੂੰ ਪਸੰਦ ਨਹੀਂ ਕਰਦਾ ਸਗੋਂ ਹਰ ਜਗ੍ਹਾ ਉਸ ਦੀ ਬੁਰਾਈ ਕੀਤੀ ਜਾਂਦੀ ਹੈ, ਅਪਰਾਧਿਕ ਘਟਨਾਵਾਂ ਨੂੰ ਰੋਕਣ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਪੁਲਿਸ ਨੂੰ ਜਨਤਾ ਦੇ ਸਾਧ ਦੀ ਅਹਿਮ ਲੋੜ ਹੈ ਕਿਉਂਕਿ ਜਨਤਾ ਦੇ ਸਾਥ ਤੋਂ ਬਿਨਾਂ ਇਕੱਲੀ ਪੁਲਿਸ ਕੁਝ ਵੀ ਨਹੀਂ ਕਰ ਸਕਦੀ। ਉਨਾ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਕਿਸਮ ਦਾ ਜੁਰਮ ਜਾਂ ਨਸ਼ੇ ਦਾ ਵਪਾਰ ਕਰਦਾ ਹੈ ਤਾਂ ਸਾਨੂੰ ਗੁਪਤ ਤੌਰ ਤੇ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ। ਉਹਨਾਂ ਅਪੀਲ ਕਰਦਿਆ ਕਿਹਾ ਕਿ ਅਜਿਹੇ ਵਿਅਕਤੀਆਂ ਦਾ ਘਰ ਜੇਲ ਹੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਛੁੜਾ ਕੇ ਉਹਨਾਂ ਨਾਲ ਹੀ ਨਹੀਂ ਸਗੋਂ ਸਮਾਜ ਨਾਲ ਵੀ ਧੋਖਾ ਕਰਦੇ ਹੋ । ਉਹਨਾਂ ਬਾਜ਼ਾਰ ਚ ਦੁਕਾਨਦਾਰਾਂ ਨੂੰ ਚੌਂਕੀਦਾਰ ਰੱਖਣ ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ  ਕਿਸੇ ਕੋਲ ਨਸ਼ਿਆਂ ਦੀ ਵਿਕਰੀ ਜਾ ਗੈਰ ਕਾਨੂੰਨੀ ਗਤੀਵਿਧਿਆ ਬਾਰੇ ਜਾਣਕਾਰੀ ਹੋਵੇ ਤਾਂ ਤੁਸੀ ਇਸ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਹੈਲਪ ਲਾਇਨ ਨੰਬਰ 80549-42100 ਅਤੇ ਪੰਜਾਬ ਪੁਲਿਸ ਚੰਡੀਗੜ ਦੇ ਹੈਲਪਲਾਇਨ ਨੰਬਰ 97791-00200 ਤੇ ਸਾਂਝੀ ਕਰੋ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।