ਰਾਏਕੋਟ (ਚਰਨਜੀਤ ਸਿੰਘ ਬੱਬੂ) : ਪਿਛਲੀ ਕਾਂਗਰਸ ਸਰਕਾਰ ਵੱਲੋਂ ਰਾਏਕੋਟ ਸ਼ਹਿਰ ਵਿਚ ਸੰਸਦ ਮੈਂਬਰ ਡਾ ਅਮਰ ਸਿੰਘ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ ਨੂਰਾ ਮਾਹੀ ਬੱਸ ਸਟੈਂਡ ਮੁਕੰਮਲ ਹੋਣ ਤੇ ਅੱਜ ਉਸ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਰਾਏਕੋਟ ਸਰਦਾਰ ਗੁਰਬੀਰ ਸਿੰਘ ਕੋਹਲੀ, ਈ ਓ ਚਰਨਜੀਤ ਸਿੰਘ ਡੀ.ਐੱਸ.ਪੀ ਰਛਪਾਲ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ। ਉਦਘਾਟਨ ਕਰਨ ਉਪਰੰਤ ਸਮਾਗਮ ਵਿੱਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹਲਕੇ ਵਿਚ ਵਿਕਾਸ ਕੰਮ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਬੱਸ ਸਟੈਂਡ ਦੀ ਹਾਲਤ ਪਹਿਲਾਂ ਬਹੁਤ ਖਸਤਾ ਸੀ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਦੀ ਨਵੀਂ ਉਸਾਰੀ ਕਰਵਾਈ ਗਈ ਹੈ ਉਨ੍ਹਾਂ ਕਿਹਾ ਕਿ ਨਵੇਂ ਬੱਸ ਅੱਡੇ ਦੀ ਉਸਾਰੀ ਤੇ 3.86 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਨਵਾਂ ਬੱਸ ਅੱਡਾ ਬਣਨ ਨਾਲ ਰਾਏਕੋਟ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਹਾਲਾਂਕਿ ਬੱਸ ਸਟੈਂਡ ਦੀ ਉਸਾਰੀ ਨਗਰ ਕੌਂਸਲ ਰਾਏਕੋਟ ਵੱਲੋਂ ਕਰਵਾਈ ਗਈ ਹੈ ਪ੍ਰੰਤੂ ਉਦਘਾਟਨੀ ਸਮਾਗਮ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਦੀ ਗ਼ੈਰਹਾਜ਼ਰੀ ਲੋਕਾਂ ਨੂੰ ਰੜਕਦੀ ਰਹੀ। ਇਸ ਮੌਕੇ ਮੌਕੇ ਹੋਰਨਾਂ ਤੋਂ ਇਲਾਵਾ ਐਮ.ਈ ਨਵਜੇਸ ਚੋਪੜਾ ਗੁਰਮੀਤ ਸਿੰਘ ਪੰਮੀ, ਰਛਪਾਲ ਸਿੰਘ ਗਰੇਵਾਲ , ਗੁਰਦੇਵ ਸਿੰਘ ਬਾਵਾ , ਰਮੇਸ਼ ਜੈਨ ਸੁਧਾਰ, ਪਰਮਿੰਦਰ ਸਿੰਘ ਰੱਤੋਵਾਲ ਮਨਸਾ ਖ਼ਾਨ ਨੱਥੂਵਾਲ. ਦਵਿੰਦਰ ਸਿੰਘ ਬੜਿੰਗ , ਡਾ ਹੰਸ ਰਾਜ, ਬਾਵਾ ਸਿੰਘ ਗਿੱਲ , ਸੁਖਪਾਲ ਸਿੰਘ ਕਾਕੂ , ਬਲਵੰਤ ਸਿੰਘ ਜੰਟਾਂ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਡੀਐੱਸਪੀ ਰਛਪਾਲ ਸਿੰਘ ਢੀਂਡਸਾ, ਚਰਨਜੀਤ ਸਿੰਘ ਪੱਖੋਵਾਲ, ਸੰਤੋਸ਼ ਕੁਮਾਰ ਕਾਕਾ, ਇਸ਼ੂ ਪਾਸੀ, ਗੁਰਪ੍ਰੀਤ ਸਿੰਘ ਬੱਬੀ, ਸੁਰਜੀਤ ਸਿੰਘ ਪੀ.ਏ, ਰਾਮ ਕੁਮਾਰ ਛਾਪਾ,ਮਾਸਟਰ ਪ੍ਰੀਤਮ ਸਿੰਘ, ਕਮਲ ਸੁਖਾਣਾ ਪੀ.ਏ, ਜਗਦੇਵ ਸਿੰਘ ਜੈਲਾ, ਸਤੀਸ ਪਰੁਥੀ, ਸਤਪਾਲ ਗੋਇਲ, ਕਰਮਾ ਰਾਏਕੋਟ, ਪ੍ਰੀਤ ਰਾਏਕੋਟੀ ਆਦਿ ਹਾਜ਼ਰ ਸਨ।