- 'ਖੇਡਾਂ ਵਤਨ ਪੰਜਾਬ ਦੀਆਂ'
- ਪੁਖਤਾ ਪ੍ਰਬੰਧਾਂ ਹੇਠ ਚੱਲ ਰਹੇ ਮੁਕਾਬਲੇ, ਖਿਡਾਰੀ ਦਿਖਾ ਰਹੇ ਵਿਲੱਖਣ ਉਤਸ਼ਾਹ : ਜ਼ਿਲ੍ਹਾ ਖੇਡ ਅਫਸਰ
ਮੋਗਾ, 23 ਸਤੰਬਰ 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਸ਼ੁਰੂਆਤ ਕੀਤੀ ਗਈ ਹੈ। ਬਲਾਕ ਪੱਧਰੀ ਖੇਡ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਨਵਦੀਪ ਜਿੰਦਲ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਹੁਣ ਤੱਕ ਵਾਲੀਬਾਲ, ਹਾਕੀ, ਫੁੱਟਬਾਲ, ਐਥਲੈਟਿਕ, ਕਬੱਡੀ ਮੁਕਾਬਲੇ ਕਰਵਾਏ ਗਏ। ਹਾਕੀ ਅੰਡਰ 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਬੱਧਨੀਂ ਦੀ ਟੀਮ ਨੇ ਪਹਿਲਾ, ਤਖਾਣਵੱਧ ਦੀ ਟੀਮ ਨੇ ਦੂਜਾ ਤੇ ਢੁੱਡੀਕੇ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਹਾਕੀ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਢੁੱਡੀਕੇ ਦੀ ਟੀਮ ਨੇ ਪਹਿਲਾ ਸਥਾਨ, ਰਣੀਆ ਦੀ ਟੀਮ ਨੇ ਦੂਸਰਾ ਸਥਾਨ ਤੇ ਤੇ ਤਖਾਣਬੱਧ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਾਕੀ 21 ਤੋਂ 30 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮੀਨੀਆ, ਦੂਸਰਾ ਸਥਾਨ ਮੋਗਾ ਤੇ ਤੀਸਰਾ ਸਥਾਨ ਢੁੱਡੀਕੇ ਦੀ ਟੀਮ ਨੇ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 14 ਸਾਲ ਲੜਕੇ ਮਹਿਣਾ ਤੇ ਅਮੋਲ ਅਕੈਡਮੀ ਖੋਸਾ ਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕੀਆਂ ਹਨ। ਫੁੱਟਬਾਲ ਅੰਡਰ 21 ਸਾਲ ਲੜਕਿਆਂ ਵਿੱਚੋਂ ਕੋਕਰੀ ਕਲਾਂ ਦੀ ਟੀਮ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਵਾਲੀਵਾਲ 21-30 ਸਾਲ ਮੋਗਾ, ਚੂਹੜਚੱਕ,ਚੱਕ ਤਾਰੇਵਾਲਾ, ਚੱਕ ਕੰਨੀਆਂ ਕਲਾਂ ਦੀਆਂ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ। ਫੁੱਟਬਾਲ 31-40 ਸਾਲ ਲੜਕੇ ਮੋਗਾ ਤੇ ਬੱਡੂਵਾਲ ਦੋਨੋਂ ਟੀਮਾਂ ਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ। ਫੁੱਟਬਾਲ 14 ਸਾਲ ਲੜਕੀਆਂ ਕੋਕਰੀ ਫੂਲਾ ਸਿੰਘ ਪਹਿਲਾ ਸਥਾਨ ਤੇ ਦੂਸਰਾ ਸਥਾਨ ਸਮਾਲਸਰ ਦੀ ਟੀਮ ਨੇ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਰਿਫਰੈਸ਼ਮੈਂਟ ਅਤੇ ਹੋਰ ਸਾਰੇ ਪੁਖਤਾ ਪ੍ਰਬੰਧਾਂ ਹੇਠ ਇਹ ਮੁਕਾਬਲੇ ਚੱਲ ਰਹੇ ਹਨ। ਉਹਨਾਂ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਮੁਕਾਬਲੇ 24 ਸਤੰਬਰ ਤੱਕ ਵੱਖ ਵੱਖ ਸਥਾਨਾਂ ਗੋਧੇ ਵਾਲਾ ਇਨਡੋਰ ਸਟੇਡੀਅਮ, ਭਿੰਡਰ ਕਲਾਂ ਕੋਚਿੰਗ ਸੈਂਟਰ, ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਲੂਮਿੰਗ ਬਡਜ਼ ਸਕੂਲ, ਡੀ ਐਨ ਮਾਡਲ ਸਕੂਲ, ਗੁਰੂ ਨਾਨਕ ਕਾਲਜ, ਹਾਕੀ ਐਸਟਰੋਟਰਫ ਸਟੇਡੀਅਮ ਢੁੱਡੀਕੇ, ਕਰੌਸ ਫਿਟ ਜਿਮ ਧਰਮਕੋਟ, ਫੁੱਟਬਾਲ ਮੈਦਾਨ ਮਹਿਣਾ ਅਤੇ ਟਾਊਨ ਹਾਲ ਮੋਗਾ ਉੱਤੇ ਖੇਡੇ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਬੈਡਮਿੰਟਨ, ਹਾਕੀ, ਫੁੱਟਬਾਲ, ਵੇਟ ਲਿਫਟਿੰਗ, ਬਾਸਕਿਟਬਾਲ, ਐਥਲੈਟਿਕ, ਕੁਸ਼ਤੀ ਵਾਲੀਬਾਲ, ਕਿੱਕ ਬਾਕਸਿੰਗ, ਖੋਹ ਖੋਹ, ਕਬੱਡੀ, ਜੂਡੋ, ਚੈੱਸ, ਟੇਬਲ ਟੈਨਿਸ, ਲਾਅਨ ਟੈਨਿਸ, ਹੈਂਡਬਾਲ, ਬਾਕਸਿੰਗ, ਸਾਫਟਬਾਲ ਅਤੇ ਗੱਤਕਾ ਸ਼ਾਮਿਲ ਹਨ।