
ਸ੍ਰੀ ਫ਼ਤਹਿਗੜ੍ਹ ਸਾਹਿਬ, 09 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਲੈਕਟ੍ਰਾਨਿਕ ਮੀਡੀਆ ਦੀ ਮੀਟਿੰਗ ਹੋਈ।ਜਿਸ ਵਿਚ ਫਤਿਹਗੜ੍ਹ ਸਾਹਿਬ ਇਲੈਕਟ੍ਰਾਨਿਕ ਮੀਡੀਆ ਕਲੱਬ ਦਾ ਗਠਨ ਕੀਤਾ ਗਿਆ।ਇਸ ਦੌਰਾਨ ਰਾਜਿੰਦਰ ਸਿੰਘ ਭੱਟ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਥਾਪਿਆ ਗਿਆ।ਇਸ ਤੋਂ ਇਲਾਵਾ ਗੁਰਦੀਪ ਸਿੰਘ ਨੂੰ ਚੇਅਰਮੈਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੂੰ ਕਾਨੂੰਨੀ ਸਲਾਹਕਾਰ,ਸ਼ਰਨਜੀਤ ਸਿੰਘ ਚੱਡਾ ਨੂੰ ਸਲਾਹਕਾਰ,ਰਣਜੋਧ ਸਿੰਘ,ਵਿਪਨ ਭਾਰਦਵਾਜ ਅਤੇ ਧਰਮਿੰਦਰ ਸਿੰਘ ਅਤੇ ਜਗਮੀਤ ਸਿੰਘ ਨੂੰ ਸਰਪ੍ਰਸਤ, ਕਰਨਵੀਰ ਸ਼ਰਮਾ ਅਤੇ ਰਾਜੇਸ਼ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ,ਜਤਿੰਦਰ ਸਿੰਘ ਰਾਠੌਰ ਨੂੰ ਜਨਰਲ ਸਕੱਤਰ,ਪਰਮਵੀਰ ਸਿੰਘ ਨੂੰ ਖਜਾਨਚੀ, ਦਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਸਾਹਿਬ ਮੜਕਨ ਨੂੰ ਸੱਕਤਰ ਚੁਣਿਆ ਗਿਆ।ਇਸ ਦੌਰਾਨ ਭੱਟ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਉਹ ਇਲੈਕਟ੍ਰਾਨਿਕ ਮੀਡੀਆ ਨੂੰ ਆ ਰਹੀਆਂ ਦਰਪੇਸ਼ ਸਮੱਸਿਆਂਵਾਂ ਦਾ ਪਹਿਲਾ ਦੇ ਅਧਾਰ 'ਤੇ ਹੱਲ ਕਰਵਾਉਣਗੇ ਅਤੇ ਕਲੱਬ ਦੀ ਬਿਹਤਰੀ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਸਬ ਡਿਵੀਜਨਾਂ ਦਾ ਜਲਦੀ ਹੀ ਵਿਸਥਾਰ ਕਰਕੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।ਇਸ ਮੌਕੇ ਸੀਨੀਅਰ ਪੱਤਰਕਾਰ ਸੰਦੀਪ ਸਿੰਘ,ਦੀਪਕ ਸੂਦ,ਜਸਕਰਨ ਸਿੰਘ ਰਾਠੌਰ,ਪਾਰਸ ਗੌਤਮ,ਲਲਿਤ ਸ਼ਰਮਾ ਆਦਿ ਮੌਜੂਦ ਸਨ।