ਮਹਿਲ ਕਲਾਂ (ਗੁਰਭਿੰਦਰ ਗੁਰੀ) : ਰਾਏਸਰ ਪਟਿਆਲਾ ਦੇ ਸਰਕਾਰੀ ਮਿਡਲ ਸਕੂਲ 'ਚੋਂ ਪੜ੍ਹਕੇ ਮੈਰੀਟੋਰੀਅਸ ਸਕੂਲ ਪਟਿਆਲਾ ਚ ਪੜ੍ਹਾਈ ਕਰ ਰਹੀ ਬਹੁਤ ਹੀ ਹੋਣਹਾਰ ਵਿਦਿਆਰਥਣ ਹਸ਼ਨਪ੍ਰੀਤ ਕੌਰ ਦੇ ਜਨਮ ਦਿਨ ਤੇ ਉਸਦੇ ਮਾਤਾ- ਪਿਤਾ ਨੇ ਸਰਕਾਰੀ ਮਿਡਲ ਸਕੂਲ ਰਾਏਸਰ ਪਟਿਆਲਾ ਨੂੰ ਗਿਆਰਾਂ ਸੌ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਬੱਚੀ ਨੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਸਮਰਕੈਂਪ ਦੌਰਾਨ ਵਿਦਿਆਰਥੀਆਂ ਦੀ ਲਿਖਾਈ ਵਿੱਚ ਸੁਧਾਰ ਕਰਨ ਲਈ ਵੀ ਯੋਗਦਾਨ ਦਿੱਤਾ। ਜਿਕਰਯੋਗ ਹੈ ਕਿ ਇਸ ਵਾਰ ਜਿਲ੍ਹੇ ਭਰ ਚੋਂ ਪਹਿਲੇ ਸਥਾਨ ਉੱਤੇ ਆਕੇ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਲੈਣ ਵਾਲੇ ਇਸ ਸਕੂਲ ਦਾ ਸ਼ਾਨਦਾਰ ਪ੍ਰਾਪਤੀਆਂ ਦਾ ਇੱਕ ਲੰਮਾ ਇਤਿਹਾਸ ਹੈ ਜਿਸਦਾ ਸਿਹਰਾ ਸਕੂਲ ਦੀ ਮੈਨੇਜਮੈਂਟ ਕਮੇਟੀ , ਸਕੂਲ ਦੇ ਸਟਾਫ ਤੇ ਇੰਚਾਰਜ ਸ ਨਿਰਵੈਰ ਸਿੰਘ ਗਹਿਲ ਨੂੰ ਜਾਂਦਾ ਹੈ। ਹਸ਼ਨਪ੍ਰੀਤ ਕੌਰ ਦੀ ਮਾਤਾ ਜੀ ਇਸੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਪਰਸ਼ਨ ਹਨ ਅਤੇ ਪਿਤਾ ਸ ਮਹਿੰਦਰ ਸਿੰਘ ਵਿਰਕ ਮਨਰੇਗਾ ਸੈਕਟਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸਕੂਲ ਪ੍ਰਬੰਧਕ ਕਮੇਟੀ, ਸਕੂਲ ਭਲਾਈ ਕਮੇਟੀ ਅਤੇ ਸਕੂਲ ਸਟਾਫ਼ ਨੇ ਜਿੱਥੇ ਬੱਚੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ, ਬਹੁਤ ਸਾਰੀਆਂ ਤਰੱਕੀਆਂ ਲਈ ਦੁਆਵਾਂ ਕੀਤੀਆਂ ਉੱਥੇ ਹੀ ਪਰਿਵਾਰ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ।