- ਝਲੂਰ ਧਾਮ ਵਿਖੇ ਸਮਾਗਮ ਵਿੱਚ ਕੀਤੀ ਸ਼ਿਰਕਤ
- ਕਿਹਾ, ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਨਹੀਂ ਛੱਡੀ ਜਾਵੇਗੀ ਕੋਈ ਕਸਰ
ਬਰਨਾਲਾ, 24 ਸਤੰਬਰ 2024 : ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਗਵਾਈ ਵਾਲੀ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਰੋਜ਼ਾਨਾ ਪੱਧਰ 'ਤੇ ਵਿਕਾਸ ਕਾਰਜ ਵਿੱਢੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਪਿੰਡ ਉੱਪਲੀ ਵਿੱਚ ਕਰੀਬ 60 ਲੱਖ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਕਰੀਬ 40 ਲੱਖ ਦੀ ਲਾਗਤ ਨਾਲ ਗਲੀਆਂ - ਨਾਲੀਆਂ ਦੇ ਕੰਮ ਦਾ ਅਤੇ 20 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮਗਰੋਂ ਉਨ੍ਹਾਂ ਪਿੰਡ ਕੱਟੂ ਵਿਖੇ ਕਰੀਬ 75 ਲੱਖ ਦੀ ਲਾਗਤ ਨਾਲ ਵੱਖ ਵੱਖ ਕੰਮਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਗੰਦੇ ਪਨਿੰਦੇ ਨਿਕਾਸੀ ਦੇ ਕੰਮ ਲਈ 20 ਲੱਖ ਰੁਪਏ, ਗਲੀਆਂ ਨਾਲੀਆਂ ਲਈ 25 ਲੱਖ ਰੁਪਏ, ਇੰਟਰਲਾਕ ਲਈ 15 ਲੱਖ ਰੁਪਏ ਅਤੇ ਸਟੇਡੀਅਮ ਲਈ 15 ਲੱਖ ਰੁਪਏ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਜਲੂਰ ਧਾਮ ਵਿਖੇ ਸਵਾਮੀ ਅੰਮ੍ਰਿਤਾ ਨੰਦ ਜੀ ਦੀ ਅਗਵਾਈ ਹੇਠ ਲੱਗੇ ਅੱਖਾਂ ਦੇ ਚੈਕਅਪ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਮਾਨਵਤਾ ਦੇ ਭਲੇ ਵਾਲੇ ਸਮਾਗਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਜਿਸ ਲਈ ਉਨ੍ਹਾਂ ਸਵਾਮੀ ਅੰਮ੍ਰਿਤਾ ਨੰਦ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਝਲੂਰ ਦੇ ਲਗਾਤਾਰ ਵਿਕਾਸ ਕਾਰਜ ਕਰਾਏ ਜਾ ਰਹੇ ਹਨ ਤੇ ਪਿਛਲੇ ਪੌਣੇ 3 ਸਾਲਾਂ ਵਿਚ ਕਰੋੜਾਂ ਰੁਪਏ ਪਿੰਡ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਪਿਛਲੇ ਦਿਨੀਂ ਉਨ੍ਹਾਂ ਪੰਚਾਇਤ ਘਰ ਦਾ ਉਦਘਾਟਨ ਵੀ ਕੀਤਾ ਹੈ, ਜਿਸ ਵਿਚ ਕਮਿਊਨਿਟੀ ਹਾਲ ਵਲੋਂ ਸਾਂਝੇ ਸਮਾਗਮ ਵੀ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਪਿੰਡ ਦੇ ਤਿੰਨੋਂ ਛੱਪੜ ਥਾਪਰ ਮਾਡਲ ਅਧੀਨ ਲਿਆਂਦੇ ਜਾ ਰਹੇ ਹਨ। ਐੱਮਪੀ ਮੀਤ ਹੇਅਰ ਵਲੋਂ ਕੱਲ ਪਿੰਡ ਬਡਬਰ ਵਿੱਚ ਮੰਡੀ ਦੇ ਫੜ ਨੂੰ ਉੱਚਾ ਕਰਨ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਥੇ ਮੰਡੀ ਦੇ ਕੰਮ 'ਤੇ 83 ਲੱਖ, 40 ਲੱਖ ਸਟੇਡੀਅਮ ਲਈ, ਏਨੇ ਹੀ ਲਾਇਬ੍ਰੇਰੀ ਲਈ,ਕਮਿਊਨਿਟੀ ਹਾਲ ਲਈ, ਇਕ ਹੋਰ ਛੱਪੜ ਲਈ, ਪਾਈਪਲਾਈਨ ਲਈ, ਕੂੜਾ ਪ੍ਰਬੰਧਨ ਲਈ, ਗੰਦੇ ਪਾਣੀ ਦੀ ਨਿਕਾਸੀ ਤੇ ਹੋਰ ਕੰਮਾਂ ਲਈ ਕੁੱਲ ਚਾਰ ਕਰੋੜ ਤੋਂ ਵੱਧ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਕਰਮਗੜ੍ਹ ਵਿੱਚ ਵੀ ਕਰੀਬ 40 ਲੱਖ ਦੀ ਲਾਗਤ ਨਾਲ ਛੱਪੜ ਨੂੰ ਥਾਪਰ ਮਾਡਲ ਵਿੱਚ ਨਵਿਆਉਣ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਓ ਐੱਸ ਡੀ ਹਸਨਪ੍ਰੀਤ ਭਾਰਦਵਾਜ, ਹਰਿੰਦਰ ਧਾਲੀਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।