ਲੁਧਿਆਣਾ, 12 ਅਗਸਤ 2024 : ਲੁਧਿਆਣਾ ਦੇ ਅਸ਼ਮੀਤ ਚੌਂਕ ਵਿੱਚ ਇੱਕ ਪਾਣੀ ਵਾਲੀ ਟੈਂਕੀ ਤੇ ਪਤੀ-ਪਤਨੀ ਵੱਲੋਂ ਚੜ੍ਹ ਕੇ ਹੰਗਾਮਾ ਕਰਨ ਦੀ ਖਬਰ ਸਾਹਮਣੇ ਆਈ ਹੈ, ਇਸ ਬਾਰੇ ਪਤਾ ਲੱਗਣ ਤੇ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਉਕਤ ਦੋਵੇਂ ਪਤੀ ਪਤਨੀ ਨੈੂੰ ਟੈਂਕੀ ਤੋਂ ੳੇੁਤਰਨ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਉਸਦਾ ਲੜਕਾ ਤੇ ਨੂੰਹ ਹਨ, ਉਨ੍ਹਾਂ ਦੱਸਿਆ ਕਿ ਉਹ ਟੈਂਕੀ ਤੇ ਆਪਣਾ ਰੋਸ ਜਤਾਉਣ ਲਈ ਚੜ੍ਹੇ ਹਨ, ਕਿਉਂਕਿ ਉਨ੍ਹਾਂ ਨੇ ਸਾਲ ਦੇ ਸ਼ੁਰੂ ਵਿੱਚ ਗਲੋਬਲਵੇਅ ਇੰਮੀਗ੍ਰੇਸ਼ਨ ਸਰਵਿਸ ਕੋਲ ਇੰਗਲੈਂਡ ਜਾਣ ਲਈ ਫਾਇਲ ਲਗਾਈ ਸੀ, ਉਕਤ ਇੰਮੀਗ੍ਰੇਸ਼ਨ ਕੰਪਨੀ ਵੱਲੋਂ ਉਸਦੇ ਲੜਕਾ ਤੇ ਨੂੰਹ ਨੂੰ 20 ਦਿਨਾਂ ‘ਚ ਵੀਜ਼ਾ ਲਗਵਾ ਕੇ ਦੇਣ ਦਾ ਵਾਆਦਾ ਕੀਤਾ ਗਿਆ ਸੀ ਤੇ ਸਾਤਰੇ ਪੋੈਸੇ ਵੀਜਾ ਆਉਣ ਤੋਂ ਬਾਅਦ ਲੈਣ ਲਈ ਕਿਹਾ ਸੀ। ਪਰ ਕੰਪਨੀ ਵੱਲੋਂ ਫਾਇਲ ਲਗਾਉਣ ਲੱਗੇ ਅੱਧੇ ਪੈਸਿਆਂ ਦੀ ਮੰਗ ਕੀਤੀ, ਜਦੋਂ ਕਿ ਕੁੱਲ 26 ਲੱਖ ਰੁਪਏ ਦੇਣ ਦੀ ਗੱਲ ਹੋਈ ਸੀ। ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੰਪਨੀੌ ਨੂੰ 10 ਲੱਖ ਰੁਪਏ ਦੇ ਦਿੱਤੇ ਸਨ, ਉਕਤ ਕੰਪਨੀ ਨੇ ਚੰਡੀਗੜ੍ਹ ਦਫਤਰ ਵਿੱਚ ਇੰਟਰਵਿਊ ਕਰਵਾ ਦਿੱਤੀ, ਜਿਸ ਤੋਂ ਬਾਅਦ ਕੁੱਝ ਨਾ ਦੱਸਿਆ ਤਾਂ ਉਸਦਾ ਲੜਕਾ ਤੇ ਨੂੰਹ ਉਨ੍ਹਾਂ ਦੇ ਦਫਤਰ ਗੇੜੇ ਮਾਰਦੇ ਰਹੇ ਤੇ ਕੰਪਨੀ ਵਾਲੇ ਲਾਰੇ ਲਗਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਉਸਦਾ ਲੜਕਾ ਤੇ ਨੂੰਹ 5ਵੇਂ ਮਹੀਨੇ ਕੰਪਨੀ ਦਫਤਰ ਗਏ ਅਤੇ ਪੈਸੇ ਵਾਪਸ ਕਰਨ ਦੀ ਗੱਲ ਕਹੀ ਤਾਂ ਕੰਪਨੀ ਨੇ 15 ਦਿਨਾਂ ਦਾ ਸਮਾਂ ਮੰਗਿਆ। ਪਰ ਫਿਰ ਵੀ ਕੰਂੋਪਨੀ ਵਾਲੇ ਆਪਣੇ ਦਿੱਤੇ ਸਮੇਂ ਤੇ ਖਰੇ ਨਹੀਂ ਉੱਤਰੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ, ਪਰ ਉਨ੍ਹਾਂ ਨੇ ਉਨ੍ਹਾਂ ਦੀ ਸ਼ਿਕਾਇਤ ਧੂਰੀ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਸਦਾ ਲੜਕਾ ਤੇ ਨੂੰਹ ਕੰਪਨੀ ਤੇ ਪੁਲਿਸ ਦੇ ਲਾਰਿਆਂ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਗੁਰਮੇਲ ਸਿੰਘ ਨੇ ਕਿਹਾ ਕਿ ਉਸਦਾ ਲੜਕਾ ਤੇ ਨੂੰਹ ਟੈਂਕੀ ਤੋਂ ਉਦੋਂ ਹੀ ਹੇਠਾਂ ਆਉਣਗੇ, ਜਦੋਂ ਪੈਸੇ ਤੇ ਸਰਟੀਫਿਕੇਟ ਵਾਪਸ ਕਰਨਗੇ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਪਤੀ ਪਤਨੀ ਦਾ ਰੋਸ ਇੰਮੀਗ੍ਰੇਸ਼ਨ ਕੰਪਨੀ ਵਿਰੁੱਧ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਤੀ ਪਤਨੀ ਦਾ ਦੋਸ਼ ਹੈ ਕਿ ਇੰਮੀਗ੍ਰੇਸ਼ਨ ਕੰਪਨੀ ਨੇ ਉਨ੍ਹਾਂ ਤੋਂ 10 ਲੱਖ ਰੁਪਏ ਲੈਣੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੇਸ ਸੰਗਰੂਰ ਚੱਲ ਰਿਹਾ ਹੈ, ਪਰ ਜੇਕਰ ਲੁਧਿਆਣਾ ਪੁਲਿਸ ਕੋਲ ਕੋਈ ਸ਼ਿਕਾਇਤ ਹੋਵੇਗੀ ਤਾਂ ਪਤਾ ਕਰਕੇ ਕਾਰਵਾਈ ਕਰਨਗੇ।