ਫ਼ਤਹਿਗੜ੍ਹ ਸਾਹਿਬ, 16 ਜਨਵਰੀ : ਸਵੱਛ ਸਰਵੇਖਣ-2023 ਬਾਬਤ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ, ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸਵੱਛ ਸਰਵੇਖਣ-2023 ਵਿੱਚ ਪੰਜਾਬ ਨੇ ਸਵੱਛਤਾ ਵਿੱਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਵੇਖਣ ਅਨੁਸਾਰ ਖੁੱਲ੍ਹੇ ਵਿਚ ਸ਼ੋਚ ਮੁਕਤ ਓ.ਡੀ.ਐੱਫ. ਸਰਟੀਫਿਕੇਸ਼ਨ ਸ਼੍ਰੇਣੀ ਵਿਚ ਇਤਿਹਾਸਕ ਤੌਰ 'ਤੇ ਪਹਿਲੀ ਵਾਰ ਮੰਡੀ ਗੋਬਿੰਦਗੜ੍ਹ, ਫਿਰੋਜ਼ਪੁਰ, ਮੌੜ, ਦਸੂਹਾ, ਬੇਗੋਵਾਲ, ਸੁਲਤਾਨਪੁਰ, ਖੰਨਾ, ਮੁੱਲਾਂਪੁਰ ਦਾਖਾ, ਜਗਰਾਓਂ, ਮਾਨਸਾ, ਗਿੱਦੜਬਾਹਾ, ਸਮਾਣਾ ਅਤੇ ਮੋਰਿੰਡਾ ਨਗਰ ਕੌਂਸਲਾਂ ਨੇ ਖੁੱਲ੍ਹੇ ਵਿੱਚ ਸ਼ੌਚ ਮੁਕਤ (ODF) ਸਰਟੀਫਿਕੇਸ਼ਜ਼ ਸਬੰਧੀ "ਵਾਟਰ + ਅਵਾਰਡ" ਹਾਸਲ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀਮਤੀ ਈਸ਼ਾ ਸਿੰਗਲ ਨੇ ਦੱਸਿਆ ਕਿ ਪੰਜਾਬ ਨੇ ਉੱਤਰੀ ਜ਼ੋਨ ਵਿੱਚ ਸਭ ਤੋਂ ਸਾਫ਼ ਰਾਜ ਵਜੋਂ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। "ਵਾਟਰ + ਅਵਾਰਡ" ਉਹਨਾਂ ਸਥਾਨਕ ਸਰਕਾਰਾਂ ਨੂੰ ਮਿਲਦਾ ਹੈ, ਜਿਹੜੀਆਂ 20 ਫ਼ੀਸਦ ਤੋਂ ਵੱਧ ਸੋਧਿਆ ਹੋਇਆ ਪਾਣੀ ਵਰਤਦੀਆਂ ਹਨ।