- ਸ਼ਹਿਰ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਸੁਚੱਜੇ ਢੰਗ ਨਾਲ ਕਰਵਾਈ ਜਾਵੇਗੀ ਫਾਗਿੰਗ - ਵਧੀਕ ਕਮਿਸ਼ਨਰ ਨਗਰ ਨਿਗਮ
ਮੋਗਾ 24 ਸਤੰਬਰ 2024 : ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਦੀਆਂ ਭਿਆਨਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਇਸ ਤਹਿਤ ਡੇਂਗੂ ਅਤੇ ਮਲੇਰੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਦੇ ਬਚਾਅ ਲਈ ਵਾਰਡਵਾਇਜ਼ ਫਾਗਿੰਗ ਮਸ਼ੀਨ ਨਾਲ ਮਿਤੀ 25 ਸਤੰਬਰ ਤੋਂ ਫਾਗਿੰਗ ਸਪਰੇਅ ਸ਼ੁਰੂ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਸ਼ਹਿਰ ਦੇ 2 ਵਾਰਡਾਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਵਰ ਕੀਤਾ ਜਾਵੇਗਾ। ਹਰੇਕ ਵਾਰਡ ਵਿੱਚ ਸੁੱਚਜੇ ਢੰਗ ਨਾਲ ਫਾਗਿੰਗ ਸਪਰੇਅ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਸ਼ਡਿਊਲ ਮੁਤਾਬਿਕ ਮਿਤੀ 25 ਸਤੰਬਰ 2024 ਨੂੰ ਵਾਰਡ ਨੰਬਰ 01 ਅਤੇ 02, ਮਿਤੀ 26 ਸਤੰਬਰ ਨੂੰ ਵਾਰਡ ਨੰਬਰ 03 ਅਤੇ 04, ਮਿਤੀ 27 ਸਤੰਬਰ ਨੂੰ ਵਾਰਡ ਨੰਬਰ 47 ਅਤੇ 48, ਮਿਤੀ 28 ਸਤੰਬਰ ਨੂੰ ਵਾਰਡ ਨੰਬਰ 49 ਅਤੇ 50, ਮਿਤੀ 30 ਸਤੰਬਰ ਨੂੰ ਵਾਰਡ ਨੰਬਰ 05 ਅਤੇ 06 ਨੂੰ ਵਾਇਜ਼ ਫਾਗਿੰਗ ਕੀਤੀ ਜਾਵੇਗੀ। ਇਸੇ ਤਰ੍ਹਾਂ ਮਿਤੀ 01 ਅਕਤੂਬਰ 2024 ਵਾਰਡ ਨੰਬਰ 07 ਅਤੇ 08, ਮਿਤੀ 02 ਅਕਤੂਬਰ ਨੂੰ ਵਾਰਡ ਨੰਬਰ 43 ਅਤੇ 44, ਮਿਤੀ 03 ਅਕਤੂਬਰ ਨੂੰ ਵਾਰਡ ਨੰਬਰ 45 ਅਤੇ 46, ਮਿਤੀ 04 ਅਕਤੂਬਰ ਨੂੰ ਵਾਰਡ ਨੰਬਰ 09 ਅਤੇ 10, ਮਿਤੀ 05 ਅਕਤੂਬਰ ਨੂੰ ਵਾਰਡ ਨੰਬਰ 11 ਅਤੇ 12, ਮਿਤੀ 07 ਅਕਤੂਬਰ ਨੂੰ ਵਾਰਡ ਨੰਬਰ 39 ਅਤੇ 40, ਮਿਤੀ 08 ਅਕਤੂਬਰ ਨੂੰ ਵਾਰਡ ਨੰਬਰ 41 ਅਤੇ 42, ਮਿਤੀ 09 ਅਕਤੂਬਰ ਨੂੰ ਵਾਰਡ ਨੰਬਰ 13 ਅਤੇ 14, ਮਿਤੀ 10 ਅਕਤੂਬਰ ਨੂੰ ਵਾਰਡ ਨੰਬਰ 15 ਅਤੇ 16 ਵਿੱਚ ਫਾਗਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਿਤੀ 11 ਅਕਤੂਬਰ 2024 ਨੂੰ ਵਾਰਡ ਨੰਬਰ 35 ਅਤੇ 36, ਮਿਤੀ 12 ਅਕਤੂਬਰ ਨੂੰ ਵਾਰਡ ਨੰਬਰ 37 ਅਤੇ 38, ਮਿਤੀ 14 ਅਕਤੂਬਰ ਨੂੰ ਵਾਰਡ ਨੰਬਰ 17 ਅਤੇ 18, ਮਿਤੀ 15 ਅਕਤੂਬਰ ਨੂੰ ਵਾਰਡ ਨੰਬਰ 19 ਅਤੇ 20, ਮਿਤੀ 16 ਅਕਤੂਬਰ ਨੂੰ ਵਾਰਡ ਨੰਬਰ 31 ਅਤੇ 32, ਮਿਤੀ 17 ਅਕਤੂਬਰ ਨੂੰ ਵਾਰਡ ਨੰਬਰ 33 ਅਤੇ 34, ਮਿਤੀ 18 ਅਕਤੂਬਰ ਨੂੰ ਵਾਰਡ ਨੰਬਰ 21 ਅਤੇ 22, ਮਿਤੀ 19 ਅਕਤੂਬਰ ਨੂੰ ਵਾਰਡ ਨੰਬਰ 23 ਅਤੇ 24, ਮਿਤੀ 21 ਅਕਤੂਬਰ ਨੂੰ ਵਾਰਡ ਨੰਬਰ 25 ਅਤੇ 26, ਮਿਤੀ 22 ਅਕਤੂਬਰ ਨੂੰ ਵਾਰਡ ਨੰਬਰ 27 ਅਤੇ 28, ਮਿਤੀ 23 ਅਕਤੂਬਰ ਨੂੰ ਵਾਰਡ ਨੰਬਰ 29 ਅਤੇ 30 ਵਿੱਚ ਫਾਗਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਲਿਆਉਣਾ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।