
ਸ੍ਰੀ ਫ਼ਤਹਿਗੜ੍ਹ ਸਾਹਿਬ, 20 ਜਨਵਰੀ 2025 (ਹਰਪ੍ਰੀਤ ਸਿੰਘ ਗੁੱਜਰਵਾਲ) : ਬੀਡੀਪੀਓ ਦਫਤਰ ਸਰਹਿੰਦ ਵਿਖੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ੍ਹ ਸਾਹਿਬ ਵੱਲੋਂ ਕਾਨੂੰਨੀ ਸੇਵਾਵਾਂ ਸਬੰਧੀ ਅਤੇ ਮਾਸ ਕੌਸਲਿੰਗ ਸੰਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਕੈਂਪ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਕੰਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ੍ਹ ਸਾਹਿਬ ਜੀ ਅਤੇ ਸ਼੍ਰੀਮਤੀ ਦੀਪਤੀ ਗੋਇਲ ਪੀਸੀਐਸ ਚੀਫ ਜੁਡੀਸ਼ੀਅਲ ਮਜਿਸਟਰੇਟ ਕੰਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੇ ਅਦੇਸਾ ਅਨੁਸਾਰ ਲਗਾਇਆ ਗਿਆ 1 ਇਸ ਕੈਂਪ ਮਨਦੀਪ ਕੋਰ, ਸਟੇਟ ਐਵਾਰਡੀ ਨੌਰੰਗ ਸਿੰਘ ਵੱਲੋਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਸ ਵਿੱਚ ਮਾਸ ਕੌਂਸਲਿੰਗ , ਵਕੀਲਾਂ ਦੀ ਮੁਫਤ ਸਲਾਹ ,ਲੀਗਲ ਸੇਵਾਵਾਂ, ਕੋਰਟ ਫੀਸ ਪੋਕਸੋ ਐਕਟ, ਜੇ ਜੇ ਬੋਰਡ ਬਾਰੇ ਪੰਚਾ ਅਤੇ ਸਰਪੰਚਾ ਨੂੰ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਪੰਚਾਇਤਾ ਨੂੰ ਟ੍ਰੈਫਿਕ ਕਨੂੰਨਾ ਵਿੱਚ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਸਿਆ ਤੋ ਦੂਰ ਰਹਿਣ ਲਈ ਪ੍ਰੇਰਤ ਕੀਤਾ 1 ਇਸ ਮੌਕੇ ਤੇ ਅਪਰਾਧਾਂ ਨੂੰ ਕਿਵੇਂ ਘੱਟ ਕੀਤਾ ਜਾਵੇ ਬਾਰੇ ਵੀ ਪੰਚਾਇਤਾ ਨਾਲ ਵਿਸਥਾਰ ਪੂਰਵਕ ਚਰਚਾ ਹੋਈ 1ਇਸ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਏ ਮਨਦੀਪ ਕੋਰ ਅਤੇ ਸਟੇਟ ਐਵਾਰਡੀ ਬੀ ਡੀ ਪੀ ਓ ਦਫਤਰ ਦੇ ਸਟਾਫ ਅਤੇ ਪੰਚਇਤਾ ਨੇ ਵੱਧੀਆ ਜਾਣਕਾਰੀ ਦੇਣ ਲਈ ਅਤੇ ਧੰਨਵਾਦ ਕੀਤਾ1 ਇਸ ਮੋਕੇ ਤੇ ਐਡਵੋਕੇਟ ਮਨਮੀਤ ਸਿੰਘ, ਹਰਪ੍ਰੀਤ ਸਿੰਘ ਤੂਰ ਐਸ ਆਈ ਆਰ ਡੀ,ਹਰਪ੍ਰੀਤ ਸਿੰਘ, ਦਵਿੰਦਰ ਸਿੰਘ ,ਬਲਕਾਰ ਸਿੰਘ, ਨਿਰਮਲ ਸਿੰਘ, ਧਰਮਿੰਦਰ ਸਿੰਘ, ਕਰਮਜੀਤ ਸਿੰਘ, ਸਤਵੀਰ ਸਿੰਘ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਸਿਮਰਨਜੀਤ ਕੌਰ, ਦਰਸ਼ਨ ਕੌਰ ਸਮੇਤ ਵੱਖੋ ਵੱਖਰੇ ਪਿੰਡਾਂ ਦੇ ਪੰਚ ਅਤੇ ਸਰਪੰਚ ਸਾਹਿਬਾਨ ਆਦਿ ਹਾਜ਼ਰ ਸਨ ।