ਮੁੱਲਾਂਪੁਰ ਦਾਖਾ 20 ਅਪਰੈਲ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਇੱਕੋ-ਇੱਕ ਧਰਮ ਨਿਰਪੱਖ ਤੇ ਮਹਿਲਾਵਾ ਦਾ ਮਾਣ ਵਧਾਉਣ ਵਾਲੀ ਆਲ ਇੰਡੀਆ ਕਾਂਗਰਸ ਪਾਰਟੀ ਹੈ, ਜਿਹੜੀ ਕਿ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਮੈਡਮ ਖੁਸ਼ਮਿੰਦਰ ਕੌਰ ਮੁੱਲਾਂਪੁਰ ਤੇ ਸੀਨੀਅਰ ਮਹਿਲਾ ਆਗੂ ਮੈਡਮ ਬਲਜੀਤ ਕੌਰ ਮੰਡਿਆਣੀ ਨੇ ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਉਕਤ ਆਗੂ ਮਹਿਲਾਵਾ ਨੇ ਕਿਹਾ ਕਿ ਸੂਬੇ ਅੰਦਰ ਸੱਤਾਧਾਰੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 13 ਉਮੀਦਵਾਰ ਆਪਣੇ ਐਲਾਨੇ , ਪਰ ਕਿਸੇ ਵੀ ਮਹਿਲਾ ਆਗੂ ਦਾ ਨਾਮ ਸਾਹਮਣੇ ਨਹੀਂ ਆਇਆ, ਜਿਸ ਤੋਂ ਸਾਫ ਜਾਹਰ ਹੈ ਕਿ ਆਮ ਆਦਮੀ ਪਾਰਟੀ ਸਿਰਫ ਔਰਤਾਂ ਦੀਆਂ ਵੋਟਾ ਹਾਸਲ ਕਰਨ ਲਈ ਲੋਕ ਦਿਖਾਵਾ ਕਰਦੀ ਹੈ, ਬਲਕਿ ਅਮਲੀ ਜਾਮਾ ਨਹੀਂ ਪਹਿਨਾਉਦੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜਿਹੜਾ ਪੰਜਾਬ ਦੀਆਂ ਔਰਤਾਂ ਨਾਲ ਇੱਕ-ਇੱਕ ਹਜਾਰ ਪ੍ਰਤੀ ਮਹੀਨਾ ਔਰਤਾਂ ਦੇ ਖਾਤੇ ਵਿੱਚ ਆਉਣਾ ਸੀ , ਉਸ ਊਡੀਕਦਿਆ ਦੋ ਸਾਲ ਦਾ ਸਮਾਂ ਲੰਘ ਗਿਆ । ਪਰ ਸੱਤਾਧਾਰੀ ਪਾਰਟੀ ਨੇ ਇੱਕ ਹਜਾਰ ਰੁਪਏ ਤਾਂ ਕੀ ਦੇਣੇ ਸਨ ਸਗੋਂ ਆਟਾ-ਦਾਲ ਸਕੀਮ ਬੰਦ ਕਰਕੇ ਵੀ ਔਰਤਾਂ ਨਾਲ ਕੋਝਾ ਮਜਾਕ ਕੀਤਾ ਹੈ। ਉਕਤ ਮਹਿਲਾ ਆਗੂਆਂ ਨੇ ਕਿਹਾ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਸੋਨੀਆਂ ਗਾਂਧੀ, ਪਿ੍ਰਅੰਕਾ ਗਾਂਧੀ ਤੇ ਸਮੂਹ ਆਲ ਇੰਡੀਆਂ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰੋ।