ਫਰੀਦਕੋਟ 7 ਅਗਸਤ 2024 : ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਤੋ ਪ੍ਰਾਪਤ ਹਦਾਇਤਾਂ ਉਪਰ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਜਿਲ੍ਹੇ ਵਿੱਚ ਪੋਲੀਐਕਰਾਲੇਟ ਕ੍ਰਿਸਟਲ ਬਾਲ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੰਗ ਬਿਰੰਗੀਆਂ ਕ੍ਰਿਸਟਲ ਬਾਲਾਂ ਨੂੰ ਪਾਣੀ ਵਿੱਚ ਪਾਉਣ ਨਾਲ 50 ਗੁਣਾਂ ਫੈਲ ਜਾਂਦੀਆਂ ਹਨ। ਇਨ੍ਹਾਂ ਬਾਲਾਂ ਦਾ ਛੋਟੇ ਬੱਚਿਆਂ ਵੱਲੋਂ ਮੂੰਹ ਵਿੱਚ ਪਾ ਕੇ ਸਰੀਰ ਵਿੱਚ ਲੰਘ ਜਾਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਤਾਂ ਜੋ ਇਸ ਵਸਤੂ ਨਾਲ ਕਿਸੇ ਬੱਚੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਇਸ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ। ਉਨ੍ਹਾਂ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਨੂੰ ਕਿਹਾ ਕਿ ਦੁਕਾਨਾਂ ਤੇ ਜਾ ਕੇ , ਜਿੰਨਾ ਦੁਕਾਨਾਂ ਤੇ ਅਜਿਹੀਆਂ ਬਾਲਾਂ ਪਈਆਂ ਹਨ, ਉਨ੍ਹਾਂ ਨੂੰ ਜਬਤ ਕਰ ਲਿਆ ਜਾਵੇ।