
ਅਬੋਹਰ 13 ਦਸੰਬਰ 2024 : ਅਬੋਹਰ ਡਾਕਟਰਾਂ ਦੀ ਸੰਸਥਾ ਆਈ ਏਮ ਏ ਨਾਲ ਸਿਹਤ ਵਿਭਾਗ ਵਲੋ ਅਬੋਹਰ ਸਿਵਲ ਹਸਪਤਾਲ ਵਿਖੇ ਹੋਈ ਜਿਸ ਵਿਚ ਫਾਜ਼ਿਲਕਾ ਸਿਵਲ ਸਰਜਨ ਦਫਤਰ ਤੋਂ ਡੀ.ਐਫ.ਪੀ.ਓ ਡਾਕਟਰ ਕਵਿਤਾ ਸਿੰਘ ਅਤੇ ਡਾਕਟਰ ਏਰਿਕ ਨੇ ਭਾਗ ਲਿਆ। ਇਸ ਦੋਰਾਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਐਚ.ਆਈ.ਐਮ. ਐਸ. ਸਾਫਟਵੇਅਰ ਦਾ ਡਾਟਾ ਪ੍ਰਾਈਵੇਟ ਹਸਪਤਾਲਾਂ ਵਲੋਂ ਵਿਭਾਗ ਨੂੰ ਦਿੱਤਾ ਜਾਂਦਾ ਹੈ ਜਿਸ ਵਿਚ ਗਰਭਵਤੀ ਮਹਿਲਾਵਾਂ ਅਤੇ ਬਾਕੀ ਸੇਵਾਵਾਂ ਦਾ ਡਾਟਾ ਹੁੰਦਾ ਹੈ ਜਿਸ ਨਾਲ ਸਰਕਾਰ ਨੂੰ ਡਾਟਾ ਮਿਲਣ ਨਾਲ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਬਣਾਉਣਾ ਵਿਚ ਮਦਦ ਮਿਲਦੀ ਹੈ। ਇਸ ਦੋਰਾਨ ਐੱਸ ਐਮ ਓ ਡਾਕਟਰ ਨੀਰਜਾ ਗੁਪਤਾ ਅਤੇ ਆਈ ਏਮ ਏ ਵਲੋਂ ਡਾਕਟਰ ਯੁਧਿਸ਼ਟਰ ਚੌਧਰੀ ਅਤੇ ਡੀਪੀ ਗੋਦਾਰਾ ਨਾਲ ਸੀ।